ਹਾਈਟੈੱਕ ਹੋਈ ਪੰਜਾਬ ਸਰਕਾਰ : ਵੈੱਬ ਪੋਰਟਲ ਵਾਂਗ ਲਿੰਕ ''ਤੇ ਭੇਜੇ ਜਾ ਰਹੇ ਹਨ ''ਕੋਰੋਨਾ'' ਸਬੰਧੀ ਵੇਰਵੇ

04/27/2020 2:36:09 PM

ਪਟਿਆਲਾ (ਜਗ ਬਾਣੀ ਟੀਮ) : 'ਕੋਰੋਨਾ' ਵਾਇਰਸ ਦੇ ਸੰਕਟ ਦੌਰਾਨ ਪੰਜਾਬ ਸਰਕਾਰ ਪੂਰੀ ਤਰ੍ਹਾਂ ਹਾਈਟੈੱਕ ਹੋ ਗਈ ਹੈ। ਜਿੱਥੇ ਪਹਿਲਾਂ ਰੋਜ਼ਾਨਾ ਮੀਡੀਆ ਬੁਲੇਟਿਨ ਵਿਚ ਸਿਰਫ ਸੈਂਪਲ ਅਤੇ ਕੇਸਾਂ ਬਾਰੇ ਜਾਣਕਾਰੀ ਹੁੰਦੀ ਸੀ, ਉੱਥੇ ਹੀ ਹੁਣ ਰੋਜ਼ਾਨਾ ਮੀਡੀਆ ਬੁਲੇਟਿਨ ਵਿਚ ਵੈੱਬ ਪੋਰਟਲ ਵਾਂਗ ਲਿੰਕ ਤੇ ਵੇਰਵੇ ਭੇਜੇ ਜਾ ਰਹੇ ਹਨ। ਪਹਿਲਾਂ ਬੁਲੇਟਿਨ 'ਚ ਇਹ ਜਾਣਕਾਰੀ ਹੁੰਦੀ ਸੀ ਕਿ ਕਿੰਨੇ ਕੇਸ ਆਏ, ਕਿੰਨੇ ਪਾਜ਼ੀਟਿਵ, ਕਿੰਨੇ ਨੈਗੇਟਿਵ ਅਤੇ ਕਿੰਨੇ ਸੈਂਪਲ ਲਏ ਆਦਿ ਪਰ ਹੁਣ ਇਸ ਬੁਲੇਟਿਨ ਨੂੰ ਨਵਾਂ ਰੂਪ ਦਿੱਤਾ ਗਿਆ ਹੈ।

ਇਸ ਮੀਡੀਆ ਬੁਲੇਟਿਨ ਵਿਚ ਰੂਟੀਨ ਤੋਂ ਇਲਾਵਾ 'ਕੋਰੋਨਾ' ਸਬੰਧੀ ਮਾਮਲਿਆਂ ਵਿਚ ਪੰਜਾਬ ਸਰਕਾਰ ਵੱਲੋਂ ਜਾਰੀ ਸਾਰੇ ਵੀਡੀਓ ਸ਼ੰਦੇਸ਼ ਦੇ ਲਿੰਕ ਸ਼ਾਮਲ ਕੀਤੇ ਗਏ ਹਨ। ਇਸ ਉਪਰੰਤ ਇਕ ਕਾਲਮ ਮਹੱਤਵਪੂਰਨ ਮੀਡੀਆ ਰਿਪੋਰਟ ਦਾ ਸ਼ਾਮਲ ਕੀਤਾ ਗਿਆ ਹੈ, ਜਿਸ ਵਿਚ ਮੀਡੀਆ ਬਾਰੇ ਜਾਰੀ ਕੀਤੇ ਗਏ ਪ੍ਰੈੱਸ ਨੋਟ, ਵੀਡੀਓ ਅਤੇ ਹੋਰ ਜਾਣਕਾਰੀ ਪੂਰੇ ਲਿੰਕ ਸਮੇਤ ਸਾਂਝੀ ਕੀਤੀ ਗਈ ਹੈ। ਅੱਜ ਜਾਰੀ ਰਿਪੋਰਟ ਵਿਚ ਇਸ ਸਬੰਧੀ 10 ਨਵੇਂ ਲਿੰਕ ਪਾਏ ਗਏ। ਇਸ ਕੜੀ 'ਚ ਅਗਲੀ ਵਾਰੀ ਸਰਕਾਰ ਵੱਲੋਂ 'ਕੋਰੋਨਾ' ਸਬੰਧੀ ਜਾਰੀ ਇਸ਼ਤਿਹਾਰਾਂ ਦੀ ਹੈ ਅਤੇ ਇਹ ਤਸਵੀਰਾਂ ਸਮੇਤ ਸਾਂਝੇ ਕੀਤੇ ਗਏ ਹਨ। ਇਸ ਵਿਚ  ਡਾਕਟਰਾਂ ਦੀ ਆਨਲਾਈਨ ਉਪਲਬਧੀ ਸਬੰਧੀ ਇਸ਼ਤਿਹਾਰ ਸ਼ਾਮਲ ਕੀਤਾ ਗਿਆ।

ਇਸ ਉਪਰੰਤ ਅਨੁਲਗ ਏ ਯਾਨੀ ਅਨੈਕਸਚਰ ਏ ਵਿਚ ਪ੍ਰੈੱਸ ਨੋਟ, ਵੀਡੀਓ ਅਤੇ ਤਸਵੀਰਾਂ ਸ਼ਾਮਲ ਹਨ। ਇਸ ਵਿਚ ਜਿੱਥੇ ਲੋਕ ਸੰਪਰਕ ਵਿਭਾਗ ਦੇ ਸਾਰੇ ਪ੍ਰੈੱਸ ਨੋਟ ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ ਵਿਚ ਸ਼ਾਮਲ ਕੀਤੇ ਗਏ, ਉਥੇ ਹੀ 'ਕੋਰੋਨਾ' ਸਬੰਧੀ ਜ਼ਿਲਾਵਾਰ ਰਿਪੋਰਟਾਂ, ਸਰਕਾਰ ਦੀਆਂ ਵੀਡੀਓ ਦਾ ਯੂ ਟਿਊਬ ਲਿੰਕ, 'ਕੋਰੋਨਾ' ਸਬੰਧੀ ਸਾਰੀਆਂ ਵੀਡੀਓ ਅਤੇ ਤਸਵੀਰਾਂ ਦੇ ਲਿੰਕ ਸਾਂਝੇ ਕੀਤੇ ਗਏ ਹਨ। ਇਸ ਉਪਰੰਤ ਫਿਰ ਅਨੁਲਗ ਬੀ ਯਾਨੀ ਅਨੈਕਸਚਰ ਬੀ ਵਿਚ ਸੋਸ਼ਲ ਮੀਡੀਆ ਰਿਪੋਰਟ ਸ਼ਾਮਲ ਕੀਤੀ ਗਈ ਹੈ। ਇਹ ਰਿਪੋਰਟ ਮੌਜੂਦਾ ਦਿਨ ਤੋਂ ਪਿਛਲੇ ਦਿਨ ਦੀ ਦੁਪਹਿਰ ਬਾਅਦ 2 ਵਜੇ ਤੋਂ ਮੌਜੂਦਾ ਦਿਨ ਦੀ 2 ਵਜੇ ਤੱਕ ਦੀ ਰਿਪੋਰਟ ਸ਼ਾਮਲ ਕੀਤੀ ਗਈ ਹੈ।


Anuradha

Content Editor

Related News