ਵਿਦਿਆਰਥੀਆਂ ਨੂੰ ਕੋਰੋਨਾ ਦਾ ਖ਼ਤਰਾ : ਸਰਕਾਰੀ ਸਕੂਲ ਮਾਲ ਰੋਡ ਦੇ 2 ਅਧਿਆਪਕ ਪਾਜ਼ੇਟਿਵ, ਸਕੂਲ ਕੀਤਾ ਬੰਦ
Wednesday, Feb 10, 2021 - 02:22 PM (IST)
 
            
            ਅੰਮ੍ਰਿਤਸਰ (ਦਲਜੀਤ) - ਪੰਜਾਬ ਸਰਕਾਰ ਵੱਲੋਂ ਕੋਰੋਨਾ ਮਹਾਮਾਰੀ ’ਚ ਸਕੂਲਾਂ ਖੋਲ੍ਹਣਾ ਵਿਦਿਆਰਥੀਆਂ ਲਈ ਖ਼ਤਰਾ ਬਣ ਗਿਆ ਹੈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਦੇ 2 ਅਧਿਆਪਕ ਪਾਜ਼ੇਟਿਵ ਆਉਣ ਤੋਂ ਬਾਅਦ ਸਕੂਲ ਨੂੰ ਬੰਦ ਕਰ ਦਿੱਤਾ ਗਿਆ ਹੈ, ਜਦੋਂ ਕਿ ਪਾਜ਼ੇਟਿਵ ਅਧਿਆਪਕਾਂ ਤੋਂ ਪੜ੍ਹਨ ਵਾਲੇ ਕਿਸੇ ਵੀ ਵਿਦਿਆਰਥੀ ਦਾ ਕੋਰੋਨਾ ਟੈਸਟ ਨਹੀਂ ਕਰਵਾਇਆ ਗਿਆ। ਮਿਲੀ ਜਾਣਕਾਰੀ ਅਨੁਸਾਰ ਕੋਰੋਨਾ ਵਾਇਰਸ ਅਜੇ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਇਆ ਕਿ ਸਰਕਾਰ ਨੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਖ਼ੋਲ੍ਹ ਦਿੱਤੇ। ਸਰਕਾਰ ਵੱਲੋਂ ਸਕੂਲ ਖੋਲ੍ਹਣ ਸਬੰਧੀ ਬਕਾਇਦਾ ਹੁਕਮ ਜਾਰੀ ਕੀਤੇ ਗਏ ਹਨ ਪਰ ਅਫ਼ਸੋਸ ਦੀ ਗੱਲ ਹੈ ਕਿ ਸਰਕਾਰ ਦੇ ਹੁਕਮਾਂ ਦੀ ਪਾਲਣਾ ਨਹੀਂ ਹੋ ਰਹੀ। ਦੱਸਿਆ ਜਾ ਰਿਹਾ ਹੈ ਕਿ ਮਾਰਵਾੜ ਸਕੂਲ ਦੇ ਜੋ ਅਧਿਆਪਕ ਪਾਜ਼ੇਟਿਵ ਆਏ ਹਨ ਉਹ 9ਵੀਂ ਅਤੇ 10ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਸਨ। ਉਕਤ ਅਧਿਆਪਕਾਂ ਦੇ ਪਾਜ਼ੇਟਿਵ ਆਉਣ ਤੋਂ ਬਾਅਦ ਜਿਹੜੇ ਵਿਦਿਆਰਥੀ ਉਨ੍ਹਾਂ ਤੋਂ ਪੜ੍ਹ ਰਹੇ ਸਨ, ਉਨ੍ਹਾਂ ਦੇ ਟੈਸਟ ਨਹੀਂ ਕਰਵਾਏ ਗਏ ਹਨ।
ਪੜ੍ਹੋ ਇਹ ਵੀ ਖ਼ਬਰ - ਰੰਜ਼ਿਸ਼ ਤਹਿਤ ਇਕ ਜਨਾਨੀ ਨੇ ਦੂਜੀ ਜਨਾਨੀ ਦੇ ਸਿਰ ’ਚ ਕੁੱਕਰ ਮਾਰ ਕੀਤਾ ਕਤਲ
ਸੂਤਰ ਅਨੁਸਾਰ ਜ਼ਿਲ੍ਹੇ ਦੇ ਕਈ ਸਕੂਲਾਂ ’ਚ ਵਿਦਿਆਰਥੀ ਖੰਘ, ਜੁਕਾਮ ਅਤੇ ਬੁਖਾਰ ਤੋਂ ਪੀੜਤ ਹਨ। ਉਨ੍ਹਾਂ ਦੇ ਵੀ ਸਰਕਾਰ ਵੱਲੋਂ ਟੈਸਟ ਨਹੀਂ ਕਰਵਾਏ ਜਾ ਰਹੇ। ਸਰਕਾਰ ਵੱਲੋਂ ਵੱਡੇ ਲੋਕਾਂ ਲਈ ਤਾਂ ਵੈਕਸੀਨੇਸ਼ਨ ਦਾ ਪ੍ਰਬੰਧ ਕੀਤਾ ਗਿਆ ਹੈ ਪਰ ਗਾਈਡਲਾਈਨਜ਼ ਅਨੁਸਾਰ ਛੋਟੇ ਬੱਚਿਆਂ ਲਈ ਵੈਕਸੀਨੇਸ਼ਨ ਦੀ ਅਜੇ ਕੋਈ ਸਹੂਲਤ ਨਹੀਂ ਹੈ। ਇਸ ਹਾਲਤ ’ਚ ਸਕੂਲ ਖੋਲ੍ਹਣਾ ਬੱਚਿਆਂ ਲਈ ਵੱਡਾ ਖ਼ਤਰਾ ਬਣ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਪਹਿਲਾਂ ਜ਼ਿਲ੍ਹੇ ਦੇ ਕਈ ਸਕੂਲਾਂ ਦੇ ਅਧਿਆਪਕ ਪਾਜ਼ੇਟਿਵ ਆ ਚੁੱਕੇ ਹਨ।
ਪੜ੍ਹੋ ਇਹ ਵੀ ਖ਼ਬਰ - ਫਿਰੋਜ਼ਪੁਰ: ਦਰਿਆ ’ਚ ਛਾਲ ਮਾਰ ਕੇ ਵਿਅਕਤੀ ਵਲੋਂ ਖ਼ੁਦਕੁਸ਼ੀ ਦੀ ਕੋਸ਼ਿਸ਼, ਕਿਹਾ- ‘ਮੋਦੀ ਨਾਲ ਕਰਾਓ ਮੇਰੀ ਗੱਲ’
ਵਿਭਾਗ ਵੱਲੋਂ ਖਾਨਾਪੂਰਤੀ ਲਈ ਸਕੂਲਾਂ ਨੂੰ ਕੁਝ ਸਮੇਂ ਲਈ ਬੰਦ ਕਰ ਦਿੱਤਾ ਜਾਂਦਾ ਹੈ ਅਤੇ ਫਿਰ ਖੋਲ੍ਹ ਦਿੱਤਾ ਜਾਂਦਾ ਹੈ। ਸਰਕਾਰ ਵੱਲੋਂ ਸਕੂਲਾਂ ’ਚ ਸੈਨੇਟਾਈਜ਼ਰ ਅਤੇ ਹੋਰ ਸਹੂਲਤਾਂ ਦਾ ਪ੍ਰਬੰਧ ਕਰਨ ਲਈ ਹੁਕਮ ਦਿੱਤੇ ਗਏ ਹਨ ਪਰ ਸਰਕਾਰੀ ਸਕੂਲਾਂ ’ਚ ਫੰਡ ਪ੍ਰਾਪਤ ਨਾ ਹੋਣ ਕਾਰਣ ਕਈ ਸਕੂਲਾਂ ’ਚ ਇਹ ਸਹੂਲਤਾਂ ਵਿਦਿਆਰਥੀਆਂ ਨੂੰ ਨਹੀਂ ਮਿਲ ਰਹੀਆਂ ਹਨ। ਦੇਖਣ ’ਚ ਆਇਆ ਹੈ ਕਿ ਜ਼ਿਆਦਾਤਰ ਸਕੂਲਾਂ ’ਚ ਵਿਦਿਆਰਥੀ ਅੱਜ ਬਿਨਾਂ ਮਾਸਕ ਦੇ ਜਾ ਰਹੇ ਹਨ ਅਤੇ ਸੋਸ਼ਲ ਡਿਸਟੈਂਸ ਦੇ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ।
ਪੜ੍ਹੋ ਇਹ ਵੀ ਖ਼ਬਰ - ਬੱਸ ’ਚ ਦੋਸਤ ਨਾਲ ਹੋਈ ਤਕਰਾਰ ਤੋਂ ਬਾਅਦ ਕੁੜੀ ਨੇ ਨਿਗਲਿਆ ਜ਼ਹਿਰ, ਮੌਤ
167 ਸਿਹਤ ਕਰਮਚਾਰੀ ਅਤੇ 571 ਫਰੰਟ ਲਾਈਨ ਵਾਰੀਅਰਸ ਨੇ ਪਾਇਆ ‘ਸੁਰੱਖਿਆ ਕਵਚ’
ਕੋਰੋਨਾ ਵੈਕਸੀਨ ਲਵਾਉਣ ਵਾਲਿਆਂ ਦੀ ਗਿਣਤੀ ਨਿੱਤ ਵਧ ਰਹੀ ਹੈ। ਮੰਗਲਵਾਰ ਜ਼ਿਲੇ ’ਚ ਕੁੱਲ 738 ਨੂੰ ਟੀਕਾ ਲੱਗਿਆ । ਇਨ੍ਹਾਂ ’ਚ 167 ਸਿਹਤ ਕਰਮਚਾਰੀ ਹਨ, ਜਦੋਂਕਿ 571 ਫਰੰਟ ਲਾਈਨ ਵਾਰੀਅਰਸ। ਇਸ ਤੋਂ ਇਲਾਵਾ ਜ਼ਿਲ੍ਹਾ ਪੱਧਰ ਸਿਵਲ ਹਸਪਤਾਲ ’ਚ ਅੱਜ ਰਿਕਾਰਡਤੋੜ ਟੀਕਾਕਰਨ ਹੋਇਆ ਹੈ ਅਤੇ ਇੱਥੇ ਸਭ ਤੋਂ ਜ਼ਿਆਦਾ 204 ਨੂੰ ਟੀਕਾ ਲਾਇਆ ਗਿਆ। ਇਨ੍ਹਾਂ ’ਚ 17 ਸਿਹਤ ਕਰਮਚਾਰੀ ਸ਼ਾਮਲ ਹਨ, ਜਦੋਂਕਿ 187 ਫਰੰਟ ਲਾਈਨ ਵਾਰੀਅਰਸ। ਇਸ ਤੋਂ ਪਹਿਲਾਂ ਸੋਮਵਾਰ ਇਸ ਹਸਪਤਾਲ ’ਚ 196 ਨੂੰ ਟੀਕਾ ਲਾਇਆ ਗਿਆ ਸੀ।
ਪੜ੍ਹੋ ਇਹ ਵੀ ਖ਼ਬਰ - ਅੰਨ੍ਹੇ ਕਤਲ ਦੀ ਸੁਲਝੀ ਗੁੱਥੀ: ਪ੍ਰੇਮ ਸਬੰਧਾਂ ’ਚ ਰੋੜਾ ਬਣੇ ਪਤੀ ਦਾ ਆਸ਼ਕ ਨਾਲ ਮਿਲ ਪਤਨੀ ਨੇ ਕੀਤਾ ਸੀ ਕਤਲ
ਜਾਣਕਾਰੀ ਅਨੁਸਾਰ ਸਿਹਤ ਕਰਮਚਾਰੀਆਂ ਤੋਂ ਬਾਅਦ ਫਰੰਟ ਲਾਈਨ ਵਾਰੀਅਰ ਕੋਰੋਨਾ ਤੋਂ ‘ਸੁਰੱਖਿਆ ਕਵਚ’ ਪਾਉਣ ਲਈ ਵੱਡੀ ਤਾਦਾਦ ’ਚ ਅੱਗੇ ਆ ਰਹੇ ਹਨ। ਪੰਜਾਬ ਪੁਲਸ ਦੇ ਕਰਮਚਾਰੀ ਅਤੇ ਅਧਿਕਾਰੀ ਅੱਗੇ ਆ ਰਹੇ ਹਨ। ਮੰਗਲਵਾਰ ਸਰਕਾਰੀ ਹਸਪਤਾਲਾਂ ’ਚੋਂ ਸੈਟੇਲਾਈਟ ਹਸਪਤਾਲ ਘਨੂੰਪੁਰ ਕਾਲੇ ’ਚ ਰਿਕਾਰਡਤੋੜ ਟੀਕਾਕਰਨ ਹੋਇਆ। ਇੱਥੇ 204 ਫਰੰਟ ਲਾਈਨ ਵਾਰੀਅਰਸ ਨੇ ਟੀਕਾ ਲਵਾਇਆ।
ਮੰਗਲਵਾਰ ਜ਼ਿਲ੍ਹੇ ’ਚ ਟੀਕਾਕਰਨ ਦੀ ਹਾਲਤ ਇਹ ਰਹੀ
ਜੇਕਰ ਤੁਸੀਂ ਵੀ ਥਾਇਰਾਇਡ ਦੀ ਸਮੱਸਿਆ ਤੋਂ ਹੋ ਪਰੇਸ਼ਾਨ ਤਾਂ ਜਾਣੋ ਕੀ ਖਾਈਏ ਅਤੇ ਕੀ ਨਾਂਹ
ਕਿੱਥੇ ਕਿੰਨਾ ਟੀਕਾਕਰਨ
ਚਿਲਡਰਨ ਓ. ਪੀ. ਡੀ.-30
ਬਾਬਾ ਬਕਾਲਾ-5
ਸਿਵਲ ਹਸਪਤਾਲ 204
ਲੋਪੋਕੇ-27
ਮਾਨਾਂਵਾਲਾ-31
ਰਣਜੀਤ ਐਵੀਨਿਊ-15
ਤਰਸਿੱਕਾ-10
ਵੇਰਕਾ-67
ਰਮਦਾਸ-33
ਘਨੂੰਪੁਰ ਕਾਲੇ-204
ਸਕੱਤਰੀ ਬਾਗ-10
ਅਜਨਾਲਾ-20
ਮਜੀਠਾ-19
ਸਰਕਾਰੀ ਹਸਪਤਾਲ
ਗੁਰੂ ਰਾਮਦਾਸ ਹਸਪਤਾਲ ਵੱਲ੍ਹਾ-63
ਪੜ੍ਹੋ ਇਹ ਵੀ ਖ਼ਬਰ - ਨਾਭਾ ਦੀ ਨਵੀਂ ਜ਼ਿਲ੍ਹਾ ਜੇਲ ’ਚ ਖੂਨੀ ਝੜਪ : ਹਵਾਲਾਤੀ ਨੇ ਕੈਦੀ ’ਤੇ ਹਮਲਾ ਕਰ ਕੀਤਾ ਲਹੂ-ਲੁਹਾਨ
ਜ਼ਿਲ੍ਹੇ ’ਚ ਮੰਗਲਵਾਰ 13 ਨਵੇਂ ਕੋਰੋਨਾ ਪਾਜ਼ੇਟਿਵ ਰਿਪੋਰਟ ਹੋਏ ਹਨ, ਜਿਨ੍ਹਾਂ ’ਚ 9 ਕਮਿਊਨਿਟੀ ਤੋਂ ਹਨ ਅਤੇ 4 ਸੰਪਰਕ ਵਾਲੇ। ਉੱਥੇ ਹੀ 12 ਪੁਰਾਣੇ ਮਰੀਜ਼ ਤੰਦਰੁਸਤ ਵੀ ਹੋਏ ਹਨ। ਅੰਮ੍ਰਿਤਸਰ ’ਚ ਕੁੱਲ ਪੀੜਤਾਂ ਦੀ ਗਿਣਤੀ 15159 ਹੈ। ਇਨ੍ਹਾਂ ’ਚੋਂ 14420 ਤੰਦਰੁਸਤ ਹੋ ਚੁੱਕੇ ਹਨ, ਜਦੋਂਕਿ ਐਕਟਿਵ ਕੇਸ 154 ਹਨ। ਹੁਣ ਤਕ 585 ਪੀੜਤਾਂ ਦੀ ਮੌਤ ਹੋ ਚੁੱਕੀ ਹੈ।
ਨੋਟ - ਵਿਦਿਆਰਥੀਆਂ ਨੂੰ ਕੋਰੋਨਾ ਦਾ ਖ਼ਤਰਾ : ਸਰਕਾਰੀ ਸਕੂਲ ਮਾਲ ਰੋਡ ਦੇ 2 ਅਧਿਆਪਕ ਪਾਜ਼ੇਟਿਵ, ਸਕੂਲ ਕੀਤਾ ਬੰਦ, ਦੇ ਬਾਰੇ ਕੁਮੈਂਟ ਕਰਕੇ ਦਿਓ ਆਪਣੀ ਰਾਏ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            