PAU ਦੁਆਰਾ ਕੋਵਿਡ-19 ਤੋਂ ਬਚਾਅ ਹਿੱਤ ਕਣਕ ਦੀ ਵਾਢੀ ਦੌਰਾਨ ਵਿਚਾਰਣਯੋਗ ਨੁਕਤੇ

04/12/2020 9:59:48 AM

ਲੁਧਿਆਣਾ (ਸਰਬਜੀਤ ਸਿੱਧੂ) - ਸਰਕਾਰ ਵਲੋਂ ਕੋਵਿਡ-19 ਸਬੰਧੀ ਬਚਾਅ ਮੁਹਿੰਮ ਤਹਿਤ ਤਾਲਾਬੰਦੀ ਦੌਰਾਨ ਕਣਕ ਦੀ ਫਸਲ ਦੀ ਵਢਾਈ-ਗਹਾਈ ਲਈ ਵਰਤੀਆਂ ਜਾਣ ਵਾਲੀਆਂ ਮਸ਼ੀਨਾਂ ਨੂੰ ਚਲਾਉਣ ਦੀ ਛੋਟ ਦਿੱਤੀ ਗਈ ਹੈ। ਇਸ ਸਬੰਧ ਵਿਚ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਨਾਲ-ਨਾਲ ਮਸ਼ੀਨਾਂ ਨੂੰ ਜੀਵਾਣੂ ਰਹਿਤ ਕਰਨ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਡਾ. ਮਨਜੀਤ ਸਿੰਘ ਅਤੇ ਆਈ. ਏ. ਆਰ. ਆਈ. ਦੇ ਡਾ. ਇੰਦਰਾਮਣੀ ਨੇ ਕੁਝ ਨੁਕਤੇ ਸਾਂਝੇ ਕੀਤੇ।

ਮਸ਼ੀਨਾਂ ਦੀ ਰੋਜ਼ਮਰ੍ਹਾ ਦੀ ਸਫਾਈ ਅਤੇ ਇਨ੍ਹਾਂ ਨੂੰ ਜੀਵਾਣੂ ਰਹਿਤ ਕਿਵੇਂ ਕਰੀਏ
ਕਿਸਾਨਾਂ ਨੂੰ ਮਸ਼ੀਨਾਂ ਦੇ ਅਜਿਹੇ ਪੁਰਜ਼ੇ ਜਿਸ ਥਾਂ ਉੱਤੇ ਹੱਥ ਲੱਗਦੇ ਰਹਿੰਦੇ ਹਨ ਜਿਵੇਂ ਕਿ ਵਾਢੀ ਲਈ ਦਾਤਰੀ, ਟਰੈਕਟਰ ਦੇ ਕੰਟਰੋਲ, ਕੰਬਾਈਨ ਦਾ ਸਟੇਅਰਿੰਗ, ਥਰੋਟਲ ਲੀਵਰ, ਗੀਅਰ ਲੀਵਰ, ਸੀਟ ਸ਼ੀਸ਼ਾ, ਥਰੈਸ਼ਰ ਦੇ ਰੁੱਗ ਲਾਉਣ ਵਾਲੇ ਪਰਨਾਲੇ, ਮਸ਼ੀਨ ਦੀ ਹੁੱਕ, ਸਪਰੇਅਰ ਲਾਂਸ ਹਾਲ ਦੀ ਸਫਾਈ ਰੁਟੀਨ ਵਿਚ ਇਨ੍ਹਾਂ ਵਿਧੀਆਂ ਨਾਲ ਕਰੋ।

ਪੜ੍ਹੋ ਇਹ ਵੀ ਖਬਰ - ਨਿਹੰਗ ਸਿੰਘਾਂ ਵਲੋਂ ਪੁਲਸ ਪਾਰਟੀ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ASI ਦਾ ਵੱਢਿਆ ਹੱਥ (ਤਸਵੀਰਾਂ) 

ਮਸ਼ੀਨਾਂ ਦੀ ਡਿਟਰਜੈਂਟ ਘੁਲੇ ਪਾਣੀ ਨਾਲ ਹਾਈਪੋਕਲੋਰਾਈਡ (1%) ਦੇ ਘੋਲ ਨਾਲ ਸਫ਼ਾਈ (3 ਸਟੈੱਪ)

1. ਪਾਣੀ ਵਿਚ ਡਿਟਰਜੈਂਟ ਪਾ ਕੇ ਘੋਲ ਤਿਆਰ ਕਰ ਨੈਪਸੈਕ ਸਪਰੇਅਰ ਜਾਂ ਬੈਟਰੀ ਨਾਲ ਚੱਲਣ ਵਾਲੇ ਸਪਰੇਅਰ, ਜਿਨ੍ਹਾਂ ਦੁਆਰਾ ਚੰਗੀ ਤਰ੍ਹਾਂ ਸਪਰੇਅ ਹੋ ਸਕਦੀ ਹੋਵੇ, ਦੀ ਮਦਦ ਨਾਲ ਲੋੜੀਂਦੀ ਜਗ੍ਹਾ ’ਤੇ ਘੋਲ ਦੀ ਸਪਰੇਅ ਕਰੋ। ਜ਼ਿਆਦਾ ਖੇਤਰ ਜਿਵੇਂ ਕਿ ਮਸ਼ੀਨੀ ਸ਼ੈੱਡ ਵਿਚ ਸਪਰੇਅ ਲਈ ਏਅਰੋ ਬਲਾਸਟ ਸਪਰੇਅ ਦੁਆਰਾ ਸਪਰੇਅ ਜ਼ਿਆਦਾ ਢੁੱਕਵੀਂ ਰਹੇਗੀ।
2. ਸਾਫ ਪਾਣੀ ਨਾਲ ਸਤ੍ਹਾ ਨੂੰ ਧੋਵੋ ਅਤੇ ਦਸ ਮਿੰਟ ਲਈ ਸੁੱਕਣ ਦਾ ਇੰਤਜ਼ਾਰ ਕਰੋ।
3. ਫਿਰ ਉਸ ਜਗ੍ਹਾ ਨੂੰ ਹਾਈਪੋਕਲੋਰਾਈਡ ਜੀਵਾਣੂ ਨਾਸ਼ਕ ਦੀ ਨਿਰਧਾਰਿਤ ਮਾਤਰਾ ਪਾ ਕੇ ਸਾਫ ਕਰੋ ਜਾਂ ਸਪਰੇਅ ਕਰੋ।

ਜ਼ਿਆਦਾਤਰ ਛੂਹਣ ਵਾਲੇ ਹਿੱਸਿਆਂ ਨੂੰ ਜੀਵਾਣੂ ਰਹਿਤ ਕਰਨ ਲਈ
ਮਸ਼ੀਨਰੀ ਦੇ ਜ਼ਿਆਦਾਤਰ ਛੂਹਣ ਵਾਲੇ ਹਿੱਸਿਆਂ ਜਿਵੇਂ ਕਿ ਸਟੇਅਰਿੰਗ, ਥਰੋਟਲ ਲੀਵਰ, ਗੀਅਰ ਲੀਵਰ, ਸ਼ਿਫਟਿੰਗ ਲੀਵਰ, ਸ਼ੀਸ਼ਾ, ਥਰੈਸ਼ਰ ਦੇ ਰੁੱਗ ਲਾਉਣ ਵਾਲੇ ਪਰਨਾਲੇ ਆਦਿ ਅਲਕੋਹਲ/ਸਪਿਰਟ ਨਾਲ ਗਿੱਲੇ ਕੀਤੇ ਫੰਬੇ/ਕੱਪੜੇ ਨਾਲ ਸਾਫ ਕਰੋ ਜਾਂ ਸੈਨੇਟਾਈਜ਼ਰ ਦੀ ਵਰਤੋਂ ਕਰੋ।

ਪੜ੍ਹੋ ਇਹ ਵੀ ਖਬਰ - ਅਫਗਾਨੀ ਸਿੱਖਾਂ ਨੇ ਪਾਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਦਦ ਲੈਣ ਤੋਂ ਕੀਤਾ ਮਨ੍ਹਾ      
 

ਆਮ ਦਿਸ਼ਾ ਨਿਰਦੇਸ਼
1. ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵਲੋਂ ਕੀ ਕਰਨਾ ਅਤੇ ਕੀ ਨਹੀਂ ਕਰਨਾ ਹੈ ਸਬੰਧੀ ਜਾਰੀ ਸਿਫਾਰਸ਼ਾਂ ਦੀ ਪਾਲਣਾ ਕਰੋ ।
2. ਖੇਤ ਵਿਚ ਕੰਮ ਦੌਰਾਨ ਢੁਕਵੇਂ ਕੱਪੜੇ ਦਸਤਾਨੇ ਅਤੇ ਮਾਸਕ ਜ਼ਰੂਰ ਪਾਓ ।
3. ਰੋਟੀ ਘਰੋਂ ਹੀ ਲੈ ਕੇ ਜਾਓ ।
4. ਖੇਤ ਵਿਚ ਕੰਮ ਦੌਰਾਨ ਪੀਣ ਵਾਲੇ ਪਾਣੀ ਦੀ ਬੋਤਲ ਥੈਲੇ ਵਿਚ ਰੱਖੋ ਅਤੇ ਇਹ ਬੋਤਲ ਕਿਸੇ ਨਾਲ ਸਾਂਝੀ ਨਾ ਕਰੋ ।
5. ਮਸ਼ੀਨ ਉੱਪਰ ਘੱਟ ਤੋਂ ਘੱਟ (ਚਾਰ ਤੋਂ ਜ਼ਿਆਦਾ ਨਹੀਂ) ਰਿਸ਼ਟ ਪੁਸ਼ਟ ਬੰਦੇ ਬਿਠਾਓ ਅਤੇ ਉਹ ਆਪਸ ਵਿਚ ਜਿੰਨਾ ਹੋ ਸਕੇ ਦੂਰੀ ਬਣਾ ਕੇ ਰੱਖਣ ।
6. ਕਿਸਾਨਾਂ ਅਤੇ ਕਾਮਿਆਂ ਨੂੰ ਥੋੜ੍ਹੇ ਥੋੜ੍ਹੇ ਵਕਫ਼ੇ ’ਤੇ ਆਪਣੇ ਹੱਥ ਸਾਬਣ/ਡਿਟਰਜੈਂਟ ਜਾਂ ਸੈਨੀਟਾਈਜ਼ਰ ਨਾਲ ਸਾਫ ਕਰਦੇ ਰਹਿਣਾ ਚਾਹੀਦਾ ਹੈ ।
7. ਅੱਖਾਂ, ਨੱਕ ਅਤੇ ਮੂੰਹ ਨੂੰ ਹੱਥ ਲਾਉਣ ਤੋਂ ਗੁਰੇਜ਼ ਕਰੋ ।
8. ਖੁੱਲ੍ਹੇ ਥਾਂ ਵਿਚ ਨਾ ਥੁੱਕੋ ।
9. ਹੋ ਸਕੇ ਤਾਂ ਬੋਰੀਆਂ ਭਰ ਕੇ ਹੀ ਮੰਡੀ ਵਿਚ ਲੈ ਕੇ ਜਾਓ।


rajwinder kaur

Content Editor

Related News