ਲੁਧਿਆਣਾ 'ਚ ਕਹਿਰ ਵਰਾਉਣ ਲੱਗਾ ਕਾਤਲ ਕੋਰੋਨਾ, ਇਕੋ ਦਿਨ 'ਚ 20 ਮਰੀਜ਼ਾਂ ਦੀ ਮੌਤ

Wednesday, Sep 02, 2020 - 09:03 PM (IST)

ਲੁਧਿਆਣਾ,(ਸਹਿਗਲ)– ਮਹਾਨਗਰ ’ਚ ਕੋਰੋਨਾ ਵਾਇਰਸ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਹਰ ਹੀਲਾ ਵਰਤ ਕੇ ਵੀ ਸਿਹਤ ਵਿਭਾਗ ਅਤੇ ਜ਼ਿਲਾ ਪ੍ਰਸ਼ਾਸਨ ਨੂੰ ਸਫਲਤਾ ਹਾਸਲ ਹੁੰਦੀ ਦਿਖਾਈ ਨਹੀਂ ਦਿਖਾਈ ਦੇ ਰਹੀ।

ਅੱਜ ਸ਼ਹਿਰ ਦੇ ਹਸਪਤਾਲਾਂ ’ਚ 20 ਕੋਰੋਨਾ ਵਾਇਰਸ ਮਰੀਜ਼ਾਂ ਦੀ ਮੌਤ ਹੋ ਗਈ, ਜਦਕਿ 228 ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਹੁਣ ਤੱਕ ਮਹਾਨਗਰ ਵਿਚ 10,632 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ, ਇਨ੍ਹਾਂ ਵਿਚੋਂ 442 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਮਰੀਜ਼ਾਂ ਤੋਂ ਇਲਾਵਾ ਬਾਹਰੀ ਜ਼ਿਲਿਆਂ ਅਤੇ ਪ੍ਰਦੇਸ਼ਾਂ ਦੇ ਆਉਣ ਵਾਲੇ ਮਰੀਜ਼ਾਂ ’ਚ 1119 ਮਰੀਜ਼ ਕੋਰੋਨਾ ਪਾਜ਼ੇਟਿਵ ਆ ਚੁੱਕੇ ਹਨ। ਇਨ੍ਹਾਂ ’ਚੋਂ 105 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।

ਕੋਵਿਡ-19 ਨਾਲ ਮਰਨ ਵਾਲੇ ਮਰੀਜ਼ਾਂ ਦੀ ਗਿਣਤੀ ’ਚ ਹੋ ਰਿਹਾ ਵਾਧਾ

ਸ਼ਹਿਰ ਦੇ ਹਸਪਤਾਲਾਂ ’ਚ ਕੋਰੋਨਾ ਵਾਇਰਸ ਨਾਲ ਮਰਨ ਵਾਲੇ ਮਰੀਜ਼ਾਂ ਦੀ ਲਗਾਤਾਰ ਵਾਧਾ ਹੋ ਰਿਹਾ ਹੈ। ਰਾਜ ਵਿਚ ਵੀ ਅੱਜ 100 ਤੋਂ ਜ਼ਿਆਦਾ ਮਰੀਜ਼ ਕੋਰੋਨਾ ਵਾਇਰਸ ਦਾ ਸ਼ਿਕਾਰ ਹੋਏ ਪਿਛਲੇ 1 ਮਹੀਨੇ ’ਚ ਰੋਜ਼ ਲਗਭਗ 10 ਲੋਕਾਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਰਹੀ ਹੈ। ਲੋਕਾਂ ਵਿਚ ਇਨ੍ਹਾਂ ਸਭ ਗੱਲਾਂ ਨੂੰ ਲੈ ਕੇ ਡਰ ਪੈਦਾ ਹੋ ਚੁੱਕਾ ਹੈ, ਜਿਸ ਨਾਲ ਉਹ ਹਸਪਤਾਲ ’ਚ ਜਾਣ ਤੋਂ ਕਤਰਾਉਣ ਲੱਗੇ ਹਨ।

4 ਗੁਣਾ ਜ਼ਿਆਦਾ ਮਰੀਜ਼ ਕਰਾ ਰਹੇ ਹਨ ਘਰਾਂ ’ਚੋਂ ਇਲਾਜ

ਸ਼ਹਿਰ ਦੇ ਡਾਕਟਰਾਂ ਦੀ ਮੰਨੀਏ ਤਾਂ ਹਸਪਤਾਲ ਵਿਚ ਜਾਣ ਵਾਲੇ ਮਰੀਜ਼ਾਂ ਤੋਂ ਗੁਣਾ 4 ਗੁਣਾ ਜ਼ਿਆਦਾ ਮਰੀਜ਼ ਕੋਰੋਨਾ ਤੋਂ ਲੱਛਣ ਸਾਹਮਣੇ ਆਉਂਦੇ ਹੀ ਘਰਾਂ ’ਚ ਆਈਸੋਲੇਟ ਹੋ ਰਹੇ ਹਨ ਅਤੇ ਨਿੱਜੀ ਡਾਕਟਰਾਂ ਤੋਂ ਆਪਣਾ ਇਲਾਜ ਕਰਵਾ ਰਹੇ ਹਨ। ਉਨ੍ਹਾਂ ਦੇ ਮਨ ਵਿਚ ਇਸ ਗੱਲ ਨੂੰ ਲੈ ਕੇ ਭਰਮ ਹੈ ਕਿ ਪਾਜ਼ੇਟਿਵ ਆਉਂਦੇ ਹੀ ਉਨ੍ਹਾਂ ਨੂੰ ਸਰਕਾਰੀ ਹਸਪਤਾਲ ਆਦਿ ਵਿਚ 14 ਦਿਨ ਲਈ ਆਈਸੋਲੇਟ ਕਰ ਦਿੱਤਾ ਜਾਵੇਗਾ। ਬਹੁਤ ਸਾਰੇ ਤਾਂ ਆਰਥਿਕ ਤੰਗੀ ਕਾਰਨ ਨਿੱਜੀ ਹਸਪਤਾਲਾਂ ’ਚ ਇਲਾਜ ਕਰਵਾਉਣ ਤੋਂ ਅਸਮਰੱਥ ਹਨ ਤਾਂ ਸਰਕਾਰੀ ਹਸਪਤਾਲ ਬਾਰੇ ਉਨ੍ਹਾਂ ਦੇ ਮਨ ਵਿਚ ਇਹ ਡਰ ਹੈ ਕਿ ਉਥੇ ਨਾ ਤਾਂ ਪੂਰਨ ਇਲਾਜ ਹੁੰਦਾ ਹੈ ਅਤੇ ਨਾ ਹੀ ਡਾਕਟਰਾਂ ਅਤੇ ਸਟਾਫ ਦੀ ਕਮੀ ਨਾਲ ਦੇਖ-ਭਾਲ। ਲੋਕਾਂ ਵੱਲੋਂ ਘਰਾਂ ਵਿਚ ਹੀ ਇਲਾਜ ਕਰਵਾਉਣ ਦੇ ਬਾਰੇ ਸਿਹਤ ਵਿਭਾਗ ਨੂੰ ਵੀ ਪਤਾ ਹੈ। ਇਸ ਲਈ ਸਿਵਲ ਸਰਜਨ ਤੇ ਮਾਣਯੋਗ ਅਧਿਕਾਰੀਆਂ ਵੱਲੋਂ ਲੋਕਾਂ ਨੂੰ ਵਾਰ-ਵਾਰ ਜਾਂਚ ਕਰਵਾਉਣ ਨੂੰ ਕਿਹਾ ਜਾ ਰਿਹਾ ਹੈ ਤਾਂ ਕਿ ਸਮੇਂ ਸਿਰ ਲੋਕਾਂ ਦਾ ਇਲਾਜ ਕੀਤਾ ਜਾ ਸਕੇ।

962 ਸੈਂਪਲ ਜਾਂਚ ਲਈ ਭੇਜੇ

ਸਿਹਤ ਵਿਭਾਗ ਨੇ ਅੱਜ 962 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਲੈਬ ’ਚ ਭੇਜੇ ਹਨ। ਇਸ ਤੋਂ ਇਲਾਵਾ 2732 ਲੋਕਾਂ ਦੀ ਜਾਂਚ ਰੈਪਿਡ ਐਂਟੀਜਨ ਵਿਧੀ ਜ਼ਰੀਏ ਕੀਤੀ ਗਈ, ਜਦਕਿ 10 ਮਰੀਜ਼ਾਂ ਦੇ ਸੈਂਪਲ ਟਰੂਨੇਟ ਜਾਂਚ ਲਈ ਭੇਜੇ ਹਨ। ਇਸ ਤੋਂ ਇਲਾਵਾ 1313 ਸੈਂਪਲ ਦੀ ਰਿਪੋਰਟ ਹਾਲੇ ਪੈਂਡਿੰਗ ਦੱਸੀ ਜਾ ਰਹੀ ਹੈ।

ਡੇਂਗੂ ਦੇ ਮਾਮਲਿਆਂ ਨੂੰ ਛੁਪਾ ਰਿਹੈ ਸਿਹਤ ਵਿਭਾਗ

ਬੀਮਾਰੀ ਵਧਣ ਦੇ ਪ੍ਰਮੁੱਖ ਕਾਰਨਾਂ ’ਚੋਂ ਇਕ ਕਾਰਨ ਇਹ ਵੀ ਮਾਹਿਰ ਦੱਸਦੇ ਹਨ ਕਿ ਬੀਮਾਰੀ ਦੇ ਮਾਮਲੇ ਨੂੰ ਛੁਪਾਉਣ ਤੋਂ ਬੀਮਾਰੀ ਵਧਦੀ ਹੈ ਅਤੇ ਸਿਹਤ ਵਿਭਾਗ ਪਿਛਲੇ ਕਈ ਸਾਲਾਂ ਤੋਂ ਇਸੇ ਰਾਹ ’ਤੇ ਚੱਲ ਰਿਹਾ ਹੈ। ਇਸ ਸਾਲ ਵੀ ਡੇਂਗੂ ਦੇ ਮਾਮਲੇ ਸਾਹਮਣੇ ਆਉਣ ’ਤੇ ਉਨ੍ਹਾਂ ਨੂੰ ਛੁਪਾਇਆ ਜਾ ਰਿਹਾ ਹੈ। ਸੂਬੇ ਵਿਚ 150 ਤੋਂ ਜ਼ਿਆਦਾ ਡੇਂਗੂ ਪਾਜ਼ੇਟਿਵ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਉਥੇ ਸ਼ਹਿਰ ਵਿਚ ਵੀ ਇਨ੍ਹਾਂ ਦੀ ਗਿਣਤੀ 20, 25 ਤੋਂ ਜ਼ਿਆਦਾ ਦੱਸੀ ਜਾ ਰਹੀ ਹੈ ਪਰ ਇਕ ਵੀ ਮਾਮਲੇ ਨੂੰ ਸਿਹਤ ਵਿਭਾਗ ਵੱਲੋਂ ਜਨਤਕ ਨਹੀਂ ਕੀਤਾ ਗਿਆ ਹੈ। ਇਥੋਂ ਤੱਕ ਕਿ ਹਾਲਾਤ ਇੰਨੇ ਖਰਾਬ ਹੋ ਚੁੱਕੇ ਹਨ ਕਿ ਕੋਰੋਨਾ ਦੇ ਮਾਮਲਿਆਂ ਨੂੰ ਵੀ ਘੱਟ ਕਰ ਕੇ ਦਰਸਾਇਆ ਜਾ ਰਿਹਾ ਹੈ। ਜ਼ਿਆਦਾ ਪਾਜ਼ੇਟਿਵ ਮਾਮਲੇ ਨਾ ਸਾਹਮਣੇ ਆਉਣ ਇਸ ਲਈ ਆਰ. ਟੀ. ਪੀ. ਸੀ. ਆਰ. ਸੈਂਪਲਾਂ ਦੀ ਗਿਣਤੀ ’ਚ ਕਾਫੀ ਕਮੀ ਕਰ ਦਿੱਤੀ ਗਈ ਹੈ ਅਤੇ ਰੈਪਿਡ ਐਂਟੀਜਨ ਸੈਂਪਲ ਦੀ ਰਿਪੋਰਟ ਜਨਤਕ ਕੀਤੀ ਜਾ ਰਹੀ ਹੈ ਅਤੇ ਨਾ ਹੀ ਸਟੇਟ ਹੈੱਡਕੁਆਰਟਰ ਨੂੰ ਭੇਜੀ ਜਾ ਰਹੀ ਹੈ।

758 ਲੋਕਾਂ ਨੂੰ ਹੋਮ ਆਈਸੋਲੇਸ਼ਨ ’ਚ ਭੇਜਿਆ

ਸ਼ਹਿਰ ’ਚ ਮਰੀਜ਼ ਕਿਸ ਤੇਜ਼ੀ ਨਾਲ ਵਧ ਰਹੇ ਹਨ, ਉਸ ਦਾ ਇਕ ਤਾਜਾ ਉਦਾਹਰਣ ਇਹ ਹੈ ਕਿ ਅੱਜ 458 ਲੋਕਾਂ ਨੂੰ ਸਿਹਤ ਵਿਭਾਗ ਵੱਲੋਂ ਹੋਮ ਆਈਸੋਲੇਸ਼ਨ ਵਿਚ ਭੇਜਿਆ ਗਿਆ ਹੈ। ਐਕਟਿਵ ਮਰੀਜ਼ਾਂ ਦੀ ਗਿਣਤੀ ਨੂੰ ਘੱਟ ਕਰ ਕੇ ਦਰਸਾਇਆ ਜਾ ਰਿਹਾ ਹੈ। ਅੱਜ 1579 ਐਕਟਿਵ ਮਰੀਜ਼ ਦੱਸੇ ਗਏ ਹਨ, ਜਦਕਿ ਸਟੇਟ ਵੱਲੋਂ ਜਾਰੀ ਬੁਲੇਟਿਨ ’ਚ ਐਕਟਿਵ ਮਰੀਜ਼ਾਂ ਦੀ ਗਿਣਤੀ 2100 ਤੋਂ ਜ਼ਿਆਦਾ ਦੱਸੀ ਜਾ ਰਹੀ ਹੈ।

ਲੋਕ ਖੁਦ ਆਪਣੀ ਜਾਂਚ ਲਈ ਅੱਗੇ ਆਉਣ : ਸਿਵਲ ਸਰਜਨ

ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਡੇਂਗੂ ਵਰਗੇ ਲੱਛਣ ਸਾਹਮਣੇ ਆਉਣ ’ਤੇ ਖੁਦ ਅੱਗੇ ਆ ਕੇ ਜਾਂਚ ਕਰਵਾਉਣ ਤਾਂ ਕਿ ਕੋਰੋਨਾ ਪਾਜ਼ੇਟਿਵ ਹੋਣ ’ਤੇ ਉਨ੍ਹਾਂ ਦਾ ਸਮੇਂ ਸਿਰ ਇਲਾਜ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲਾਂ ਵਿਚ ਲੋਕਾਂ ਦਾ ਬਿਹਤਰ ਇਲਾਜ ਹੋ ਰਿਹਾ ਹੈ। ਇਥੋਂ ਤੱਕ ਕਿ ਉਨ੍ਹਾਂ ਦੇ ਖਾਣ-ਪੀਣ ਦਾ ਵੀ ਧਿਆਨ ਰੱਖਿਆ ਜਾ ਰਿਹਾ ਅਤੇ ਲੋੜ ਪੈਣ ’ਤੇ ਉਨ੍ਹਾਂ ਨੂੰ ਨਿੱਜੀ ਹਸਪਤਾਲਾਂ ’ਚ ਵੀ ਰੈਫਰ ਕੀਤਾ ਜਾ ਸਕਦਾ ਹੈ। ਇਸ ਲਈ ਲੋਕ ਕਿਸੇ ਵੀ ਸਥਿਤੀ ਤੋਂ ਨਾ ਘਬਰਾਉਣ ਅਤੇ ਖੁਦ ਅੱਗੇ ਆ ਕੇ ਜਾਂਚ ਕਰਵਾਉਣ।

ਮ੍ਰਿਤਕ ਮਰੀਜ਼ਾਂ ਦਾ ਬਿਊਰਾ

ਨਾਮ               ਪਤਾ        ਹੋਰ ਰੋਗ        ਹਸਪਤਾਲ

* ਰੋਬਿਨ ਗਰਗ (33)        ਚੰਡੀਗੜ੍ਹ ਰੋਡ        ਸ਼ੂਗਰ, ਲੀਵਰ ਸਬੰਧੀ ਰੋਗ        ਐੱਸ. ਪੀ. ਐੱਸ.

* ਰਾਜ ਰਾਣੀ (48)        ਅਾਜ਼ਾਦ ਨਗਰ ਮਿਲਰਗੰਜ        ਡੀ.ਐੱਮ.ਸੀ

* ਪਰੇਸ਼ ਜੈਨ (66)        ਰਾਣੀ ਝਾਂਸੀ ਰੋਡ        ਸ਼ੂਗਰ        ਫੋਰਟਿਸ

* ਸੁਹਾਗਵਤੀ ਦੇਵੀ (48)        ਪ੍ਰੇਮ ਕਾਲੋਨੀ, ਬਸਤੀ ਜੋਧੇਵਾਲ        ਹਾਈਪੋਥਾਈਰਾਡਜਿਮ        ਡੀ. ਐੱਮ. ਸੀ.

* ਪ੍ਰਦੀਪ ਕੁਮਾਰ (35)        ਕ੍ਰਿਸ਼ਨਾ ਕਾਲੋਨੀ ਬਸਤੀ ਜੋਧੇਵਾਲ        ਡੀ. ਐੱਮ. ਸੀ.

* ਅਮਰਨਾਥ (74)        ਵਿਕਾਸ ਨਗਰ, ਪੱਖੋਵਾਲ ਰੋਡ        ਡੀ. ਐੱਮ. ਸੀ.

* ਤੀਰਥ ਰਾਮ (66)        ਸਮਾਧੀ ਰੋਡ ਖੰਨਾ        ਫੰਗਲ ਸੇਪਸਿਸ        ਡੀ. ਐੱਮ. ਸੀ.

* ਗੁਰਮੇਲ ਸਿੰਘ (66)        ਮਲਕਪੁਰ        ਸ਼ੂਗਰ        ਜੀ. ਐੱਨ. ਸੀ.

* ਕਮਲਜੀਤ (70)        ਲੁਧਿਆਣਾ, ਕਿਡਨੀ ਰੋਗ, ਬਲੱਡ ਪ੍ਰੈਸ਼ਰ, ਸ਼ੂਗਰ        ਸ੍ਰੀ ਕ੍ਰਿਸ਼ਨਾ

* ਲਕਸ਼ਮੀ ਦੇਵੀ (70)        ਪੱਖੋਵਾਲ        ਬਲੱਡ ਪ੍ਰੈਸ਼ਰ, ਦਿਲ ਰੋਗ        ਡੀ. ਐੱਮ. ਸੀ.

* ਰਾਮ ਚਰਨ (74)        ਨਿਊ ਸ਼ਕਤੀ ਨਗਰ        ਦਿਲ ਰੋਗ        ਸੀ. ਐੱਮ. ਸੀ.

* ਸ਼ਾਮ ਲਾਲ (65)        ਪਵਿੱਤਰ ਨਗਰ        ਸ਼ੂਗਰ        ਰਾਜਿੰਦਰਾ ਹਸਪਤਾਲ ਪਟਿਆਲਾ

* ਜਸਵੀਰ ਸਿੰਘ (25)        ਸ਼ਿਮਲਾਪੁਰੀ        ਫੰਗਲ        ਡੀ. ਐੱਮ. ਸੀ.

* ਸੁਰਜੀਤ ਸਿੰਘ (65)        ਜੋਧਾਂ        ਜੀ. ਟੀ. ਬੀ.

* ਰਾਮ ਚੰਦਰ (70)        ਚੰਡੀਗੜ੍ਹ ਰੋਡ        ਸ਼ੂਗਰ, ਬਲੱਡ ਪ੍ਰੈਸ਼ਰ        ਡੀ. ਐੱਮ. ਸੀ.

* ਰਮੇਸ਼ ਚੰਦਰ (82)        ਲੁਧਿਆਣਾ        ਬਲੱਡ ਪ੍ਰੈਸ਼ਰ, ਕਿਡਨੀ ਰੋਗ        ਪੰਚਮ

 


Gurminder Singh

Content Editor

Related News