ਪੰਜਾਬ ’ਚ ਮਈ ਦੇ ਤੀਜੇ ਹਫ਼ਤੇ ਹੋਰ ਭਿਆਨਕ ਹੋਵੇਗਾ 'ਕੋਰੋਨਾ',ਰੋਜ਼ਾਨਾ 10 ਹਜ਼ਾਰ ਨਵੇਂ ਮਾਮਲੇ ਆਉਣ ਦਾ ਖ਼ਦਸ਼ਾ
Friday, May 07, 2021 - 11:03 AM (IST)
ਚੰਡੀਗੜ੍ਹ (ਵੈੱਬ ਡੈਸਕ): ਗਲੋਬਲ ਪੱਧਰ 'ਤੇ ਫੈਲੀ ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਨੇ ਭਾਰਤ ਵਿਚ ਤਬਾਹੀ ਮਚਾਈ ਹੋਈ ਹੈ। ਇੱਥੇ ਪੰਜਾਬ ਵਿਚ ਵੀ ਕੋਰੋਨਾ ਨਾਲ ਸਬੰਧਤ ਮਾਮਲੇ ਰੋਜ਼ਾਨਾ ਵੱਧਦੇ ਜਾ ਰਹੇ ਹਨ। ਪੰਜਾਬ ਵਿਚ ਕੋਰੋਨਾ ਮ੍ਰਿਤਕਾਂ ਦੀ ਗਿਣਤੀ 10000 ਦਾ ਅੰਕੜਾ ਪਾਰ ਕਰ ਗਈ ਹੈ। ਪਿਛਲੇ 40 ਦਿਨਾਂ ਤਕਰੀਬਨ 33 ਪ੍ਰਤੀਸ਼ਤ ਮੌਤਾਂ ਹੋਈਆਂ ਹਨ।
ਇਹ ਵੀ ਪੜ੍ਹੋ: ਮਾਨਸਾ ’ਚ ਸਿਹਤ ਵਿਭਾਗ ਦਾ ਕਾਰਨਾਮਾ, ਨੌਜਵਾਨ ਨੂੰ ਬਣਾ ਦਿੱਤਾ ‘ਮਾਂ’, ਜਾਣੋ ਕੀ ਹੈ ਪੂਰਾ ਮਾਮਲਾ
ਕੋਰੋਨਾ ਕਾਰਨ ਸੂਬੇ ’ਚ ਦੂਜੀ ਲਹਿਰ ਦੌਰਾਨ 45 ਫ਼ੀਸਦੀ ਕੇਸਾਂ ਵਿਚ ਵਾਧਾ ਦਰਜ ਕੀਤਾ ਹੈ।ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਪੰਜਾਬ ’ਚ ਹੁਣ ਸਭ ਤੋਂ ਮਾੜੇ ਦੌਰ ’ਚੋਂ ਗੁਜ਼ਰ ਸਕਦਾ ਹੈ ਕਿਉਂਕਿ ਕੋਰੋਨਾ ਕੇਸਾਂ ਦੀ ਗਿਣਤੀ ਮਈ ਦੇ ਤੀਜੇ ਹਫ਼ਤੇ ਦੌਰਾਨ 10,000 ਪ੍ਰਤੀ ਦਿਨ ਦਾ ਆਂਕੜਾ ਪਾਰ ਕਰ ਸਕਦੀ ਹੈ।
ਇਹ ਵੀ ਪੜ੍ਹੋ: ਆਕਸੀਜਨ ਪਲਾਂਟ ਲਗਵਾਉਣ ਲਈ ਡਾ. ਓਬਰਾਏ ਨੇ ਵਧਾਇਆ ਮਦਦ ਦਾ ਹੱਥ, ਕੈਪਟਨ ਨੂੰ ਕੀਤੀ ਇਹ ਅਪੀਲ
ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਪੰਜਾਬ ’ਚ ਕੋਰੋਨਾ ਦਾ ਪਹਿਲਾ ਕੇਸ 8 ਮਾਰਚ 2020 ਨੂੰ ਮਿਲਿਆ ਸੀ ਅਤੇ ਸੂਬੇ ’ਚ ਕੋਰੋਨਾ ਕਾਰਨ ਪਹਿਲੀ ਮੌਤ 18 ਮਾਰਚ ਨੂੰ ਹੋਈ ਸੀ। ਇਸ ਇਕ ਸਾਲ ਦੇ ਸਮੇਂ ਦੌਰਾਨ 28 ਮਾਰਚ 2021 ਤੱਕ ਸੂਬੇ ’ਚ 2.31 ਲੱਖ ਕੋਰੋਨਾ ਕੇਸ ਅਤੇ 6,690 ਮੌਤਾਂ ਦਰਜ ਕੀਤੀਆਂ ਗਈਆਂ ਹਨ। 28 ਮਾਰਚ ਤੋਂ ਲੈ ਕੇ 7 ਮਈ ਤੱਕ ਸੂਬੇ ’ਚ ਕੋਰੋਨਾ ਦੇ 1.85 ਲੱਖ ਕੇਸ ਅਤੇ ਕਰੀਬ 3,300 ਮੌਤਾਂ ਹੋਈਆਂ ਹਨ। ਇਸ ਦੇ ਨਾਲ ਹੀ ਪੰਜਾਬ ’ਚ ਹੁਣ ਹਰ ਗੁਜ਼ਰਦੇ ਦਿਨ ਨਾਲ ਕੋਰੋਨਾ ਦੀ ਸਥਿਤੀ ਹੋਰ ਵੀ ਮਾੜੀ ਹੁੰਦੀ ਜਾ ਰਹੀ ਹੈ।
ਇਹ ਵੀ ਪੜ੍ਹੋ: ਹਰਸਿਮਰਤ ਕੌਰ ਬਾਦਲ ਨੇ ਕੋਰੋਨਾ ਦੇ ਵਧ ਰਹੇ ਪ੍ਰਕੋਪ ਲਈ ਕੇਂਦਰ ਨੂੰ ਕੀਤੇ 5 ਸਵਾਲ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?