ਸਰਕਾਰੀ ਡਾਕਟਰ ਦਾ ਕਾਰਨਾਮਾ, ਖ਼ੁਦ ਕੋਰੋਨਾ ਪਾਜ਼ੇਟਿਵ ਪਰ ਨਿੱਜੀ ਹਸਪਤਾਲ 'ਚ ਕਰ ਰਿਹੈ ਮਰੀਜ਼ਾਂ ਦੀ ਜਾਂਚ

Saturday, May 01, 2021 - 10:40 AM (IST)

ਸ੍ਰੀ ਮੁਕਤਸਰ ਸਾਹਿਬ (ਰਿਣੀ/ਪਵਨ): ਕੋਰੋਨਾ ਦੇ ਇਸ ਦੌਰ ਵਿਚ ਕੋਰੋਨਾ ਪੀੜਿਤਾਂ ਤੋਂ ਕਿਵੇ ਸੋਸ਼ਲ ਡਿਸਟੈਂਸ ਬਣਾ ਕੇ ਰੱਖਣਾ, ਕੋਰੋਨਾ ਪੀੜਤ ਆਉਣ ’ਤੇ ਮਰੀਜ਼ ਨੇ ਖੁਦ ਨੂੰ ਕਿਸ ਤਰ੍ਹਾਂ ਕੁਆਰਨਟਾਈਨ ਕਰਨਾ। ਇਹ ਸਭ ਸਾਨੂੰ ਸਿਹਤ ਵਿਭਾਗ ਦੀਆਂ ਹਦਾਇਤਾਂ ਰਾਹੀਂ ਸਮਝਾਇਆ ਜਾਂਦਾ ਹੈ। ਪਰ ਜੇਕਰ ਸਿਹਤ ਵਿਭਾਗ ਅਧੀਨ ਕੰਮ ਕਰ ਰਿਹਾ ਡਾਕਟਰ ਹੀ ਕੋਰੋਨਾ ਪਾਜ਼ੇਟਿਵ ਆਉਣ ਉਪਰੰਤ ਉਸੇ ਤਰ੍ਹਾਂ ਪ੍ਰਾਈਵੇਟ ਕਲੀਨਿਕ ’ਚ ਮਰੀਜ ਚੈਕਅਪ ਕਰੇ ਤਾਂ ਵਿਭਾਗ ਕੀ ਕਰੇਗਾ।

ਇਹ ਵੀ ਪੜ੍ਹੋ: ਬਠਿੰਡਾ: ਕਰਜ਼ੇ ਨੇ ਨਿਗਲਿਆ ਇਕ ਹੋਰ ਕਿਸਾਨ, ਸਪਰੇਅ ਪੀ ਕੇ ਕੀਤੀ ਜੀਵਨ ਲੀਲਾ ਖ਼ਤਮ 

ਅਜਿਹਾ ਹੀ ਮਾਮਲਾ ਸ੍ਰੀ ਮੁਕਤਸਰ ਸਾਹਿਬ ਤੋਂ ਸਾਹਮਣੇ ਆਇਆ ਹੈ, ਜਿਥੇ ਲੋਕ ਇਨਸਾਫ ਪਾਰਟੀ ਦੇ ਅਹੁਦੇਦਾਰਾਂ ਨੇ ਇਹ ਖੁਲਾਸਾ ਕੀਤਾ ਹੈ। ਲੋਕ ਇਨਸਾਫ ਪਾਰਟੀ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਵੱਲੋਂ ਕੋਰੋਨਾ ਪਾਜ਼ੇਟਿਵ, ਸਰਕਾਰੀ ਡਾਕਟਰ ਨੂੰ ਨਿੱਜੀ ਕਲੀਨਿਕ 'ਚ ਮਰੀਜ਼ ਚੈੱਕ ਕਰਦੇ ਹੋਏ ਮੌਕੇ 'ਤੇ ਕਾਬੂ ਕੀਤਾ ਗਿਆ। ਇਸ ਸਬੰਧੀ ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਕੀਤੀ ਗਈ ਜਿਸ ਵਿਚ ਡਾਕਟਰ ਆਪਣੀ ਗਲਤੀ ਵੀ ਮੰਨ ਰਿਹਾ ਹੈ। ਲੋਕ ਇਨਸਾਫ ਪਾਰਟੀ ਦੇ ਅਹੁਦੇਦਾਰਾਂ ਅਨੁਸਾਰ ਇਹ ਡਾਕਟਰ ਭਾਰਤ ਭੂਸ਼ਣ ਸ੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਹਸਪਤਾਲ 'ਚ ਸਰਜਰੀ ਦਾ ਮਾਹਿਰ ਹੈ।

ਇਹ ਵੀ ਪੜ੍ਹੋ:  ਬਠਿੰਡਾ: ਪਤੀ ਦੇ ਪ੍ਰੇਮ ਸਬੰਧਾਂ ਨੇ ਉਜਾੜਿਆ ਹੱਸਦਾ ਵੱਸਦਾ ਘਰ, ਪੱਖੇ ਨਾਲ ਲਟਕਦੀ ਮਿਲੀ ਪਤਨੀ ਦੀ ਲਾਸ਼

ਇਸ ਦੀ 18 ਅਪ੍ਰੈਲ ਨੂੰ ਕੋਰੋਨਾ ਪਾਜ਼ੇਟਿਵ ਰਿਪੋਰਟ ਆਈ ਅਤੇ ਇਹ ਛੁੱਟੀ ’ਤੇ ਹੈ ਪਰ ਪ੍ਰਾਈਵੇਟ ਕਲੀਨਿਕ ਵਿਚ ਮਰੀਜ਼ ਚੈੱਕ ਕਰ ਰਿਹਾ ਹੈ। ਇਸ ਕਾਰਵਾਈ ਲਈ ਲੋਕ ਇਨਸਾਫ਼ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਭਾਈ ਧਰਮਜੀਤ ਸਿੰਘ ਬੌਨੀ ਬੇਦੀ ਅਤੇ ਧਾਰਮਿਕ ਵਿੰਗ ਦੇ ਸੀਨੀਅਰ ਆਗੂ ਭਾਈ ਮਨਿੰਦਰ ਸਿੰਘ ਖਾਲਸਾ ਹਾਜ਼ਰ ਸਨ। ਇਸ ਮਾਮਲੇ ’ਚ ਸਿਵਲ ਸਰਜਨ ਡਾ. ਰੰਜੂ ਸਿੰਗਲਾ ਨੇ ਕਿਹਾ ਕਿ ਇਸ ਮਾਮਲੇ ’ਚ ਉਨ੍ਹਾਂ ਸੀਨੀਅਰ ਮੈਡੀਕਲ ਅਫਸਰ ਨੂੰ ਪੜਤਾਲ ਕਰਕੇ ਲਿਖ਼ਤੀ ਰਿਪੋਰਟ ਲਈ ਆਖਿਆ ਹੋ ਜੋ ਵੀ ਪੜਤਾਲ ’ਚ ਸਾਹਮਣੇ ਆਵੇਗਾ ਉਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਬਠਿੰਡਾ ਜ਼ਿਲ੍ਹੇ 'ਚ ਕੋਰੋਨਾ ਦੀ ਖ਼ੌਫ਼ਨਾਕ ਤਸਵੀਰ, 16 ਮੌਤਾਂ ਕਾਰਨ ਦਹਿਸ਼ਤ 'ਚ ਲੋਕ, 516 ਦੀ ਰਿਪੋਰਟ ਪਾਜ਼ੇਟਿਵ


Shyna

Content Editor

Related News