ਵੱਡੀ ਖ਼ਬਰ : ਹੁਣ ਅੰਮ੍ਰਿਤਸਰ ਜ਼ਿਲ੍ਹੇ ’ਚ ਵੀ ਰਾਤ ਦੇ ਕਰਫਿਊ ਦਾ ਐਲਾਨ

Friday, Mar 19, 2021 - 04:59 PM (IST)

ਵੱਡੀ ਖ਼ਬਰ : ਹੁਣ ਅੰਮ੍ਰਿਤਸਰ ਜ਼ਿਲ੍ਹੇ ’ਚ ਵੀ ਰਾਤ ਦੇ ਕਰਫਿਊ ਦਾ ਐਲਾਨ

ਅੰਮ੍ਰਿਤਸਰ (ਨੀਰਜ) : ਅੰਮ੍ਰਿਤਸਰ ਜ਼ਿਲੇ ’ਚ ਕੋਰੋਨਾ ਦੇ ਦਿਨ-ਬ-ਦਿਨ ਵੱਧ ਰਹੇ ਕਹਿਰ ਨੂੰ ਦੇਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਨੇ ਅੱਜ ਸਖ਼ਤ ਫ਼ੈਸਲਾ ਲਿਆ ਹੈ। ਜ਼ਿਲ੍ਹਾ ਮੈਜਿਸਟਰੇਟ ਅਤੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਅੱਜ ਤੋਂ ਰਾਤ ਦਾ ਕਰਫਿਊ ਲਗਾਉਣ ਦੇ ਆਦੇਸ਼ ਜਾਰੀ ਕਰ ਦਿੱਤੇ ਹਨ। ਅੰਮ੍ਰਿਤਸਰ ’ਚ ਅੱਜ ਤੋਂ ਲੱਗ ਰਹੇ ਰਾਤ ਦੇ ਕਰਫਿਊ ਦਾ ਸਮਾਂ 9 ਵਜੇ ਤੋਂ ਲੈ ਕੇ ਸਵੇਰ ਦੇ 5 ਵਜੇ ਤੱਕ ਹੋਵੇਗਾ। ਇਹ ਆਦੇਸ਼ ਸੁਰੱਖਿਆ ਬਲਾਂ, ਅਰਧ ਫੌਜੀ ਬਲਾਂ, ਮੈਡੀਕਲ ਸੇਵਾਵਾਂ, ਪੁਲਸ ਅਤੇ ਜ਼ਰੂਰੀ ਵਸਤਾਂ ਦਾ ਸਾਮਾਨ ਲਿਆਉਣ ਲਿਜਾਉਣ ਵਾਲੀ ਟਰਾਂਸਪੋਰਟੇਸ਼ਨ ’ਤੇ ਲਾਗੂ ਨਹੀਂ ਹੋਵੇਗਾ। 

ਪੜ੍ਹੋ ਇਹ ਵੀ ਖ਼ਬਰ - ਮਾਸਟਰ ਸਲੀਮ ਨੂੰ ਮਾਸਕ ਨਾ ਪਾਉਣਾ ਪਿਆ ਮਹਿੰਗਾ, ਪੁਲਸ ਨੇ ਕੱਟਿਆ ਚਲਾਨ

ਡੀ. ਸੀ. ਗੁਰਪ੍ਰੀਤ ਸਿੰਘ ਖਹਿਰਾ ਵੱਲੋਂ ਹਾਲ ਹੀ ’ਚ ਆਦੇਸ਼ ਜਾਰੀ ਕੀਤੇ ਗਏ ਸਨ, ਜਿਸ ’ਚ ਲਿਖਿਆ ਗਿਆ ਸੀ ਕਿ ਹੋਟਲਾਂ, ਰਿਜੋਰਟਰਸ ਅਤੇ ਵਿਆਹ ਪੈਲੇਸਾਂ , ਧਾਰਮਿਕ ਸਮਾਗਮਾਂ ਅਤੇ ਖੇਡ ਸਮਾਗਮਾਂ ’ਚ ਭਾਗ ਲੈਣ ਵਾਲੇ ਸਾਰੇ ਲੋਕਾਂ ਨੂੰ ਆਪਣਾ ਕੋਰੋਨਾ ਟੈਸਟ ਕਰਵਾਉਣਾ ਹੋਵੇਗਾ ਅਤੇ 72 ਘੰਟੇ ਪਹਿਲਾਂ ਕਰਵਾਏ ਗਏ ਟੈਸਟ ਦੀ ਨੈਗੇਟਿਵ ਰਿਪੋਰਟ ਵੀ ਜੇਬ ’ਚ ਰੱਖਣੀ ਹੋਵੇਗੀ।

ਪੜ੍ਹੋ ਇਹ ਵੀ ਖ਼ਬਰ - ਮਾਮਲਾ ਮੋਗਾ ’ਚ 2 ਕੁੜੀਆਂ ਦੇ ਹੋਏ ਕਤਲ ਦਾ : ਟਵੀਟ ਕਰ ਕੈਪਟਨ ਨੇ ਦਿੱਤੇ ਸਖ਼ਤ ਕਾਰਵਾਈ ਕਰਨ ਦੇ ਆਦੇਸ਼

ਦੱਸ ਦੇਈਏ ਕਿ ਬੀਤੇ ਦਿਨ ਕੋਰੋਨਾ ਵਾਇਰਸ ਦੀ ਤੇਜ਼ ਰਫ਼ਤਾਰ ਨੂੰ ਦੇਖਦਿਆਂ ਸੂਬਾ ਸਰਕਾਰ ਨੇ 9 ਜ਼ਿਲ੍ਹਿਆਂ ਵਿਚ ਨਾਈਟ ਕਰਫਿਊ ਲਾ ਦਿੱਤਾ ਹੈ। ਵੀਰਵਾਰ ਨੂੰ 2364 ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋਣ ਤੋਂ ਬਾਅਦ ਸੂਬੇ ਵਿਚ ਕੋਰੋਨਾ ਪੀੜਤਾਂ ਦਾ ਅੰਕੜਾ 205421 ’ਤੇ ਪਹੁੰਚ ਗਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 9 ਜ਼ਿਲ੍ਹਿਆਂ ਵਿਚ ਰਾਤ 9 ਵਜੇ ਤੋਂ ਕਰਫਿਊ ਲਾਉਣ ਦਾ ਐਲਾਨ ਕੀਤਾ ਹੈ ਅਤੇ ਨਾਲ ਹੀ ਕਿਹਾ ਹੈ ਕਿ ਜੇਕਰ ਹੋਰ ਸਖ਼ਤੀ ਦੀ ਲੋੜ ਪਈ ਤਾਂ ਉਹ ਵੀ ਕੀਤੀ ਜਾਵੇਗੀ।

ਪੜ੍ਹੋ ਇਹ ਵੀ ਖ਼ਬਰ - ਪੰਜਾਬ ਦੀ ਸਰਹੱਦ ’ਤੇ ਮੁੜ ਦਿਖਾਈ ਦਿੱਤਾ ਪਾਕਿ ਡਰੋਨ, BSF ਦੇ ਜਵਾਨਾਂ ਵਲੋਂ ਕੀਤੀ ਗਈ ਫਾਇਰਿੰਗ

ਕਰਫਿਊ ਦੀ ਸਮਾਂਹੱਦ ਵਧਾ ਕੇ ਰਾਤ 11 ਵਜੇ ਦੀ ਬਜਾਏ 9 ਵਜੇ ਕੀਤੀ ਗਈ ਹੈ, ਉਹ ਇਸ ਤਰ੍ਹਾਂ ਹਨ-ਲੁਧਿਆਣਾ, ਜਲੰਧਰ, ਪਟਿਆਲਾ, ਮੋਹਾਲੀ, ਅੰਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰਪੁਰ, ਕਪੂਰਥਲਾ ਅਤੇ ਰੋਪੜ ਆਦਿ ਹਨ।

ਪੜ੍ਹੋ ਇਹ ਵੀ ਖ਼ਬਰ - ਪਾਕਿ ’ਚ ਨੌਕਰੀ ਤੋਂ ਘਰ ਵਾਪਸ ਆ ਰਹੀ ਨਾਬਾਲਿਗ ਹਿੰਦੂ ਕੁੜੀ ਹੋਈ ਅਗਵਾ


author

rajwinder kaur

Content Editor

Related News