ਲੁਧਿਆਣਾ ਜ਼ਿਲ੍ਹੇ ''ਚ ਕੋਰੋਨਾ ਦੀ ਘਟੀ ਗਿਣਤੀ ਪਰ ਡੇਂਗੂ ਦੇ ਵਧਣ ਲੱਗੇ ਮਰੀਜ਼
Saturday, Oct 03, 2020 - 12:27 AM (IST)
ਲੁਧਿਆਣਾ,(ਸਹਿਗਲ)– ਮਹਾਨਗਰ ’ਚ ਕੋਰੋਨਾ ਦੇ ਮਰੀਜ਼ਾਂ ਦੀ ਕਾਫੀ ਕਮੀ ਆ ਚੁੱਕੀ ਹੈ ਪਰ ਦੂਜੇ ਪਾਸੇ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਹੌਲੀ-ਹੌਲੀ ਵਧ ਰਹੀ ਹੈ। ਡੇਂਗੂ ਨਾਲ ਨਿਜੱਠਣ ਲਈ ਅਧੂਰੇ ਪ੍ਰਬੰਧਾਂ ਦੀ ਵਜ੍ਹਾ ਨਾਲ ਆਉਣ ਵਾਲੇ ਸਮੇਂ ਵਿਚ ਲੋਕਾਂ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਨਿਗਮ ਵੱਲੋਂ ਵੀ ਸ਼ਹਿਰ ਵਿਚ ਫੌਗਿੰਗ ਨਹੀਂ ਕੀਤੀ ਗਈ। ਸੀਮਿਤ ਵਸੀਲੇ ਅਤੇ ਸਿਹਤ ਅਧਿਕਾਰੀਆਂ ਦੀ ਲਾਪ੍ਰਵਾਹੀ ਕਾਰਨ ਡੇਂਗੂ ਦਾ ਪ੍ਰਕੋਪ ਦਿਨ-ਬ-ਦਿਨ ਵਧਣ ਲੱਗਾ ਹੈ।
ਕੋਰੋਨਾ ਨਾਲ 12 ਦੀ ਮੌਤ, 133 ਪਾਜ਼ੇਟਿਵ ਮਾਮਲੇ
ਜ਼ਿਲੇ ਦੇ ਹਸਪਤਾਲਾਂ ’ਚ ਅੱਜ ਕੋਰੋਨਾ ਵਾਇਰਸ ਨਾਲ 12 ਮਰੀਜ਼ਾਂ ਦੀ ਮੌਤ ਹੋ ਗਈ, ਜਦਕਿ 133 ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ਮਰੀਜ਼ਾਂ ਵਿਚ 111 ਜ਼ਿਲੇ ਦੇ ਰਹਿਣ ਵਾਲੇ ਹਨ, ਜਦਕਿ 22 ਦੂਜੇ ਜ਼ਿਲਿਆਂ ਅਤੇ ਹੋਰ ਰਾਜਾਂ ਦੇ ਰਹਿਣ ਵਾਲੇ ਹਨ। ਇਨ੍ਹਾਂ ਵਿਚ ਮਰੀਜ਼ਾਂ ਦੀ ਅੱਜ ਮੌਤ ਹੋ ਗਈ ਹੈ। ਉਨ੍ਹਾਂ ਵਿਚੋਂ 6 ਜ਼ਿਲੇ ਦੇ ਅਤੇ ਬਾਕੀ 2 ਜੰਮੂ–ਕਸ਼ਮੀਰ, 1 ਫਾਜ਼ਿਲਕਾ, 1 ਸੰਗਰੂਰ ਅਤੇ 1-1 ਮੋਗਾ ਅਤੇ ਕਪੂਰਥਲਾ ਦਾ ਰਹਿਣ ਵਾਲਾ ਸੀ। ਜ਼ਿਲੇ ਵਿਚ ਪਾਜ਼ੇਟਿਵ ਮਰੀਜ਼ਾਂ ਦੀ ਕੁੱਲ ਗਿਣਤੀ 18,198 ਹੋ ਗਈ ਹੈ। ਇਨ੍ਹਾਂ ਵਿਚੋਂ 750 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ 2272 ਪਾਜ਼ੇਟਿਵ ਮਰੀਜ਼ ਦੂਜੇ ਜ਼ਿਲੇ ਅਤੇ ਰਾਜਾਂ ਦੇ ਰਹਿਣ ਵਾਲੇ ਹਨ। ਇਨ੍ਹਾਂ ਵਿਚੋਂ 259 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅੱਜ ਪਾਜ਼ੇਟਿਵ ਆਉਣ ਵਾਲੇ ਮਰੀਜ਼ਾਂ ਵਿਚੋਂ 3 ਪੁਲਸ ਕਰਮਚਾਰੀ, 4 ਹੈਲਥ ਕੇਅਰ ਵਰਕਰ ਅਤੇ 1 ਗਰਭਵਤੀ ਮਹਿਲਾ ਵੀ ਸ਼ਾਮਲ ਹੈ।
ਕੋਰੋਨਾ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ 91 ਫੀਸਦੀ ਹੋਈ
ਜ਼ਿਲੇ ਵਿਚ ਕੋਰੋਨਾ ਵਾਇਰਸ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 91 ਫੀਸਦੀ ਹੋ ਗਈ ਹੈ। ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਹੁਣ ਤੱਕ 16,599 ਮਰੀਜ਼ ਠੀਕ ਹੋ ਚੁੱਕੇ ਹਨ ਅਤੇ ਜ਼ਿਲੇ ਵਿਚ 889 ਐਕਟਿਵ ਮਰੀਜ਼ ਰਹਿ ਗਏ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ 2,83,000 ਲੋਕਾਂ ਦੇ ਟੈਸਟ ਜਾਂਚ ਲਈ ਭੇਜੇ ਗਏ ਹਨ। ਜਿਸ ਵਿਚੋਂ 2,81,250 ਲੋਕਾਂ ਦੀ ਰਿਪੋਰਟ ਉਨ੍ਹਾਂ ਨੂੰ ਪ੍ਰਾਪਤ ਹੋਈ ਹੈ। ਇਨ੍ਹਾਂ ’ਚੋਂ 2,60,780 ਲੋਕਾਂ ਦੇ ਟੈਸਟ ਨੈਗੇਟਿਵ ਆਏ ਹਨ।
4137 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ
ਜ਼ਿਲਾ ਸਿਹਤ ਵਿਭਾਗ ਨੇ ਅੱਜ 4137 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ ਹਨ, ਜਦਕਿ 1750 ਮਰੀਜ਼ਾਂ ਦੇ ਟੈਸਟ ਹੁਣ ਪੈਡਿੰਗ ਹਨ।
120 ਲੋਕਾਂ ਨੂੰ ਕੀਤਾ ਹੋਮ ਕੁਆਰੰਟਾਈਨ
ਸਿਵਲ ਸਰਜਨ ਦੇ ਅਨੁਸਾਰ ਅੱਜ ਤੱਕ ਰਹਿਣ ਦੇ ਉਪਰੰਤ 120 ਲੋਕਾਂ ਨੂੰ ਹੋਮ ਆਈਸੋਲੇਸ਼ਨ ’ਚ ਭੇਜਿਆ ਹੈ। ਜਿਸ ਨਾਲ ਆਈਸੋਲੇਸ਼ਨ ਵਿਚ ਰਹਿ ਰਹੇ ਮਰੀਜ਼ਾਂ ਦੀ ਸੰਖਿਆਂ 3300 ਹੋ ਗਈ ਹੈ।
ਡੇਂਗੂ ਦੇ 60 ਨਵੇਂ ਮਰੀਜ਼ ਆਏ ਸਾਹਮਣੇ
ਸ਼ਹਿਰ ਦੇ ਪ੍ਰਮੁੱਖ ਹਸਪਤਾਲਾਂ ਵਿਚ ਡੇਂਗੂ ਦੇ 60 ਨਵੇਂ ਮਰੀਜ਼ ਸਾਹਮਣੇ ਆਏ ਹਨ। ਇਨਾਂ ਵਿਚੋਂ 25 ਦੇ ਲਗਭਗ ਮਰੀਜ਼ ਐੱਸ.ਪੀ.ਐੱਸ ਹਸਪਤਾਲ 17 ਡੀ.ਐੱਮ.ਸੀ ਅਤੇ ਬਾਕੀ ਹੋਰ ਹਸਪਤਾਲਾਂ ਵਿਚ ਭਰਤੀ ਹਨ ਹੁਣ ਤੱਕ ਸ਼ਹਿਰ ਦੇ ਕਾਫੀ ਇਲਾਕੇ ਡੇਂਗੂ ਦੀ ਚਪੇਟ ਵਿਚ ਆ ਚੁੱਕੇ ਹਨ। ਜਿਸ ਵਿਚ ਗਿਆਸਪੁਰਾ, ਜਨਤਾ ਨਗਰ, ਹੈਬੋਵਾਲ ਕਲਾਂ, ਪ੍ਰਤਾਪ ਬਾਜ਼ਾਰ, ਨਿਊ ਆਤਮ ਨਗਰ, ਸਮਰਾਲਾ ਚੌਕ, ਸੀ.ਐੱਮ.ਸੀ ਚੌਕ, ਪ੍ਰੇਮ ਵਿਹਾਰ, ਨੂਰਵਾਲਾ ਰੋਡ, ਗੁਰੂ ਅਰਜਨ ਦੇਵ ਨਗਰ, ਪਿੰਡ ਬਾਗਲੀ ਕਲਾਂ, ਸਮਰਾਲਾ, ਸੁੰਦਰ ਸਿੰਘ ਕਲੋਨੀ, ਸ਼ਿਵਾਜੀ ਨਗਰ, ਜੱਸੀਆਂ ਰੋਡ, ਅਰਬਨ ਅਸਟੇਟ, ਸਰਗੋਧਾ ਕਲੋਨੀ, ਡਾ. ਸ਼ਾਮ ਸਿੰਘ ਰੋਡ, ਪ੍ਰਭਾਤ ਨਗਰ, ਮਾਡਲ ਟਾਊਨ, ਚੰਡੀਗੜ੍ਹ ਰੋਡ, ਨਿਊ ਮਾਇਆ ਨਗਰ, ਬਾਜਵਾ ਨਗਰ, ਕਰਨੈਲ ਸਿੰਘ ਨਗਰ, ਸਿਵਲ ਲਾਈਨ, ਸਰਾਭਾ ਨਗਰ ਅਤੇ ਪਟੇਲ ਨਗਰ ਆਦਿ ਸ਼ਾਮਲ ਹਨ। ਰਾਜ ਵਿਚ ਡੇਂਗੂ ਦ ੇ13 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਜਿਸਦੀ ਪੁਸ਼ਟੀ ਵਿਭਾਗ ਵਲੋਂ ਕੀਤੀ ਜਾ ਚੁੱਕੀ ਹੈ। ਸਹੀ ਸੰਖਿਆਂ ਇਸ ਤੋਂ ਜ਼ਿਆਦਾ ਦੱਸੀ ਜਾ ਰਹੀ ਹੈ।
ਮ੍ਰਿਤਕ ਮਰੀਜ਼ਾਂ ਦਾ ਵੇਰਵਾ :
ਇਲਾਕਾ ਉਮਰ/Çਲੰਗ ਹਸਪਤਾਲ
ਗਾਂਧੀ ਨਗਰ77 ਔਰਤ ਫੋਰਟਿਸ
ਜਗਰਾਓਂ72 ਪੁਰਸ਼ਗਲੋਬਲ
ਪਿੰਡ ਟੂਸੇ 27 ਪੁਰਸ਼ਗਲੋਬਲ
ਹੈਬੋਵਾਲ ਕਲਾਂ68 ਪੁਰਸ਼ਫੋਰਟਿਸ
ਹੰਬੜਾਂ ਰੋਡ46 ਔਰਤਆਸਥਾ
ਖਾਨਪੁਰ ਮੰਡੀ60ਰਾਜਿੰਦਰਾ ਪਟਿਆਲਾ