ਪੰਜਾਬ 'ਚ ਕੋਰੋਨਾ ਨਾਲ 3 ਦੀ ਮੌਤ, 235 ਕੇਸ ਆਏ ਸਾਹਮਣੇ

08/26/2022 9:27:58 PM

ਲੁਧਿਆਣਾ (ਸਹਿਗਲ) : ਸੂਬੇ 'ਚ ਪਿਛਲੇ 24 ਘੰਟਿਆਂ ਦੌਰਾਨ 235 ਮਰੀਜ਼ ਕੋਰੋਨਾ ਤੋਂ ਪੀੜਤ ਪਾਏ ਗਏ ਹਨ, ਜਦੋਂ ਕਿ ਇਨ੍ਹਾਂ 'ਚੋਂ 3 ਮਰੀਜ਼ਾਂ ਦੀ ਮੌਤ ਹੋ ਗਈ। ਮ੍ਰਿਤਕ ਮਰੀਜ਼ਾਂ 'ਚੋਂ 2 ਜਲੰਧਰ ਅਤੇ ਇਕ ਲੁਧਿਆਣਾ ਦਾ ਰਹਿਣ ਵਾਲਾ ਹੈ। ਮਰੀਜ਼ਾਂ ਦੀ ਗਿਣਤੀ ਘੱਟ ਹੋਣ ਦੇ ਬਾਵਜੂਦ ਕੋਰੋਨਾ ਇਨਫੈਕਸ਼ਨ ਕਾਰਨ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਜ਼ਿਕਰਯੋਗ ਹੈ ਕਿ ਅਗਸਤ ਮਹੀਨੇ 'ਚ ਕੋਰੋਨਾ ਵਾਇਰਸ ਕਾਰਨ 84 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਸੂਬੇ 'ਚ ਐਕਟਿਵ ਮਰੀਜ਼ਾਂ ਦੀ ਗਿਣਤੀ 1569 ਰਹਿ ਗਈ ਹੈ। ਅੱਜ 331 ਮਰੀਜ਼ਾਂ ਨੂੰ ਠੀਕ ਹੋਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।

ਖ਼ਬਰ ਇਹ ਵੀ : ਭ੍ਰਿਸ਼ਟਾਚਾਰ... ਹੁਣ ਮਨਪ੍ਰੀਤ ਬਾਦਲ ਨਿਸ਼ਾਨੇ 'ਤੇ, ਉਥੇ ਗੁਲਾਮ ਨਬੀ ਆਜ਼ਾਦ ਨੇ ਛੱਡੀ ਕਾਂਗਰਸ, ਪੜ੍ਹੋ TOP 10

ਉਨ੍ਹਾਂ ਦੱਸਿਆ ਕਿ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਅੱਜ 11,333 ਸੈਂਪਲ ਜਾਂਚ ਲਈ ਭੇਜੇ ਜਾਣ ਤੋਂ ਬਾਅਦ ਪਾਜ਼ੇਟਿਵਿਟੀ ਦਰ 'ਚ 2.16 ਫ਼ੀਸਦੀ ਦਾ ਅੰਸ਼ਿਕ ਵਾਧਾ ਦਰਜ ਕੀਤਾ ਗਿਆ ਹੈ, ਜਦੋਂ ਕਿ 76 ਪਾਜ਼ੇਟਿਵ ਮਰੀਜ਼ ਆਕਸੀਜਨ ਸਪੋਰਟ 'ਤੇ ਹਨ, ਵੱਖ-ਵੱਖ ਜ਼ਿਲ੍ਹਿਆਂ ਦੇ ਹਸਪਤਾਲਾਂ ਵਿੱਚ 25 ਮਰੀਜ਼ ICU ਵਿੱਚ ਇਲਾਜ ਅਧੀਨ ਹਨ। ਜਿਨ੍ਹਾਂ ਜ਼ਿਲ੍ਹਿਆਂ 'ਚ ਅੱਜ ਵਧੇਰੇ ਮਰੀਜ਼ ਸਾਹਮਣੇ ਆਏ, ਉਨ੍ਹਾਂ 'ਚ ਮੋਹਾਲੀ 'ਚ 40, ਜਲੰਧਰ 32, ਕੈਂਪਸ ਵਿੱਚ 29, ਲੁਧਿਆਣਾ 26, ਹੁਸ਼ਿਆਰਪੁਰ 19, ਬਠਿੰਡਾ 15 ਤੇ ਪਟਿਆਲਾ ਦੇ 14 ਮਰੀਜ਼ ਸ਼ਾਮਲ ਹਨ, ਜਿਨ੍ਹਾਂ ਵਿੱਚ ਸਿਹਤ ਵਿਭਾਗ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਕੋਈ ਸੁਧਾਰ ਨਹੀਂ ਹੋਇਆ। ਅੱਜ ਸੂਬੇ 'ਚ 6365 ਲੋਕਾਂ ਨੇ ਟੀਕਾ ਲਗਾਇਆ ਗਿਆ, ਜਿਨ੍ਹਾਂ 'ਚੋਂ 1299 ਲੋਕਾਂ ਨੇ ਪਹਿਲੀ, ਜਦਕਿ 5066 ਲੋਕਾਂ ਨੇ ਦੂਜੀ ਡੋਜ਼ ਲਗਵਾਈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News