ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਦੇ ਪ੍ਰਕੋਪ ਦਰਮਿਆਨ ਆਇਆ ਇਕ ਹੋਰ ਸੰਕਟ, ਮਾਹਰਾਂ ਨੇ ਦਿੱਤੀ ਚਿਤਾਵਨੀ

Friday, May 14, 2021 - 08:52 PM (IST)

ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਦੇ ਪ੍ਰਕੋਪ ਦਰਮਿਆਨ ਆਇਆ ਇਕ ਹੋਰ ਸੰਕਟ, ਮਾਹਰਾਂ ਨੇ ਦਿੱਤੀ ਚਿਤਾਵਨੀ

ਲੁਧਿਆਣਾ (ਨਰਿੰਦਰ ਮਹਿੰਦਰੂ) : ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਦੇ ਨਾਲ ਦੇਸ਼ ਭਰ ਵਿਚ ਇਕ ਹੋਰ ਨਵਾਂ ਖ਼ਤਰਾ ਲੋਕਾਂ ਨੂੰ ਝੱਲਣਾ ਪੈ ਰਿਹਾ ਹੈ, ਜਿਸ ਨੂੰ ਮੈਡੀਕਲ ਅਫ਼ਸਰ ਬਲੈਕ ਫੰਗਸ ਦਾ ਨਾਂ ਦੇ ਰਹੇ ਹਨ। ਇਸ ਦਾ ਜ਼ਿਆਦਾਤਰ ਅਸਰ ਸ਼ੂਗਰ ਦੇ ਮਰੀਜ਼ਾਂ ’ਤੇ ਜਾਂ ਸਰੀਰ ਵਿਚ ਕਿਸੇ ਤਰ੍ਹਾਂ ਦੇ ਆਰਗਨ ਬਦਲਵਾਉਣ ਵਾਲਿਆਂ ਜਾਂ ਫਿਰ ਕਮਜ਼ੋਰ ਇਮਿਊਨਿਟੀ ਵਾਲਿਆਂ ’ਤੇ ਹੋ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਲੁਧਿਆਣਾ ਵਿਚ ਅਜਿਹੇ ਹੁਣ ਤੱਕ 20 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਇਕ ਮਰੀਜ਼ ਦੀਆਂ ਤਾਂ ਅੱਖਾਂ ਵੀ ਜਾ ਚੁੱਕੀਆਂ ਹਨ, ਅਜਿਹੇ ਕੇਸ ਜ਼ਿਆਦਾਤਰ ਚੰਡੀਗੜ੍ਹ ਪੀ. ਜੀ. ਆਈ. ਰੈਫਰ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ : ਬਠਿੰਡਾ ’ਚ ਬਲੈਕਮੇਲ ਕਰਕੇ ਬਲਾਤਕਾਰ ਕਰਨ ਵਾਲੇ ਥਾਣੇਦਾਰ ਖ਼ਿਲਾਫ਼ ਵੱਡੀ ਕਾਰਵਾਈ

ਲੁਧਿਆਣਾ ਦੇ ਸੀਨੀਅਰ ਆਈ ਸਪੈਸ਼ਲਿਸਟ ਡਾ. ਰਮੇਸ਼ ਨੇ ਦੱਸਿਆ ਕਿ ਬਲੈਕ ਫੰਗਸ ਖ਼ਤਰਨਾਕ ਹੈ ਅਤੇ ਇਸ ਤੋਂ ਬਚਾਓ ਵੀ ਬੇਹੱਦ ਜ਼ਰੂਰੀ ਹੈ। ਡਾ. ਰਮੇਸ਼ ਨੇ ਦੱਸਿਆ ਕਿ ਬਲੈਕ ਫੰਗਸ ਜਿਸ ਨੂੰ ਕਾਲੀ ਉਰਲੀ ਦਾ ਨਾਂ ਵੀ ਦਿੱਤਾ ਜਾ ਸਕਦਾ ਹੈ, ਉਹ ਜ਼ਿਆਦਾਤਰ ਉਨ੍ਹਾਂ ਵਿਚ ਵੇਖਣ ਨੂੰ ਮਿਲ ਰਿਹਾ ਹੈ ਜੋ ਕੋਰੋਨਾ ਮਹਾਮਾਰੀ ਤੋਂ ਨਿਕਲੇ ਹਨ ਅਤੇ ਖ਼ਾਸ ਕਰਕੇ ਸ਼ੂਗਰ ਦੇ ਮਰੀਜ਼ ਹਨ ਜਾਂ ਫਿਰ ਜਿਨ੍ਹਆੰ ਦੀ ਇਮਿਊਨਿਟੀ ਕਮਜ਼ੋਰ ਹੈ ਜਾਂ ਜਿਹੜੇ ਸਰੀਰ ਵਿਚ ਕਿਸੇ ਤਰ੍ਹਾਂ ਦੇ ਆਰਗਨ ਨੂੰ ਬਦਲ ਚੁੱਕੇ ਹਨ। ਉਨ੍ਹਾਂ ’ਤੇ ਇਸ ਦਾ ਅਸਰ ਜ਼ਿਆਦਾ ਵੇਖਣ ਨੂੰ ਮਿਲ ਰਿਹਾ ਹੈ।

ਇਹ ਵੀ ਪੜ੍ਹੋ : ਕਾਂਗਰਸ ’ਚ ਚੱਲ ਰਹੇ ਘਮਸਾਨ ਵਿਚਾਲੇ ਮੰਤਰੀ ਮੰਡਲ ’ਚ ਹੋ ਰਹੇ ਬਦਲਾਅ ’ਤੇ ਟਿਕੀਆਂ ਸਭ ਦੀਆਂ ਨਜ਼ਰਾਂ

PunjabKesari

ਉਨ੍ਹਾਂ ਕਿਹਾ ਕਿ ਇਹ ਸਿੱਧੇ ਅੱਖਾਂ ’ਤੇ ਅਸਰ ਕਰਦਾ ਹੈ। ਹੌਲੀ-ਹੌਲੀ ਅੱਖਾਂ ਦੀ ਰੋਸ਼ਨੀ ਕਮਜ਼ੋਰ ਹੋਣ ਲੱਗਦੀ ਹੈ। ਇਸ ਨਾਲ ਅੱਖਾਂ ਤਕ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਇਕ ਮਰੀਜ਼ ਉਨ੍ਹਾਂ ਦੇ ਕੋਲ ਆਇਆ ਸੀ, ਜਿਸ ਨੂੰ ਪੀ. ਜੀ. ਆਈ. ਚੰਡੀਗਡ਼੍ਹ ਰੈਫਰ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਨੱਕ ’ਚੋਂ ਵੀ ਕਾਲੇ ਰੰਗ ਦਾ ਪਾਣੀ ਨਿਕਲਣ ਲੱਗ ਪੈਂਦਾ ਹੈ। ਇਹ ਸਾਡੇ ਸਰੀਰ ਦੀਆਂ ਕੋਸ਼ਿਕਾਵਾਂ ਅੰਦਰ ਜਾ ਕੇ ਉਨ੍ਹਾਂ ਨੂੰ ਨਸ਼ਟ ਕਰਦਾ ਹੈ ਅਤੇ ਬਲੱਡ ਰਾਹੀਂ ਸਾਡੇ ਸਰੀਰ ਦੇ ਵੱਖ-ਵੱਖ ਹਿੱਸਿਆਂ ਵਿਚ ਚਲਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਕਾਫੀ ਖ਼ਤਰਨਾਕ ਹੈ ਅਤੇ ਇਸ ਤੋਂ ਬਚਾਅ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਾਲੀ ਉੱਲੀ ਜ਼ਿਆਦਾਤਰ ਮਿੱਟੀ ਵਿਚ ਜਾਂ ਗਲੇ ਸੜੇ ਪੱਤਿਆਂ ਵਿਚ ਮਿਲਦੀ ਹੈ ਅਤੇ ਜੋ ਲੋਕ ਇਨ੍ਹਾਂ ਕੰਮ ਧੰਦਿਆਂ ਨਾਲ ਜੁੜੇ ਹੋਏ ਹਨ, ਉਨ੍ਹਾਂ ਨੂੰ ਇਸ ਤੋਂ ਵਿਸ਼ੇਸ਼ ਧਿਆਨ ਰੱਖਣ ਦੀ ਲੋੜ ਹੈ।

ਇਹ ਵੀ ਪੜ੍ਹੋ : ਲਗਾਤਾਰ ਵੱਧ ਰਹੇ ਕੋਰੋਨਾ ਦੇ ਕਹਿਰ ਦਰਮਿਆਨ ਐਕਸ਼ਨ ’ਚ ਲੁਧਿਆਣਾ ਪੁਲਸ, ਚੁੱਕਿਆ ਸਖ਼ਤ ਕਦਮ

ਜ਼ਿਕਰ-ਏ-ਖਾਸ ਹੈ ਕਿ ਲੁਧਿਆਣਾ ਵਿਚ ਮੀਡੀਆ ਰਿਪੋਰਟਾਂ ਮੁਤਾਬਕ ਬਲੈਕ ਫੰਗਸ ਦੇ ਹੁਣ ਤਕ 20 ਮਾਮਲੇ ਮਿਲ ਚੁੱਕੇ ਹਨ। ਜਿਨ੍ਹਾਂ ਵਿਚੋਂ ਜ਼ਿਆਦਾਤਰ ਦਾ ਇਲਾਜ ਡੀ. ਐੱਮ. ਸੀ. ਹਸਪਤਾਲ ਵਿਚ ਚੱਲ ਰਿਹਾ ਹੈ ਅਤੇ ਜੋ ਜ਼ਿਆਦਾ ਗੰਭੀਰ ਸਨ, ਉਨ੍ਹਾਂ ਨੂੰ ਪੀ. ਜੀ. ਆਈ. ਚੰਡੀਗੜ੍ਹ ਰੈਫ਼ਰ ਕੀਤਾ ਗਿਆ ਹੈ ਹਾਲਾਂਕਿ ਲੁਧਿਆਣਾ ਦੀ ਸਿਵਲ ਸਰਜਨ ਨੇ ਇਸ ਦੀ ਕੋਈ ਵੀ ਪੁਸ਼ਟੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

ਇਹ ਵੀ ਪੜ੍ਹੋ : 19 ਸਾਲ ਤੋਂ ਗੁਰਦੁਆਰਾ ਸਾਹਿਬ ’ਚ ਸੇਵਾ ਕਰ ਰਹੇ ਗ੍ਰੰਥੀ ਸਿੰਘ ਨੇ ਮਹਾਰਾਜ ਦੀ ਤਾਬਿਆ ’ਤੇ ਤਿਆਗੇ ਪ੍ਰਾਣ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News