ਬਠਿੰਡਾ ਜ਼ਿਲ੍ਹੇ ’ਚ ਕੋਰੋਨਾ ਨਾਲ ਇਕ ਦੀ ਮੌਤ, 130 ਦੀ ਰਿਪੋਰਟ ਕੋਰੋਨਾ ਪਾਜ਼ੇਟਿਵ
Monday, Sep 07, 2020 - 10:23 PM (IST)
ਬਠਿੰਡਾ,(ਵਰਮਾ)- ਸੋਮਵਾਰ ਨੂੰ ਇਕ ਹੋਰ ਵਿਅਕਤੀ ਦੀ ਕੋਰੋਨਾ ਨਾਲ ਮੌਤ ਹੋ ਗਈ, ਜਦੋਂਕਿ 130 ਨਵੇਂ ਕੋਰੋਨਾ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਸਭ ਤੋਂ ਵੱਧ 14 ਮਾਮਲੇ ਕੇਂਦਰੀ ਜੇਲ ਬਠਿੰਡਾ ’ਚ ਪਾਏ ਗਏ ਹਨ, ਜਦੋਂਕਿ ਐੱਨ. ਸੀ. ਸੀ. ਯੂਨਿਟ ’ਚ 10 ਮਾਮਲੇ ਅਤੇ ਆਰਮੀ ਕੈਂਟ ਹਸਪਤਾਲ ’ਚ 7 ਮਾਮਲੇ ਪਾਏ ਗਏ ਹਨ। ਇਸ ਤੋਂ ਇਲਾਵਾ ਰਾਮਾ ਮੰਡੀ ਦੇ ਵੱਖ-ਵੱਖ ਖੇਤਰਾਂ ’ਚ 8, ਸ਼ਹਿਰੀ ਖੇਤਰਾਂ ’ਚ ਮਤੀਦਾਸ ਨਗਰ ’ਚ 3, ਹਰਬੰਸ ਨਗਰ ’ਚ 2, ਨਾਮਦੇਵ ਰੋਡ ’ਚ 2 ਅਤੇ ਹੋਮਲੈਂਡ ਇਨਕਲੇਵ ’ਚ 2 ਮਾਮਲੇ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਸ ਤੋਂ ਇਲਾਵਾ ਆਦੇਸ਼ ਕੈਂਪ ’ਚ ਇਕ, ਰਾਮਪੁਰਾ ਕਸਬੇ ’ਚ 2, ਸਲਬਤਪੁਰ ’ਚ ਇਕ, ਗੁਰਦੁਆਰਾ ਸਿੰਘ ਸਭਾ ਦੇ ਨੇਡ਼ੇ ਇਕ, ਅਜੀਤ ਰੋਡ ਸਟਰੀਟ ਨੰਬਰ 13 ’ਚ ਇਕ, ਮਾਨ ਪੈਟਰੋਲ ਪੰਪ ਵੀਰ ਕਾਲੋਨੀ ਵਾਲੇ ਪਾਸੇ ਇਕ, ਮਾਡਲ ਟਾਊਨ ਫੇਜ਼ 3 ’ਚ ਇਕ, ਸ਼ਕਤੀ ਬਿਹਾਰ ਗਲੀ ’ਚ ਇਕ, ਧੋਬਿਆਣਾ ਰੋਡ ਗਲੀ ਨੰਬਰ 6 ’ਚ ਇਕ, ਮਹਿਰਾਜ ’ਚ ਇਕ, ਜਨਤਾ ਕਾਲੋਨੀ ਰਾਮਪੁਰਾ ’ਚ ਇਕ, ਭਾਟੀਆ ਸਕੂਲ ’ਚ ਨੇਡ਼ੇ ਰਾਮਪੁਰਾ ਇਕ ਕੋਰੋਨਾ ਕੇਸ ਮਿਲਿਆ ਹੈ।
ਜਾਣਕਾਰੀ ਅਨੁਸਾਰ ਮੌਡ਼ ਮੰਡੀ ’ਚ ਜਵਾਹਰ ਮਿੱਲ ਚੌਕ ਨਿਵਾਸੀ ਜਵਾਹਰ ਲਾਲ (57) ਦੀ ਕੋਰੋਨਾ ਵਾਇਰਸ ਕਾਰਣ ਮੌਤ ਹੋ ਗਈ। ਜਵਾਹਰ ਲਾਲ ਨੂੰ ਸਾਹ ਦੀ ਸਮੱਸਿਆ ਅਤੇ ਬੁਖਾਰ ਅਤੇ ਤੇਜ਼ ਖੰਘ ਕਾਰਣ ਸਿਵਲ ਹਸਪਤਾਲ ਬਠਿੰਡਾ ਲਿਆਂਦਾ ਗਿਆ, ਜਿੱਥੋਂ ਉਹ ਮੈਡੀਕਲ ਕਾਲਜ ਫਰੀਦਕੋਟ ਵਿਖੇ ਰੈਫਰ ਕੀਤਾ ਗਿਆ ਸੀ, ਜਿੱਥੇ ਉਸ ਦੀ ਹਾਲਤ ਖਰਾਬ ਹੋਣ ਕਾਰਣ ਸੋਮਵਾਰ ਦੁਪਹਿਰ ਨੂੰ ਉਸ ਦੀ ਮੌਤ ਹੋ ਗਈ। ਸਮਾਜ ਸੇਵੀ ਯੁਵਾ ਵੈੱਲਫੇਅਰ ਸੋਸਾਇਟੀ ਬਠਿੰਡਾ ਦੀ ਟੀਮ ਫਰੀਦਕੋਟ ਮੈਡੀਕਲ ਕਾਲਜ ਲਾਸ਼ ਲੈਣ ਪਹੁੰਚੀ ਅਤੇ ਮੌਡ਼ ਮੰਡੀ ਵਿਖੇ ਜ਼ਿਲਾ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਹਾਜ਼ਰੀ ’ਚ ਮ੍ਰਿਤਕ ਦਾ ਅੰਤਿਮ ਸੰਸਕਾਰ ਕੀਤਾ ਗਿਆ। ਐਤਵਾਰ ਨੂੰ ਬਠਿੰਡਾ ’ਚ ਕੋਰੋਨਾ ਦੇ 3 ਮਰੀਜ਼ਾਂ ਦੀ ਮੌਤ ਹੋ ਗਈ, ਜਦੋਂਕਿ 25 ਨਵੇਂ ਪਾਜ਼ੇਟਿਵ ਮਾਮਲਿਆਂ ਦੀ ਪੁਸ਼ਟੀ ਹੋਈ ਸੀ। ਇਸੇ ਤਰ੍ਹਾਂ ਹੁਣ ਤੱਕ 52 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂਕਿ ਸੋਮਵਾਰ ਨੂੰ 130 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪਿਛਲੇ 5 ਮਹੀਨਿਆਂ ’ਚ 3530 ਲੋਕਾਂ ਦੀ ਪੁਸ਼ਟੀ ਹੋਈ ਹੈ।