ਫਿਰ Out of Control ਹੁੰਦਾ ਜਾ ਰਿਹਾ ਕੋਰੋਨਾ, 1 ਅਪ੍ਰੈਲ ਤੋਂ ਹੁਣ ਤੱਕ 113 ਮਰੀਜ਼ਾਂ ਦੀ ਹੋ ਚੁੱਕੀ ਹੈ ਮੌਤ
Saturday, Aug 13, 2022 - 09:24 PM (IST)
ਲੁਧਿਆਣਾ (ਸਹਿਗਲ) : ਪੰਜਾਬ 'ਚ ਪਿਛਲੇ ਸਾਢੇ 4 ਮਹੀਨਿਆਂ ਵਿੱਚ ਕੋਰੋਨਾ ਨਾਲ 113 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਤੇ ਇਹ ਪ੍ਰਕੋਪ ਲਗਾਤਾਰ ਜਾਰੀ ਹੈ। ਅੱਜ ਹੁਸ਼ਿਆਰਪੁਰ ਦੇ ਇਕ ਮਰੀਜ਼ ਦੀ ਕੋਰੋਨਾ ਨਾਲ ਮੌਤ ਹੋ ਗਈ, ਜਦੋਂ ਕਿ 274 ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਵੱਖ-ਵੱਖ ਜ਼ਿਲ੍ਹਿਆਂ 'ਚ 98 ਮਰੀਜ਼ ਆਕਸੀਜਨ ਸਪੋਰਟ 'ਤੇ ਹਨ, ਜਦਕਿ 32 ਮਰੀਜ਼ਾਂ ਨੂੰ ਆਈ.ਸੀ.ਯੂ ਵਿੱਚ ਸ਼ਿਫਟ ਕੀਤਾ ਗਿਆ ਹੈ, 2 ਮਰੀਜ਼ਾਂ ਦੀ ਹਾਲਤ ਨਾਜ਼ੁਕ ਹੋਣ ਕਾਰਨ ਵੈਂਟੀਲੇਟਰ ਸਪੋਰਟ 'ਤੇ ਰੱਖਿਆ ਗਿਆ ਹੈ। ਸੂਬੇ 'ਚ ਇਸ ਸਮੇਂ 2344 ਐਕਟਿਵ ਮਰੀਜ਼ ਹਨ।
ਖ਼ਬਰ ਇਹ ਵੀ : ਵਿਧਾਇਕਾਂ ਨੂੰ ਮਿਲੇਗੀ ਇਕ ਹੀ ਪੈਨਸ਼ਨ ਤਾਂ ਉਥੇ ਸਿਮਰਜੀਤ ਬੈਂਸ ਨੂੰ ਮਿਲੀ ਜ਼ਮਾਨਤ, ਪੜ੍ਹੋ TOP 10
ਜਿਨ੍ਹਾਂ ਜ਼ਿਲ੍ਹਿਆਂ ਵਿੱਚ ਅੱਜ ਵੱਧ ਮਰੀਜ਼ ਸਾਹਮਣੇ ਆਏ ਹਨ, ਉਨ੍ਹਾਂ 'ਚ ਮੋਹਾਲੀ ਦੇ 59, ਜਲੰਧਰ ਅਤੇ ਲੁਧਿਆਣਾ ਤੋਂ 34-34, ਬਠਿੰਡਾ 32, ਅੰਮ੍ਰਿਤਸਰ 23, ਹੁਸ਼ਿਆਰਪੁਰ 20 ਤੇ ਰੋਪੜ ਤੋਂ 16 ਮਰੀਜ਼ ਸ਼ਾਮਲ ਹਨ। ਸੂਬੇ 'ਚ ਅੱਜ 8913 ਸੈਂਪਲ ਜਾਂਚ ਲਈ ਭੇਜੇ ਗਏ। ਟੀਕਾਕਰਨ ਦੀ ਗੱਲ ਕਰੀਏ ਤਾਂ ਸੂਬੇ ਵਿੱਚ ਅੱਜ 7403 ਲੋਕਾਂ ਨੇ ਟੀਕਾਕਰਨ ਕਰਵਾਇਆ। ਇਨ੍ਹਾਂ 'ਚੋਂ 1100 ਲੋਕਾਂ ਨੇ ਪਹਿਲੀ, ਜਦਕਿ 6303 ਲੋਕਾਂ ਨੇ ਦੂਜੀ ਡੋਜ਼ ਲਗਵਾਈ। ਮਾਹਿਰਾਂ ਅਨੁਸਾਰ ਸੂਬੇ 'ਚ ਕੋਰੋਨਾ ਵਾਇਰਸ ਦੀ ਸਹੀ ਸਥਿਤੀ ਦਾ ਜਾਇਜ਼ਾ ਲੈਣ ਲਈ ਸੈਂਪਲਿੰਗ ਵਧਾਉਣਾ ਜ਼ਰੂਰੀ ਹੈ। ਸੈਂਪਲਿੰਗ ਦੀ ਕਮੀ ਨੂੰ ਵੀ ਮਰੀਜ਼ਾਂ ਦੀ ਗਿਣਤੀ ਵਧਣ ਦਾ ਕਾਰਨ ਮੰਨਿਆ ਜਾ ਰਿਹਾ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।