ਬਰਨਾਲਾ ਜ਼ਿਲ੍ਹੇ ''ਚ ਕੋਰੋਨਾ ਦਾ ਵੱਡਾ ਧਮਾਕਾ, 11 ਨਵੇਂ ਕੇਸ ਆਏ ਸਾਹਮਣੇ
Sunday, Jul 26, 2020 - 03:05 AM (IST)

ਬਰਨਾਲਾ, (ਵਿਵੇਕ ਸਿੰਧਵਾਨੀ)– ਬਰਨਾਲਾ ਜ਼ਿਲੇ ’ਚ ਅੱਜ ਫਿਰ ਤੋਂ ਕੋਰੋਨਾ ਬਲਾਸਟ ਹੋਇਆ। ਅੱਜ 11 ਨਵੇਂ ਕੇਸ ਸਾਹਮਣੇ ਆਏ ਹਨ। ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਗੁਰਿੰਦਰਵੀਰ ਸਿੰਘ ਨੇ ਦੱਸਿਆ ਕਿ ਇਨ੍ਹਾਂ ’ਚ ਤਿੰਨ ਕੇਸ ਬਰਨਾਲਾ ਦੇ 16 ਏਕੜ ’ਚੋਂ ਆਏ ਹਨ। 2 ਕੇਸ ਕੱਚਾ ਕਾਲਜ ਰੋਡ ਤੋਂ, 2 ਕੇਸ ਪਿੰਡ ਵਧਾਤੇ ਵਾਲਾ ਤੋਂ, ਇਕ ਬਰਨਾਲਾ ਦਾ ਹਵਾਲਾਤੀ, ਇਕ ਪਿੰਡ ਹਮੀਦੀ ਤੋਂ, ਇਕ ਧਨੌਲਾ ਤੋਂ, ਇਕ ਪਿੰਡ ਕਾਲੇਕੇ ਤੋਂ ਕੇਸ ਆਇਆ ਹੈ। ਇਹ ਸਾਰੇ ਮਰੀਜ਼ ਕਿਸੇ ਨਾਲ ਕਿਸੇ ਕੋਰੋਨਾ ਵਾਇਰਸ ਦੇ ਮਰੀਜ਼ ਦੇ ਸੰਪਰਕ ’ਚ ਆਏ ਸਨ। ਜ਼ਿਕਰਯੋਗ ਹੈ ਕਿ ਕੱਲ ਵੀ ਜ਼ਿਲਾ ਬਰਨਾਲਾ ’ਚ 9 ਕੇਸ ਸਾਹਮਣੇ ਆਏ ਸਨ। ਜਿਸ ’ਚ ਬਰਨਾਲਾ ਵਿਖੇ ਤਾਇਨਾਤ ਡੀ. ਐੱਸ. ਪੀ., ਇਕ ਜੇਲ ਦਾ ਕੈਦੀ, ਇਕ ਜੇਲ ਦਾ ਹੋਮਗਾਰਡ ਵੀ ਸ਼ਾਮਲ ਸੀ।