ਸਰਕਾਰੀ ਸਕੂਲ ਦੇ 3 ਅਧਿਆਪਕਾਂ ਸਮੇਤ ਕੰਟੀਨ ਵਾਲਾ ਕੋਰੋਨਾ ਪਾਜ਼ੇਟਿਵ

Monday, Feb 22, 2021 - 02:47 PM (IST)

ਭੁਨਰਹੇੜੀ (ਨੌਗਾਵਾਂ) : ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭੁਨਰਹੇੜੀ 'ਚ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਇਸ ਸਕੂਲ ਦੇ ਤਿੰਨ ਅਧਿਆਪਕ ਅਤੇ ਕੰਟੀਨ ਵਾਲੇ ਵਿਅਕਤੀ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ। ਇਸ ਸਬੰਧੀ ਸੀਨੀਅਰ ਮੈਡੀਕਲ ਅਫ਼ਸਰ ਦੁਧਨਸਾਧਾਂ ਡਾ. ਕਿਰਨ ਵਰਮਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਸ਼ਨੀਵਾਰ ਨੂੰ ਸਰਕਾਰੀ ਸਕੂਲ ਭੁਨਰਹੇੜੀ ਵਿਖੇ ਤਿੰਨ ਅਧਿਆਪਕ ਅਤੇ ਇੱਕ ਕੰਟੀਨ ਵਾਲੇ ਵਿਅਕਤੀ ਦੇ ਬੀਮਾਰ ਹੋਣ ਬਾਰੇ ਪਤਾ ਲੱਗਿਆ ਸੀ।

ਇਸ ਤੋਂ ਬਾਅਦ ਡਾਕਟਰਾਂ ਦੀ ਇੱਕ ਟੀਮ ਭੁਨਰਹੇੜੀ ਦੇ ਸਕੂਲ 'ਚ ਭੇਜੀ ਗਈ, ਜਿਸ ਨੇ ਸਕੂਲ ਦੇ ਸਾਰੇ ਅਧਿਆਪਕਾਂ ਅਤੇ ਕੰਟੀਨ ਵਾਲੇ ਦਾ ਕੋਰੋਨਾ ਟੈਸਟ ਕੀਤਾ। ਇਸ ਦੌਰਾਨ 3 ਅਧਿਆਪਕਾਂ ਅਤੇ ਕੰਟੀਨ ਵਾਲੇ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ। ਇਸ ਮਗਰੋਂ ਭੁਨਰਹੇੜੀ ਦੇ ਇਸ ਸਕੂਲ ਨੂੰ 48 ਘੰਟੇ ਲਈ ਬੰਦ ਕਰ ਦਿੱਤਾ ਗਿਆ ਹੈ। ਇਸ ਘਟਨਾ ਨਾਲ ਸਾਰੇ ਇਲਾਕੇ ‘ਚ ਸਹਿਮ ਪਾਇਆ ਜਾ ਰਿਹਾ ਹੈ।
 


Babita

Content Editor

Related News