ਚੰਡੀਗੜ੍ਹ PGI ਦੇ 2 ਕਰਮਚਾਰੀ ਨਿਕਲੇ ਕੋਰੋਨਾ ਪਾਜ਼ੀਟਿਵ

04/18/2020 3:00:50 AM

ਚੰਡੀਗੜ੍ਹ— ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਵੱਧਦਾ ਹੀ ਜਾ ਰਿਹਾ ਹੈ। ਇਸ 'ਚ ਸਭ ਤੋਂ ਜ਼ਿਆਦਾ ਮਾਮਲੇ ਚੰਡੀਗੜ੍ਹ 'ਚ ਪਾਏ ਜਾ ਰਹੇ ਹਨ। ਤਾਜ਼ਾ ਕੇਸ ਪੀ. ਜੀ. ਆਈ. 'ਚ 2 ਕਰਮਚਾਰੀਆਂ ਦੇ ਸਾਹਮਣੇ ਆਏ ਹਨ। ਜਾਣਕਾਰੀ ਦੇ ਅਨੁਸਾਰ ਪੋਸਟ ਗਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ 'ਚ ਕੰਮ ਕਰ ਰਹੇ 2 ਸੈਨੇਟਾਈਜੇਸ਼ਨ ਕਰਮਚਾਰੀ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਪਾਜ਼ੀਟਿਵ ਪਾਏ ਗਏ। ਇਸ 'ਚੋਂ ਇਕ ਵਿਅਕਤੀ 30 ਸਾਲਾ ਨਵਾਂ ਪਿੰਡ ਦਾ ਨਿਵਾਸੀ ਜਦਕਿ ਦੂਜਾ ਪਿੰਡ ਧਨਾਸ ਦਾ ਨਿਵਾਸੀ ਦੱਸਿਆ ਜਾ ਰਿਹਾ ਹੈ। PGIMER ਦੇ ਬੁਲਾਰੇ ਡਾ. ਅਸ਼ੋਕ ਨੇ ਦੱਸਿਆ ਕਿ ਦੋਵਾਂ ਕਰਮਚਾਰੀਆਂ 'ਚ ਬੀਮਾਰੀ ਦੇ ਸਰੋਤ ਦੀ ਜਾਂਚ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਹੁਣ ਤਕ ਪੰਜਾਬ 'ਚ 206 ਪਾਜ਼ੀਟਿਵ ਕੇਸ ਸਾਹਮਣੇ ਆ ਚੁੱਕੇ ਹਨ। ਮੋਹਾਲੀ ਜ਼ਿਲ੍ਹੇ ਤੋਂ 56, ਨਵਾਂ ਸ਼ਹਿਰ 'ਚ 19, ਪਠਾਨਕੋਟ ਤੋਂ 24, ਜਲੰਧਰ ਤੋਂ 35, ਹੁਸ਼ਿਆਰਪੁਰ ਤੋਂ 7, ਮਾਨਸਾ ਤੋਂ 11, ਲੁਧਿਆਣਾ 14 ਪਾਜ਼ੀਟਿਵ ਕੇਸ, ਮੋਗਾ ਤੋਂ 4 ਰੂਪਨਗਰ ਤੋਂ 3, ਪਟਿਆਲਾ, 7 ਫਤਿਹਗੜ੍ਹ ਸਾਹਿਬ, ਸੰਗਰੂਰ ਤੇ ਬਰਨਾਲਾ ਤੋਂ 2-2, ਫਰੀਦਕੋਟ ਜ਼ਿਲ੍ਹੇ ਤੋਂ 3, ਕਪੂਰਥਲਾ, ਫਗਵਾੜਾ, ਗੁਰਦਾਸਪੁਰ, ਮਲੇਰਕੋਟਲਾ, ਫਿਰੋਜ਼ਪੁਰ ਤੇ ਸ਼੍ਰੀ ਮੁਕਤਸਰ ਸਾਹਿਬ ਤੋਂ 1-1 ਮਾਮਲਾ ਸਾਹਮਣੇ ਆਇਆ ਹੈ। ਹੁਣ ਤਕ ਪੰਜਾਬ 'ਚ 14 ਮਰੀਜ਼ਾਂ ਦੀ ਇਲਾਜ਼ ਦੌਰਾਨ ਮੌਤ ਹੋ ਚੁੱਕੀ ਹੈ। ਸਰਕਾਰ ਵਲੋਂ ਜਾਰੀ ਬੁਲੇਟਿਨ ਅਨੁਸਾਰ ਹੁਣ ਤਕ 29 ਤੋਂ ਜ਼ਿਆਦਾ ਮਰੀਜ਼ ਠੀਕ ਹੋ ਚੁੱਕੇ ਹਨ ਜਦਕਿ ਲੁਧਿਆਣਾ ਦੇ ਕਾਨੂਨਗੋਂ ਦੀ ਮੌਤ ਤੋਂ ਬਾਅਦ ਪੰਜਾਬ 'ਚ ਕੋਰੋਨਾ ਦੇ ਮ੍ਰਿਤਕਾਂ ਦੀ ਸੰਖਿਆ 15 ਹੋ ਗਈ ਹੈ।


Gurdeep Singh

Content Editor

Related News