ਕੋਰੋਨਾ ਨੇ ਉਜਾੜਿਆ ਹੱਸਦਾ-ਖੇਡਦਾ ਪਰਿਵਾਰ, ਭਰਾ ਦੀ ਮੌਤ ਦੀ ਖ਼ਬਰ ਸੁਣ ਦੂਜੇ ਭਰਾ ਨੇ ਵੀ ਤਿਆਗੇ ਪ੍ਰਾਣ

Wednesday, Sep 16, 2020 - 09:32 AM (IST)

ਕੋਰੋਨਾ ਨੇ ਉਜਾੜਿਆ ਹੱਸਦਾ-ਖੇਡਦਾ ਪਰਿਵਾਰ, ਭਰਾ ਦੀ ਮੌਤ ਦੀ ਖ਼ਬਰ ਸੁਣ ਦੂਜੇ ਭਰਾ ਨੇ ਵੀ ਤਿਆਗੇ ਪ੍ਰਾਣ

ਟਾਂਡਾ ਉੜਮੁੜ (ਵਰਿੰਦਰ ਪੰਡਿਤ) : ਨਜ਼ਦੀਕੀ ਪਿੰਡ ਗੁਰਾਲਾ ਨਾਲ ਸਬੰਧਤ 56 ਸਾਲਾ ਵਿਅਕਤੀ ਦੀ ਕੋਰੋਨਾ ਨਾਲ ਮੌਤ ਦੀ ਖ਼ਬਰ ਸੁਣਦਿਆਂ ਹੀ ਉਸ ਦੇ ਭਰਾ ਨੇ ਸਦਮਾ ਨਾ ਸਹਾਰਦੇ ਹੋਏ ਪ੍ਰਾਣ ਤਿਆਗ ਦਿੱਤੇ। ਕੋਰੋਨਾ ਪਾਜ਼ੇਟਿਵ ਵਿਅਕਤੀ ਪਿਛਲੇ ਦਿਨੀਂ ਕਿਸੇ ਬੀਮਾਰੀ ਦੇ ਇਲਾਜ ਲਈ ਜਲੰਧਰ ਦੇ ਇਕ ਪ੍ਰਾਈਵੇਟ ਹਸਪਤਾਲ ਵਿਖੇ ਦਾਖਲ ਹੋਇਆ ਸੀ, ਜਿੱਥੇ ਉਸ ਦੀ ਕੋਰੋਨਾ ਰਿਪੋਰਟ ਵੀ ਪਾਜ਼ੇਟਿਵ ਆਈ ਸੀ। ਹਸਪਤਾਲ 'ਚ ਮੰਗਲਵਾਰ ਦੁਪਹਿਰੇ ਇਸ ਵਿਅਕਤੀ ਦੀ ਮੌਤ ਹੋ ਗਈ। ਆਪਣੇ ਭਰਾ ਦੀ ਮੌਤ ਦੀ ਖਬਰ ਜਦ ਪਿੰਡ ਰਹਿੰਦੇ ਭਰਾ ਨੂੰ ਪਤਾ ਲੱਗੀ ਤਾਂ ਉਹ ਸਦਮਾ ਨਾ ਸਹਾਰਦੇ ਹੋਏ ਚੱਲ ਵਸਿਆ। ਭਰਾ ਦੀ ਮੌਤ ਦੀ ਖਬਰ ਨਾਲ ਦੂਸਰੇ ਭਰਾ ਨੂੰ ਇੰਨਾ ਸਦਮਾ ਪਹੁੰਚਿਆ ਕਿ ਸਦਮੇ ਦਾ ਦੁੱਖ ਨਾ ਸਹਾਰਦਿਆਂ ਉਸ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ।

ਇਹ ਵੀ ਪੜ੍ਹੋ : SGPC ਨੇ ਸ੍ਰੀ ਹਰਿਮੰਦਰ ਸਾਹਿਬ ਦੇ ਰਾਹ ਕੀਤੇ ਬੰਦ, ਮੋਰਚੇ 'ਤੇ ਬੈਠੀ ਸੰਗਤ ਦੀ ਕੀਤੀ ਕੁੱਟਮਾਰ

ਕੋਰੋਨਾ ਪਾਜ਼ੇਟਿਵ ਵਿਅਕਤੀ ਦੇ ਸੰਸਕਾਰ ਬਾਰੇ ਜਾਣਕਾਰੀ ਦਿੰਦਿਆਂ ਬੀ. ਈ .ਈ. ਅਵਤਾਰ ਸਿੰਘ ਨੇ ਦੱਸਿਆ ਕਿ ਐੱਸ. ਐੱਮ.ਓ. ਡਾ. ਪ੍ਰੀਤ ਮਹਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ ਤੇ ਸਾਰੀਆਂ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਮ੍ਰਿਤਕ ਵਿਅਕਤੀ ਦਾ ਸੰਸਕਾਰ ਬੁੱਧਵਾਰ ਕੀਤਾ ਜਾਵੇਗਾ।  

ਇਹ ਵੀ ਪੜ੍ਹੋ : ਪੰਜਾਬ 'ਚ ਨਸ਼ੇ ਦਾ ਕਹਿਰ ਬਾਦਸਤੂਰ ਜਾਰੀ, ਹੁਣ ਚਿੱਟੇ ਦੀ ਓਵਰਡੋਜ਼ ਕਾਰਨ ਜਵਾਨ ਕੁੜੀ ਦੀ ਤੜਫ਼-ਤੜਫ਼ ਕੇ ਨਿਕਲੀ ਜਾਨ


author

Baljeet Kaur

Content Editor

Related News