ਅਮਰੀਕਾ ਤੋਂ ਪਰਤੇ ਨੌਜਵਾਨ ਦੀ ਵਿਆਹ ਤੋਂ 17 ਦਿਨ ਬਾਅਦ ਕੋਰੋਨਾ ਕਾਰਣ ਮੌਤ, ਰੋ-ਰੋ ਹਾਲੋ ਬੇਹਾਲ ਹੋਈ ਮਾਂ

Friday, May 14, 2021 - 08:52 PM (IST)

ਮੋਹਾਲੀ (ਐੱਚ. ਐੱਸ. ਜੱਸੋਵਾਲ) : ਕੋਰੋਨਾ ਮਹਾਮਾਰੀ ਦੇ ਪ੍ਰਕੋਪ ਦਰਮਿਆਨ ਮੋਹਾਲੀ ਤੋਂ ਇਕ ਦਿਲ ਝੰਜੋੜ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਜਿੱਥੇ ਅਮਰੀਕਾ ਤੋਂ ਪਰਤੇ ਅਤੇ ਨੌਜਵਾਨ ਦੀ ਵਿਆਹ ਤੋਂ ਮਹਿਜ਼ 17 ਦਿਨ ਬਾਅਦ ਹੀ ਇਥੋਂ ਦੇ ਮਸ਼ਹੂਰ ਹਸਪਤਾਲ ਆਈ. ਵੀ. ਆਈ. ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸ਼ਿਵਾਂਕ ਵਾਜਪੇਈ ਜੋ ਕਿ ਮੌਜੂਦਾ ਸਮੇਂ ਅਮਰੀਕਾ ਦੇ ਕੈਲੇਫੋਰਨੀਆ ਦੀ ਕੰਪਨੀ ਵਿਚ ਨੌਕਰੀ ਕਰਦਾ ਸੀ ਅਤੇ ਕਾਨਪੁਰ ਦਾ ਰਹਿਣ ਵਾਲਾ ਸੀ ਵਜੋਂ ਹੋਈ ਹੈ।

ਇਹ ਵੀ ਪੜ੍ਹੋ : ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਦੇ ਪ੍ਰਕੋਪ ਦਰਮਿਆਨ ਆਇਆ ਇਕ ਹੋਰ ਸੰਕਟ, ਮਾਹਰਾਂ ਨੇ ਦਿੱਤੀ ਚਿਤਾਵਨੀ

ਹਸਪਤਾਲ ਪ੍ਰਸ਼ਾਸਨ ਖ਼ਿਲਾਫ਼ ਪ੍ਰਦਰਸ਼ਨ ਕਰ ਰਹੀ ਮ੍ਰਿਤਕ ਦੀ ਮਾਂ ਨੇ ਵਿਰਲਾਪ ਕਰਦਿਆਂ ਦੱਸਿਆ ਕਿ ਉਸ ਦਾ 29 ਸਾਲਾ ਪੁੱਤ ਅਮਰੀਕਾ ਤੋਂ ਪਰਤਿਆ ਸੀ ਅਤੇ 17 ਦਿਨ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ। ਉਨ੍ਹਾਂ ਦੱਸਿਆ ਕਿ ਉਹ ਚੰਡੀਗੜ੍ਹ ਦੇ ਤਾਜ ਹੋਟਲ ’ਚ ਹਨੀਮੂੰਨ ਲਈ ਆਇਆ ਸੀ ਪਰ ਇਸ ਦੌਰਾਨ ਉਸ ਨੂੰ ਸਾਹ ਦੀ ਤਕਲੀਫ ਹੋ ਗਈ। ਪਹਿਲਾਂ ਉਸ ਨੂੰ ਚੰਡੀਗੜ੍ਹ ਦੇ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਜਿੱਥੋਂ ਉਨ੍ਹਾਂ ਨੂੰ ਆਈ. ਵੀ. ਆਈ. ਹਸਪਤਾਲ ਭੇਜ ਦਿੱਤਾ ਗਿਆ।

ਇਹ ਵੀ ਪੜ੍ਹੋ : ਬਠਿੰਡਾ ’ਚ ਬਲੈਕਮੇਲ ਕਰਕੇ ਬਲਾਤਕਾਰ ਕਰਨ ਵਾਲੇ ਥਾਣੇਦਾਰ ਖ਼ਿਲਾਫ਼ ਵੱਡੀ ਕਾਰਵਾਈ

ਮ੍ਰਿਤਕ ਦੀ ਮਾਂ ਨੇ ਹਸਪਤਾਲ ਪ੍ਰਸ਼ਾਸਨ ’ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਇਥੇ ਡਾਕਟਰਾਂ ਨੇ ਪਹਿਲਾਂ ਸ਼ਿਵਾਂਕ ਦੀ ਰਿਪੋਰਟ ਨੈਗੇਟਿਵ ਦੱਸੀ ਅਤੇ ਦੂਜੇ ਦਿਨ ਕਿਹਾ ਕਿ ਉਸ ਨੂੰ ਕੋਰੋਨਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਬੀਤੀ ਰਾਤ ਲਗਭਗ 1 ਵਜੇ ਡਾਕਟਰਾਂ ਨੇ ਉਨ੍ਹਾਂ ਨੂੰ ਕਿਹਾ ਕਿ ਸ਼ਿਵਾਂਕ ਬਿਲਕੁਲ ਠੀਕ ਹੈ ਪਰ ਤਿੰਨ ਘੰਟੇ ਬਾਅਦ ਹੀ ਉਨ੍ਹਾਂ ਨੂੰ ਫੋਨ ’ਤੇ ਦੱਸਿਆ ਗਿਆ ਕਿ ਸ਼ਿਵਾਂਕ ਦੀ ਹਾਲਤ ਗੰਭੀਰ ਹੈ ਅਤੇ ਜਦੋਂ ਉਹ ਹਸਪਤਾਲ ਆ ਰਹੇ ਸਨ ਤਾਂ ਉਨ੍ਹਾਂ ਨੂੰ ਦੱਸਿਆ ਕਿ ਸ਼ਿਵਾਂਕ ਦੀ ਮੌਤ ਹੋ ਗਈ। ਮ੍ਰਿਤਕ ਦੀ ਮਾਂ ਨੇ ਕਿਹਾ ਕਿ ਉਸ ਦਾ ਪੁੱਤਰ ਨਾ ਤਾਂ ਕੋਈ ਨਸ਼ਾ ਕਰਦੀ ਸੀ ਅਤੇ ਨਾ ਹੀ ਉਸ ਨੂੰ ਕੋਈ ਤਕਲੀਫ਼ ਸੀ। ਉਨ੍ਹਾਂ ਕਿਹਾ ਕਿ ਹਸਪਤਾਲ ਪ੍ਰਸ਼ਾਸਨ ਵਲੋਂ ਉਨ੍ਹਾਂ ਨਾਲ ਧੋਖਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਕਾਂਗਰਸ ’ਚ ਚੱਲ ਰਹੇ ਘਮਸਾਨ ਵਿਚਾਲੇ ਮੰਤਰੀ ਮੰਡਲ ’ਚ ਹੋ ਰਹੇ ਬਦਲਾਅ ’ਤੇ ਟਿਕੀਆਂ ਸਭ ਦੀਆਂ ਨਜ਼ਰਾਂ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News