ਕੋਰੋਨਾ ਮਹਾਮਾਰੀ ਦੌਰਾਨ ਅੰਮ੍ਰਿਤਸਰ ਦੇ ਸਿਵਲ ਸਰਜਨ ਜੁਗਲ ਕਿਸ਼ੋਰ ਦਾ ਤਬਾਦਲਾ

06/01/2020 6:46:43 PM

ਅੰਮ੍ਰਿਤਸਰ (ਦਲਜੀਤ ਸ਼ਰਮਾ) : ਕੋਰੋਨਾ ਮਹਾਮਾਰੀ ਦੌਰਾਨ ਪੰਜਾਬ ਸਰਕਾਰ ਨੇ ਅੰਮ੍ਰਿਤਸਰ ਦੇ ਸਿਵਲ ਸਰਜਨ ਅਹੁਦੇ 'ਤੇ ਤਾਇਨਾਤ ਡਾਕਟਰ ਜੁਗਲ ਕਿਸ਼ੋਰ ਦਾ ਤਬਾਦਲਾ ਫਤਿਹਗੜ੍ਹ ਸਾਹਿਬ ਵਿਖੇ ਕਰ ਦਿੱਤਾ ਹੈ ਅਤੇ ਫਤਿਹਗੜ੍ਹ ਸਾਹਿਬ ਦੇ ਸਿਵਲ ਸਰਜਨ ਡਾਰਕਟਰ ਐੱਨ. ਕੇ. ਅਗਰਵਾਲ ਨੂੰ ਅੰਮ੍ਰਿਤਸਰ 'ਚ ਨਿਯੁਕਤ ਕੀਤਾ ਹੈ। ਵਿਭਾਗ ਦੇ ਮੁੱਖ ਸਕੱਤਰ ਵਲੋਂ ਅੱਜ ਇਸ ਸੰਬੰਧੀ ਹੁਕਮ ਜਾਰੀ ਕਰ ਦਿੱਤੇ ਗਏ ਹਨ। ਜਾਣਕਾਰੀ ਅਨੁਸਾਰ ਡਾਕਟਰ ਜੁਗਲ ਕਿਸ਼ੋਰ ਅੰਮ੍ਰਿਤਸਰ ਜ਼ਿਲ੍ਹੇ ਦਾ ਕੰਮਕਾਰ ਸਹੀ ਢੰਗ ਨਾਲ ਨਹੀਂ ਚਲਾ ਪਾ ਰਹੇ ਸਨ। ਆਏ ਦਿਨ ਉਹ ਕੋਰੋਨਾ ਸੰਬੰਧੀ ਕੰਮਾਂ ਨੂੰ ਲੈ ਕੇ ਚਰਚਾ ਵਿਚ ਰਹਿੰਦੇ ਸਨ। ਕੋਰੋਨਾ ਸੰਬੰਧਤ ਜਦੋਂ ਮੀਡੀਆ ਵਲੋਂ ਉਨ੍ਹਾਂ ਕੋਈ ਵੀ ਜਾਣਕਾਰੀ ਪੁੱਛੀ ਜਾਂਦੀ ਤਾਂ ਉਹ ਸਪੱਸ਼ਟ ਕਹਿੰਦੇ ਸਨ ਕਿ ਇਹ ਜਾਣਕਾਰੀ ਉਨ੍ਹਾਂ ਕੋਲ ਨਹੀਂ ਸਗੋਂ ਉਨ੍ਹਾਂ ਦੇ ਅਧਿਕਾਰੀਆਂ ਤੋਂ ਪੁੱਛ ਲਵੋ। 

ਇਹ ਵੀ ਪੜ੍ਹੋ : ਕੋਰੋਨਾ ਆਫ਼ਤ ਦੌਰਾਨ ਨੌਜਵਾਨ ਦੇ ਮੁੱਖ ਮੰਤਰੀ ਨੂੰ ਕੀਤੇ ਟਵੀਟ ਨੇ ਪੁਲਸ ਨੂੰ ਪਾਈਆਂ ਭਾਜੜਾਂ 

ਸਿਵਲ ਸਰਜਨ ਦਫਤਰ ਵਿਚ ਸਟਾਫ ਜਿੱਥੇ ਦੇਰ ਸ਼ਾਮ ਤਕ ਕੋਰੋਨਾ ਮਹਾਮਾਰੀ ਲਈ ਕੰਮ ਕਰਦਾ ਦਿਖਾਈ ਦਿੰਦਾ ਸੀ, ਉਥੇ ਹੀ ਇਹ ਵੱਡੇ ਸਾਬ੍ਹ 5 ਵੱਜਦੇ ਹੀ ਆਪਣੇ ਘਰ ਨੂੰ ਚਲੇ ਜਾਂਦੇ ਸਨ। ਆਲ ਇੰਡੀਆ ਐਂਟੀ ਕਰੱਪਸ਼ਨ ਮੋਰਚਾ ਦੇ ਰਾਸ਼ਟਰੀ ਚੇਅਰਮੈਨ ਰਮੇਸ਼ ਆਨੰਦ ਸਰਸਵਤੀ ਨੇ ਵੀ ਸਰਕਾਰ ਨੂੰ ਡਾਕਟਰ ਜੁਗਲ ਕਿਸ਼ੋਰ ਦੀ ਕਾਰਜਸ਼ੈਲੀ 'ਤੇ ਸਵਾਲ ਲਗਾਉਂਦੇ ਹੋਏ ਤਬਾਦਲੇ ਲਈ ਪੱਤਰ ਲਿਖਿਆ ਸੀ।

ਇਹ ਵੀ ਪੜ੍ਹੋ : ਟਾਂਡਾ 'ਚ ਕਹਿਰ ਵਰ੍ਹਾਅ ਰਿਹਾ ਕੋਰੋਨਾ, 8 ਹੋਰ ਪਾਜ਼ੇਟਿਵ ਮਾਮਲੇ ਆਏ ਸਾਹਮਣੇ 


Gurminder Singh

Content Editor

Related News