ਬਿਜਲੀ ਮਹਿਕਮੇ ਦਾ ਕਮਾਲ: 1254 ਯੂਨਿਟਾਂ ਦਾ ਬਿੱਲ 91 ਲੱਖ ਰੁਪਏ; ਖਪਤਕਾਰ ਨੂੰ ਕਰੋੜਪਤੀ ਬਣਨ ਦੀ ਖ਼ੁਸ਼ੀ
Thursday, Oct 22, 2020 - 06:19 PM (IST)
ਕੋਟਕਪੂਰਾ (ਡਾ.ਦਿਵੇਦੀ): ਕੋਰੋਨਾ ਮਹਾਮਾਰੀ ਕਰਕੇ ਜਿੱਥੇ ਲੋਕਾਂ ਨੂੰ ਰੋਜੀ-ਰੋਟੀ ਦੇ ਲਾਲੇ ਪਏ ਹਨ ਉੱਥੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਸਥਾਨਕ ਢਿਲੋਂ ਕਾਲੋਨੀ ਦੀ ਗਲੀ ਨੰਬਰ 1 ਦੀ ਸੁਖਜੀਤ ਕੌਰ ਪਤਨੀ ਜਗਜੀਤ ਸਿੰਘ ਨੂੰ ਉਸਦੇ ਘਰ ਦਾ ਬਿਜਲੀ ਦਾ ਦੋ ਮਹੀਨਿਆਂ ਦਾ ਬਿੱਲ 91 ਲੱਖ 40 ਹਜ਼ਾਰ 270 ਰੁਪਏ ਭੇਜ ਕੇ ਚਮਤਕਾਰ ਕੀਤਾ ਹੈ। ਇਹ ਮੀਟਰ ਅਪ੍ਰੈਲ 2020 'ਚ ਨਵਾਂ ਲਾਇਆ ਗਿਆ।
ਇਹ ਵੀ ਪੜ੍ਹੋ: 5ਵੀਂ ਜਮਾਤ 'ਚ ਪੜ੍ਹਦੇ ਮਾਸੂਮ ਦੇ ਨਹੀਂ ਹਨ ਹੱਥ, ਇਕ ਪੈਰ ਦੇ ਕਮਾਲ ਨਾਲ ਜਿੱਤਿਆ ਸੂਬਾ ਪੱਧਰੀ ਮੁਕਾਬਲਾ
ਇਸ ਤੋਂ ਪਹਿਲਾਂ ਕ੍ਰਮਵਾਰ 10 ਹਜ਼ਾਰ ਅਤੇ 18 ਹਜ਼ਾਰ ਰੁਪਏ ਬਿੱਲ ਆਇਆ ਸੀ ਇਹ ਤੀਸਰਾ ਬਿੱਲ ਹੈ। ਇਹ ਤੀਸਰਾ ਬਿੱਲ ਸਿਰਫ਼ 1254 ਯੂਨਿਟਾਂ ਦਾ ਹੈ। ਜੇ ਕਰ ਖ਼ਪਤਕਾਰ ਸਮੇਂ ਸਿਰ ਬਿੱਲ ਦੀ ਅਦਾਇਗੀ ਨਹੀਂ ਕਰਦਾ ਤਾਂ ਉਸਨੂੰ 1 ਲੱਖ 82 ਹਜ਼ਾਰ 805 ਰੁਪਏ ਜੁਰਮਾਨਾ ਦੇਣਾ ਪਵੇਗਾ। ਜਗਜੀਤ ਸਿੰਘ ਨੇ ਸਾਡੇ ਉਕਤ ਪ੍ਰਤੀਨਿਧੀ ਨੂੰ ਦੱਸਿਆ ਕਿ ਜਦੋਂ ਉਸਨੂੰ ਬਿੱਲ ਬਾਰੇ ਪਤਾ ਲੱਗਾ ਤਾਂ ਉਸ ਦੇ ਪੈਰਾਂ ਥਲੋਂ ਜਮੀਨ ਖਿਸਕ ਗਈ ਦੂਸਰੇ ਪਾਸੇ ਉਸਨੂੰ ਇਸ ਗੱਲ ਦੀ ਖੁਸ਼ੀ ਵੀ ਹੈ ਕਿ ਪਾਵਰਕਾਮ ਨੇ ਉਸਨੂੰ ਸ਼ਹਿਰ ਦਾ ਇਕਲੌਤਾ ਕਰੋੜਪਤੀ ਬਣਾ ਦਿੱਤਾ ਜਿਸਨੂੰ ਇੰਨਾਂ ਜ਼ਿਆਦਾ ਬਿਜਲੀ ਦਾ ਬਿੱਲ ਆਇਆ ਹੋਵੇ।
ਇਹ ਵੀ ਪੜ੍ਹੋ: ਕੇਂਦਰ ਦੇ ਖੇਤੀ ਬਿੱਲਾਂ ਖ਼ਿਲਾਫ਼ ਕਿਸਾਨ ਯੂਨੀਅਨ ਦੇ ਝੰਡੇ ਲੈ ਕੇ ਪਰਿਵਾਰ ਸਮੇਤ ਲਾੜੀ ਲੈਣ ਗਿਆ ਲਾੜਾ