ਮਾਡਰਨ ਜੇਲ੍ਹ ’ਚ ਤਾਇਨਾਤ 3 CRP ਜਵਾਨ ਤੇ 1 ਪੁਲਸ ਕਾਮਾ ਦੀ ਰਿਪੋਰਟ ਆਈ ‘ਕੋਰੋਨਾ ਪਾਜ਼ੇਟਿਵ

Monday, Aug 03, 2020 - 12:03 AM (IST)

ਕਪੂਰਥਲਾ,(ਮਹਾਜਨ)- ਕਰੋਨਾ ਨਾਮਕ ਭਿਆਨਕ ਬੀਮਾਰੀ ਦੇ ਫੈਲਣ ਨਾਲ ਸਮਾਜ 'ਚ ਇਕ ਨਵਾਂ ਦੌਰ ਸ਼ੁਰੂ ਹੋ ਗਿਆ ਹੈ। ਦੌਰ ਅਜਿਹਾ ਜਿਸਨੇ ਨਜ਼ਦੀਕ ਰਹਿਣ ਵਾਲਿਆਂ ਨੂੰ ਦੂਰ ਕਰ ਦਿੱਤਾ ਹੈ ਉੱਥੇ ਹੀ ਇਕ ਪਰਵਾਰ ’ਚ ਰਹਿਣ ਵਾਲੇ ਮੈਂਬਰ ਵੀ ਹੁਣ ਮਾਸਕ ਅਤੇ ਸੈਨੀਟਾਇਜਰ ਤੋਂ ਬਿਨਾਂ ਇਕ ਦੂਜੇ ਨੂੰ ਨਹੀਂ ਮਿਲਦੇ। ਅਚਾਨਕ ਖਾਂਸੀ ਤੇ ਛਿਕ ਆਉਣ ਨਾਲ ਕੋਲ ਖੜ੍ਹੇ ਲੋਕ ਉਸ ਵਿਅਕਤੀ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਣ ਲੱਗ ਪਏ ਹਨ। ਕੋਰੋਨਾ ਨੇ ਜਿਥੇ ਲੋਕਾਂ ਵਿਚ ਖ਼ੌਫ਼ ਤੇ ਡਰ ਨੂੰ ਕਾਫੀ ਵਧਾ ਦਿੱਤਾ ਹੈ। ਜ਼ਿਲ੍ਹੇ ਵਿਚ ਪਹਿਲਾਂ ਹੀ ਕੋਰੋਨਾ ਦੇ ਵੱਧਦੇ ਮਰੀਜ਼ਾਂ ਦੇ ਅੰਕੜਿਆਂ ਦੇ ਕਾਰਨ ਲੋਕ ਪ੍ਰੇਸ਼ਾਨ ਹਨ ਓਥੇ ਹੀ ਐਤਵਾਰ ਨੂੰ ਫਿਰ 9 ਮਾਮਲੇ ਸਾਹਮਣੇ ਆਉਣ ਨਾਲ ਮਰੀਜਾਂ ਦਾ ਅੰਕੜਾ ਵਧ ਗਿਆ ਹੈ। ਨਵੇਂ ਮਾਮਲਿਆਂ ਚ 4 ਮਰੀਜ਼ ਮਾਡਰਨ ਜੇਲ ਕਪੂਰਥਲਾ ਨਾਲ ਹੀ ਸਬੰਧਤ ਹਨ, ਜਿਨ੍ਹਾਂ ਵਿਚ ਤਿੰਨ ਸੀ. ਆਰ. ਪੀ. ਦੇ ਜਵਾਨ (24, 48, 52 ਸਾਲਾ) ਅਤੇ 51 ਸਾਲਾ ਮਾਡਰਨ ਜੇਲ ’ਚ ਤਾਇਨਾਤ ਪੁਲਸ ਕਾਮਾ ਵੀ ਸ਼ਾਮਲ ਹਨ। ਜਿਨ੍ਹਾਂ ਨੂੰ ਜੇਲ ਵਿਚ ਬਣਾਏ ਗਏ ਵਿਸ਼ੇਸ਼ ਆਈਸੋਲੇਸ਼ਨ ਸੈਂਟਰ ਵਿਚ ਡਾਕਟਰਾਂ ਦੀ ਨਿਗਰਾਨੀ ਵਿਚ ਰੱਖਿਆ ਗਿਆ। ਹੁਣ ਤੱਕ ਮਾਡਰਨ ਜੇਲ ਵਿਚ ਹੀ 16 ਮਰੀਜ਼ਾਂ ਨੂੰ ਆਈਸੋਲੇਟ ਕਰ ਦਿੱਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਬੀਤੇ ਦਿਨੀ ਮਾਡਰਨ ਜੇਲ ’ਚ 12 ਕੋਰੋਨਾ ਪਾਜ਼ੇਟਿਵ ਕੇਸ ਪਾਏ ਜਾਣ ਤੋਂ ਬਾਅਦ ਕਈ ਬੰਦਿਆਂ ਅਤੇ ਪੁਲਸ ਕਰਮਚਾਰੀਆਂ ਕੁਆਰੰਟੀਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੰਜ ਹੋਰ ਮਰੀਜ਼ ਸ਼ਹਿਰ ਦੇ ਵੱਖ-ਵੱਖ ਖੇਤਰਾਂ ਨਾਲ ਸਬੰਧਤ ਹਨ। ਜਿਨਾਂ ਵਿਚ 50 ਸਾਲਾ ਮਹਿਲਾ ਸਿੱਧਵਾਂ ਦੋਨਾ, ਜੋ ਕਿ ਬੀਤੇ ਦਿਨੀਂ ਸਿੱਧਵਾਂ ਦੋਨਾਂ ਵਿਚ ਪਾਜ਼ੇਟਿਵ ਪਾਏ ਗਏ ਮਰੀਜ਼ ਦੇ ਸੰਪਰਕ ਵਿਚ ਆਈ ਸੀ। ਸੁਭਾਨਪੁਰ ਵਿੱਚ ਤਾਇਨਾਤ ਪੰਜਾਬ ਪੁਲਸ ਦੇ 30 ਸਾਲਾਂ ਪੁਰਸ਼, 20 ਸਾਲਾ ਨੌਜਵਾਨ ਇਲਾਕਾ ਰੇਲ ਕੋਚ ਫੈਕਟਰੀ ਨਾਲ ਸਬੰਧਤ ਪਾਜ਼ਿਟਿਵ ਪਾਏ ਗਏ ਹਨ। ਉੱਥੇ ਹੀ ਇਕ 35 ਸਾਲਾ ਪੁਰਸ਼ ਜੋ ਕਿ ਤਰਨਤਾਰਨ ਦਾ ਰਹਿਣ ਵਾਲਾ ਹੈ ਅਤੇ ਪਿੰਡ ਟਿੱਬਾ ਵਿਚ ਕਿਸੇ ਕੰਮ ਦੇ ਸਿਲਸਲੇ ਵਿਚ ਆਇਆ ਸੀ, ਜਿਸਦਾ ਕਰੋਨਾ ਟੈਸਟ ਲੈਣ ਤੇ ਉਹ ਪਾਜਿਟਵ ਪਾਇਆ ਗਿਆ। ਪਾਜ਼ੇਟਿਵ ਪਾਏ ਗਏ ਹਨ ਮਰੀਜ਼ਾਂ ਨੂੰ ਆਈਸੋਲੇਸ਼ਨ ਸੈਂਟਰਾਂ ਵਿੱਚ ਭਰਤੀ ਕੀਤਾ ਗਿਆ। ਇਸੇ ਤਰ੍ਹਾਂ ਪਹਿਲਾਂ ਤੋਂ ਹੀ ਆਈਸੋਲੇਸ਼ਨ ਸੈਂਟਰ ਵਿਚ ਜ਼ੇਰੇ ਇਲਾਜ ਠੀਕ ਹਨ ਨਗਰ ਵਾਸੀ 46 ਸਾਲਾ ਮਹਿਲਾ ਦਾ ਟੈਸਟ ਕੀਤੇ ਜਾਣ ਤੇ ਉਹ ਪਾਜ਼ੇਟਿਵ ਪਾਈ ਗਈ ਹੈ।

ਸਿਵਲ ਸਰਜਨ ਡਾਕਟਰ ਜਸਮੀਤ ਕੌਰ ਬਾਵਾ ਅਤੇ ਡਾਕਟਰ ਸੰਦੀਪ ਧਵਨ ਨੇ ਦੱਸਿਆ ਕਿ ਐਤਵਾਰ ਨੂੰ 312 ਸੈਂਪਲਾਂ ਦੀ ਰਿਪੋਰਟ ਪ੍ਰਾਪਤ ਹੋਈ ਹੈ, ਜਿਹਨਾਂ ਵਿਚ 303 ਸੈਂਪਲ ਨੈਗੇਟਿਵ ਪਾਏ ਗਏ ਹਨ ‍‌‌9 ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਉਨ੍ਹਾਂ ਕਿਹਾ ਕਿ ਜ਼ਿਲੇ ’ਚ ਹੁਣ ਤੱਕ ਐਕਟਿਵ ਮਰੀਜ਼ਾਂ ਦੀ ਗਿਣਤੀ ਕਰੀਬ 140 ਤਕ ਪਹੁੰਚ ਚੁੱਕੀ ਹੈ। ਜਦਕਿ ਹੁਣ ਤਕ 11 ਲੋਕਾਂ ਦੀ ਕੋਰੋਨਾ ਦੇ ਕਾਰਨ ਮੌਤ ਹੋ ਚੁੱਕੀ ਹੈ। ਜ਼ਿਲੇ ’ਚ ਐਤਵਾਰ ਨੂੰ 233 ਲੋਕਾਂ ਦੀ ਸੈਂਪਲਿੰਗ ਕੀਤੀ ਗਈ। ਜਿਸ ’ਚ ਕਪੂਰਥਲਾ ਤੋਂ 166, ਫਗਵਾੜਾ ਤੋਂ 26, ਪਾਂਸ਼ਟਾ ਤੋਂ 41 ਲੋਕਾਂ ਦੀ ਸੈਂਪਲਿੰਗ ਹੋਈ ਹੈ।


Bharat Thapa

Content Editor

Related News