ਕੋਰੋਨਾ ਆਫ਼ਤ ਦੇ ਚੱਲਦਿਆਂ ਇਸ ਵਾਰ ਇੰਝ ਮਨਾਇਆ ਜਾਵੇਗਾ ਆਜ਼ਾਦੀ ਦਿਹਾੜਾ

8/13/2020 12:02:01 PM

ਫਰੀਦਕੋਟ (ਜਗਤਾਰ): ਕੋਰੋਨਾ ਮਹਾਮਾਰੀ ਦੇ ਚੱਲਦੇ ਇਸ ਵਾਰ ਆਜ਼ਾਦੀ ਦਿਵਸ ਸਮਾਰੋਹ ਨੂੰ ਬਹੁਤ ਹੀ ਸਾਦੇ ਢੰਗ ਨਾਲ ਮਨਾਏ ਜਾਣ ਦੀ ਸਰਕਾਰ ਵਲੋਂ ਗਾਈਡਲਾਈਜ਼ ਜਾਰੀ ਕੀਤੀ ਗਈ ਹੈ, ਜਿਸ ਨੂੰ ਹਰ ਜਗ੍ਹਾ ਫੋਲੋ ਕੀਤਾ ਜਾਵੇਗਾ। ਅੱਜ ਫਰੀਦਕੋਟ 'ਚ ਆਜ਼ਾਦੀ ਦਿਵਸ ਦੇ ਸਮਾਰੋਹ ਦੀ ਰਿਹਰਸਲ ਨਹਿਰੂ ਸਟੇਡੀਅਮ 'ਚ ਕੀਤੀ ਗਈ, ਜਿੱਥੇ ਡਿਪਟੀ ਕਮਿਸ਼ਨਰ ਫਰੀਦਕੋਟ, ਐੱਸ.ਐੱਸ.ਪੀ. ਫਰੀਦਕੋਟ ਦੇ ਇਲਾਵਾ ਕਈ ਅਧਿਕਾਰੀ ਸ਼ਾਮਲ ਹੋਏ।

ਇਹ ਵੀ ਪੜ੍ਹੋ: ਬਾਦਲ ਪਰਿਵਾਰ ਨੂੰ ਸਿੱਖ ਧਰਮ ਦੇ ਸਰੋਕਾਰਾਂ ਦੀ ਬਜਾਏ ਕੁਰਸੀ ਦੀ ਚਿੰਤਾ: ਢੀਂਡਸਾ

PunjabKesari

ਉੱਥੇ ਇਸ ਵਾਰ ਆਜ਼ਾਦੀ ਦਿਵਸ ਸਮਾਰੋਹ 'ਚ ਪੁਲਸ ਦੀ ਇਕ ਹੀ ਟੁਕੜੀ ਪਰੇਡ ਸਲਾਮੀ ਦੇਵੇਗੀ ਅਤੇ ਮੁੱਖ ਮਹਿਮਾਨ ਵਲੋਂ ਤਿਰੰਗਾ ਝੰਡਾ ਲਹਿਰਾਉਣ ਦੇ ਬਾਅਦ ਆਪਣਾ ਸੰਖੇਪ ਭਾਸ਼ਣ ਦੇਣਗੇ ਅਤੇ ਇਸ ਵਾਰ ਸਕੂਲ ਦੇ ਬੱਚਿਆਂ ਦਾ ਪੀ.ਟੀ. ਸ਼ੋਅ ਨਹੀਂ ਹੋਵੇਗਾ ਅਤੇ ਨਾ ਹੀ ਦੇਸ਼ ਭਗਤੀ ਨਾਲ ਜੁੜੇ ਰੰਗਾ-ਰੰਗ ਪ੍ਰੋਗਰਾਮ ਵੀ ਨਹੀਂ ਕਰਵਾਏ ਜਾਣਗੇ। ਇਸ ਦੇ ਇਲਾਵਾ ਦੇਸ਼ ਦੀ ਸੰਸਕ੍ਰਿਤੀ ਨੂੰ ਦਰਸਾਉਣ ਵਾਲੀਆਂ ਝਾਂਕੀਆਂ ਵੀ ਇਸ ਸਮਾਰੋਹ ਦਾ ਹਿੱਸਾ ਨਹੀਂ ਬਣਨਗੀਆਂ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਵਿਡ-19 ਦੇ ਚੱਲਦੇ ਸਰਕਾਰ ਵਲੋਂ ਦਿੱਤੀਆਂ ਗਈਆਂ ਗਾਈਡਲਾਈਨ ਦਾ ਪੂਰੀ ਤਰ੍ਹਾਂ ਪਾਲਣ ਕਰਦੇ ਹੋਏ ਬਹੁਤ ਹੀ ਸਾਦੇ ਢੰਗ ਨਾਲ ਆਜ਼ਾਦੀ ਦਿਵਸ ਸਮਾਰੋਹ ਮਨਾਇਆ ਜਾ ਰਿਹਾ ਹੈ ਅਤੇ ਉੱਥੇ ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ ਸੁਤੰਤਰਤਾ ਦਿਵਸ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਕੋਰੋਨਾ ਮਹਾਮਾਰੀ ਤੋਂ ਬਚਣ ਲਈ ਸਰਕਾਰ ਦੇ ਆਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ।

PunjabKesari

ਇਹ ਵੀ ਪੜ੍ਹੋ: ਮਾਲ ਗੱਡੀ ਹੇਠਾਂ ਆ ਕੇ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ, ਟੋਟੇ-ਟੋਟੇ ਹੋਈ ਲਾਸ਼

ਇਹ ਵੀ ਪੜ੍ਹੋ: ਪਤਨੀ ਤੋਂ ਲੈਣਾ ਚਾਹੁੰਦਾ ਸੀ ਤਲਾਕ, ਦਬਾਅ ਪਾਉਣ ਲਈ ਕੀਤਾ ਵੱਡਾ ਕਾਰਾ


Shyna

Content Editor Shyna