ਚਾਹ ਮਾਰਕੀਟ ''ਤੇ ਵੀ ਮੰਡਰਾ ਰਿਹਾ ਹੈ ਕੋਰੋਨਾ ਕਾਰਨ ਲੱਗੇ ‘ਲਾਕਡਾਊਨ’ ਦਾ ਅਸਰ (ਵੀਡੀਓ)
Wednesday, Apr 29, 2020 - 06:48 PM (IST)
ਜਲੰਧਰ (ਬਿਊਰੋ) - ਚਾਹ ਹਰ ਦਿਲ ਅਜਿਜ਼ ਹੈ । ਕਿਸੇ ਵੀ ਉਮਰ ਦਾ ਬੰਦਾ ਹੋਵੇ, ਉਹ ਚਾਹ ਪੀਣਾ ਬੇਹੱਦ ਪੰਸਦ ਕਰਦਾ ਹੈ। ਚਾਹ ਦੇ ਪ੍ਰੇਮੀ ਸਿਰਫ ਅਤੇ ਸਿਰਫ ਭਾਰਤ ਵਿਚ ਹੀ ਨਹੀਂ ਸਗੋ ਦੁਨੀਆਂ ਭਰ ਦੇ ਵੱਖ-ਵੱਖ ਦੇਸ਼ ਵਿਚ ਮੌਜੂਦ ਹਨ। ਰੂਸ ਵਿਚ ਚਾਹ ਇਕ ਅਜਿਹਾ ਪਦਾਰਥ ਹੈ, ਜਿਸ ’ਚ ਨਿੰਬੂ ਮਿਲਾ ਕੇ ਪੀਤਾ ਜਾਂਦਾ ਹੈ ਅਤੇ ਵਿਸ਼ਵਾਸ ਕੀਤਾ ਜਾਂਦੈ ਹੈ ਕਿ ਚਾਹ ਰੋਗ ਪ੍ਰਤੀਰੋਧਕ ਪ੍ਰਣਾਲੀ ਨੂੰ ਮਜ਼ਬੂਤ ਕਰਦੀ ਹੈ। ਪਰ ਕੋਰੋਨਾ ਵਾਇਰਸ ਨਾਮਕ ਮਹਾਮਾਰੀ ਦਾ ਅਸਰ ਇਸ ਸਮੇਂ ਚਾਹ ’ਤੇ ਵੀ ਪੈ ਰਿਹਾ ਹੈ। ਇਸ ਮਹਾਮਾਰੀ ਦਾ ਪ੍ਰਕੋਪ ਚਾਹ ਮਾਰਕੀਟ ਨੂੰ ਵੀ ਪ੍ਰਭਾਵਿਤ ਕਰ ਰਿਹਾ ਹੈ, ਕਿਉਂਕਿ ਲਾਕਡਾਊਨ ਦੇ ਚਲਦਿਆਂ ਚਾਹ ਦੀ ਸਪਲਾਈ ਨਾ-ਮਾਤਰ ਹੋ ਰਹੀ ਹੈ ਅਤੇ ਇਸ ਦੀ ਮੰਗ ਲਗਾਤਾਰ ਵੱਧਦੀ ਜਾ ਰਹੀ ਹੈ।
ਦੱਸ ਦੇਈਏ ਕਿ ਪਾਣੀ ਤੋਂ ਬਾਅਦ ਚਾਹ ਜ਼ਿਆਦਾ ਪੰਸਦ ਕੀਤਾ ਜਾਣ ਵਾਲਾ ਪਦਾਰਥ ਹੈ। ਚਾਹ ਉਤਪਾਦਨ 'ਚ 82 ਫੀਸਦੀ ਹਿੱਸਾ ਪਾਉਣ ਵਾਲੇ ਚੀਨ, ਭਾਰਤ, ਕੀਨੀਆ, ਸ਼੍ਰੀਲੰਕਾ ਅਤੇ ਵੀਅਤਨਾਮ ਨੂੰ ਲਾਕਡਾਊਨ ਦੇ ਕਾਰਨ ਕਾਫੀ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲਾਕਡਾਊਨ ਕਾਰਨ ਚਾਹ ਤੋੜਨ ਦਾ ਮੁੱਖ ਮੌਸਮ ਵੀ ਲੰਘ ਚੁੱਕਾ ਹੈ। ਇਸ ਦੇ ਬਾਰੇ ਹੋਰ ਜਾਣਕਾਰੀ ਹਾਸਲ ਕਰਨ ਦੇ ਲਈ ਤੁਸੀਂ ਜਗਬਾਣੀ ਪੋਡਕਾਸਟ ਦੀ ਅੱਜ ਦੀ ਸੁਣੋ ਇਹ ਰਿਪੋਰਟ...
ਪੜ੍ਹੋ ਇਹ ਵੀ ਖਬਰ - ਕੀ ਮੋਬਾਈਲ ਫੋਨ ਨਾਲ ਵੀ ਫੈਲਦਾ ਹੈ ਕੋਰੋਨਾ ਵਾਇਰਸ, ਸੁਣੋ ਇਹ ਵੀਡੀਓ
ਪੜ੍ਹੋ ਇਹ ਵੀ ਖਬਰ - ਜਾਣੋ ਕੀ ਵਿਟਾਮਿਨ-ਡੀ ਅਤੇ ਧੁੱਪ ਸੇਕਣ ਨਾਲ ਕੋਰੋਨਾ ਵਾਇਰਸ ਦਾ ਹੱਲ ਹੋ ਸਕਦਾ ਹੈ ਜਾਂ ਨਹੀਂ (ਵੀਡੀਓ)
ਪੜ੍ਹੋ ਇਹ ਵੀ ਖਬਰ - ਜਾਣੋ ਸੀ-ਸੈਕਸ਼ਨ ਦੁਆਰਾ ਜਨਮ-ਦਰ 'ਤੇ ਕੋਰੋਨਾ ਦਾ ਕੀ ਰਿਹਾ ਅਸਰ (ਵੀਡੀਓ)
ਪੜ੍ਹੋ ਇਹ ਵੀ ਖਬਰ - ‘ਜੇ ਭਾਰਤ ਨੂੰ ਬਚਾਉਣਾ ਹੈ ਤਾਂ ਕੋਰੋਨਾ ਟੈਸਟ ਹੋਵੇ ਮੁਫ਼ਤ’