ਫ਼ਿਰੋਜ਼ਪੁਰ : ਕੋਰੋਨਾ ਨੇ ਲਈ 2 ਹੋਰ ਔਰਤਾਂ ਦੀ ਜਾਨ, 127 ਨਵੇਂ ਮਰੀਜ਼ ਆਏ

Thursday, Apr 15, 2021 - 05:53 PM (IST)

ਫ਼ਿਰੋਜ਼ਪੁਰ : ਕੋਰੋਨਾ ਨੇ ਲਈ  2 ਹੋਰ ਔਰਤਾਂ ਦੀ ਜਾਨ, 127 ਨਵੇਂ ਮਰੀਜ਼ ਆਏ

ਫਿਰੋਜ਼ਪੁਰ (ਕੁਮਾਰ)-ਜ਼ਿਲ੍ਹਾ ਫਿਰੋਜ਼ਪੁਰ ’ਚ ਕੋਰੋਨਾ ਦਾ ਕਹਿਰ ਵਧਣ ਲੱਗਾ ਹੈ ਤੇ ਇਸ ਵਾਇਰਸ ਨਾਲ ਜ਼ਿਲ੍ਹੇ ’ਚ ਅੱਜ 2 ਮੌਤਾਂ ਹੋ ਗਈਆਂ। ਮਰਨ ਵਾਲਿਆਂ ’ਚ ਦੋ 50-50 ਸਾਲ ਦੀਆਂ ਔਰਤਾਂ ਹਨ, ਜੋ ਬਲਾਕ ਫਿਰੋਜ਼ਸ਼ਾਹ ਅਤੇ ਗੁਰੂਹਰਸਹਾਏ ਦੀਆਂ ਰਹਿਣ ਵਾਲੀਆਂ ਸਨ। ਇਨ੍ਹਾਂ ਮੌਤਾਂ ਨਾਲ ਜ਼ਿਲ੍ਹੇ ’ਚ ਮਰਨ ਵਾਲਿਆਂ ਦਾ ਅੰਕੜਾ ਵਧ ਕੇ 181 ਤਕ ਪਹੁੰਚ ਗਿਆ ਹੈ। ਅੱਜ 127 ਨਵੇਂ ਮਰੀਜ਼ ਆਏ ਹਨ। ਸਿਵਲ ਸਰਜਨ ਦਫਤਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਜ਼ਿਲ੍ਹੇ ’ਚ 584 ਕੋਰੋਨਾ ਪਾਜ਼ੇਟਿਵ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਅੱਜ ਪਾਜ਼ੇਟਿਵ ਆਏ ਲੋਕਾਂ ’ਚੋਂ ਜ਼ਿਆਦਾ ਫਿਰੋਜ਼ਪੁਰ ਛਾਉਣੀ ਦੇ ਵੱਖ-ਵੱਖ ਏਰੀਏ ਦੇ ਰਹਿਣ ਵਾਲੇ ਹਨ। ਹੁਣ ਤਕ ਜ਼ਿਲ੍ਹੇ ’ਚ 6087 ਕੋਰੋਨਾ ਪਾਜ਼ੇਟਿਵ ਮਰੀਜ਼ ਪਾਏ ਗਏ ਸਨ, ਜਿਨ੍ਹਾਂ ’ਚੋਂ 5320 ਠੀਕ ਹੋ ਚੁੱਕੇ ਹਨ।


author

Anuradha

Content Editor

Related News