ਕੋਰੋਨਾ ਨਾਲ ਤਿੰਨ ਹੋਰ ਮੌਤਾਂ, 204 ਪਾਜ਼ੇਟਿਵ ਮਾਮਲਿਆਂ ਦੀ ਵੀ ਪੁਸ਼ਟੀ

Friday, Apr 23, 2021 - 06:05 PM (IST)

ਕੋਰੋਨਾ ਨਾਲ ਤਿੰਨ ਹੋਰ ਮੌਤਾਂ, 204 ਪਾਜ਼ੇਟਿਵ ਮਾਮਲਿਆਂ ਦੀ ਵੀ ਪੁਸ਼ਟੀ

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ, ਪਵਨ ਤਨੇਜਾ, ਖ਼ੁਰਾਣਾ,): ਜ਼ਿਲ੍ਹੇ ਅੰਦਰ ਕੋਰੋਨਾ ਹੁਣ ਗੰਭੀਰ ਰੂਪ ਧਾਰਨ ਕਰਦਾ ਜਾ ਰਿਹਾ ਹੈ। ਆਏ ਦਿਨ ਸੈਂਕੜਿਆਂ ਦੀ ਗਿਣਤੀ ’ਚ ਪਾਜੇਟਿਵ ਕੇਸਾਂ ਦੀ ਪੁਸ਼ਟੀ ਹੋ ਰਹੀ ਹੈ, ਜਦੋਂਕਿ ਮੌਤ ਦਰ ਵੀ ਨਾਲ ਦੀ ਨਾਲ ਤੇਜ਼ੀ ਨਾਲ ਵੱਧ ਰਹੀ ਹੈ। ਸਿਹਤ ਵਿਭਾਗ ਵੱਲੋਂ ਅੱਜ ਦੀ ਜਾਰੀ ਰਿਪੋਰਟ ਅਨੁਸਾਰ ਤਿੰਨ ਹੋਰ ਮੌਤਾਂ ਦਰਜ ਕੀਤੀਆਂ ਗਈਆਂ ਹਨ, ਜਦੋਂਕਿ ਦੂਜੇ ਪਾਸੇ ਅੱਜ 204 ਨਵੇਂ ਪਾਜ਼ੇਟਿਵ ਕੇਸ ਵੀ ਸਾਹਮਣੇ ਆਏ ਹਨ। ਵਿਭਾਗ ਦੀ ਰਿਪੋਰਟ ਅਨੁਸਾਰ ਅੱਜ 54 ਮਰੀਜ਼ਾਂ ਨੂੰ ਠੀਕ ਕਰਕੇ ਘਰ ਭੇਜਿਆ ਗਿਆ ਹੈ। ਅੱਜ 847 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਦੋਂਕਿ ਹੁਣ 1443 ਸੈਂਪਲ ਬਕਾਇਆ ਹਨ। ਅੱਜ ਜ਼ਿਲ੍ਹੇ ਭਰ ਅੰਦਰੋਂ 1238 ਨਵੇਂ ਸੈਂਪਲ ਵੀ ਇਕੱਤਰ ਕੀਤੇ ਗਏ ਹਨ। ਹੁਣ ਜ਼ਿਲ੍ਹੇ ਅੰਦਰ ਕੋਰੋਨਾ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 6295 ਹੋ ਗਈ ਹੈ, ਜਿਸ ਵਿਚੋਂ ਹੁਣ ਤੱਕ ਕੁੱਲ 4960 ਮਰੀਜ਼ਾਂ ਨੂੰ ਰਿਲੀਵ ਕੀਤਾ ਜਾ ਚੁੱਕਾ ਹੈ, ਜਦੋਂਕਿ ਇਸ ਸਮੇਂ 1212 ਕੇਸ ਸਰਗਰਮ ਚੱਲ ਰਹੇ ਹਨ।

ਇਹ ਹੈ ਪਾਜ਼ੇਟਿਵ ਮਾਮਲਿਆਂ ਦੀ ਰਿਪੋਰਟ
ਸਿਹਤ ਵਿਭਾਗ ਦੀ ਰਿਪੋਰਟ ਅਨੁਸਾਰ ਅੱਜ ਸ੍ਰੀ ਮੁਕਤਸਰ ਸਾਹਿਬ ਤੋਂ 47, ਮਲੋਟ ਤੋਂ 38, ਗਿੱਦੜਬਾਹਾ ਤੋਂ 34, ਮਿੱਡਾ ਤੋਂ 1, ਕਿੱਲਿਆਂਵਾਲੀ ਤੋਂ 9, ਪੰਨੀਵਾਲਾ ਤੋਂ 2, ਤਰਮਾਲਾ ਤੋਂ 1, ਛਾਪਿਆਂਵਾਲੀ ਤੋਂ 1, ਔਲਖ ਤੋਂ 1, ਬੁਰਜ਼ ਸਿੱਧਵਾਂ ਤੋਂ 2, ਦਾਨੇਵਾਲਾ ਤੋਂ 2, ਮਾਹਣੀ ਖੇੜਾ ਤੋਂ 1, ਲੱਕੜਵਾਲਾ ਤੋਂ 1, ਬਾਜ਼ਾ ਮਰਾੜ ਤੋਂ 1, ਉਦੇਕਰਨ ਤੋਂ 1, ਲੰਡੇ ਰੋਡੇ ਤੋਂ 2, ਸੰਗੂਧੌਣ ਤੋਂ 1, ਹੁਸਨਰ ਤੋਂ 3, ਸਰਾਵਾਂ ਬੋਦਲਾਂ ਤੋਂ 1, ਕਬਰਵਾਲਾ ਤੋਂ 1, ਵਿਰਕ ਖੇੜਾ ਤੋਂ 1, ਝੋਰੜ ਤੋਂ 1, ਦੋਦਾ ਤੋਂ 5, ਬਰੀਵਾਲਾ ਤੋਂ 11, ਹਰੀਕੇ ਕਲਾਂ ਤੋਂ 1, ਸਰਾਏਨਾਗਾ ਤੋਂ 1, ਅਕਾਲਗੜ੍ਹ ਤੋਂ 1, ਰਾਣੀਵਾਲਾ ਤੋਂ 1, ਲਖਮੀਰੇਆਣਾ ਤੋਂ 1, ਮਲੂਕਪੁਰਾ ਤੋਂ 1, ਆਲਮਵਾਲਾ ਤੋਂ 1, ਚੋਟੀਆਂ ਤੋਂ 1, ਬਬਾਨੀਆ ਤੋਂ 1, ਲੰਬੀ ਤੋਂ 3, ਬੀਦੋਵਾਲੀ ਤੋਂ 2, ਬਾਦਲ ਤੋਂ 1, ਚੱਕ ਸ਼ੇਰੇਵਾਲਾ ਤੋਂ 2, ਲੱਖੇਵਾਲੀ ਤੋਂ 3, ਬੁੱਟਰ ਬਖੂਆ ਤੋਂ 2, ਕੋਟਭਾਈ ਤੋਂ 1, ਘੱਗਾ ਤੋਂ 1, ਗੁਰੂਸਰ ਤੋਂ 1, ਫਤੁਹੀਵਾਲਾ ਤੋਂ 1, ਪਿਉਰੀ ਤੋਂ 2, ਧੌਲਾ ਕਿੰਗਰਾ ਤੋਂ 1, ਕੁਰਾਈਵਾਲਾ ਤੋਂ 1, ਸੁਖਨਾ ਅਬਲੂ ਤੋਂ 1, ਮਿੱਡੁਖੇੜਾ ਤੋਂ 1, ਕਾਨਿਆਂਵਾਲੀ ਤੋਂ 1, ਫੂਲੇਵਾਲਾ ਤੋਂ 1, ਸੂਰੇਵਾਲਾ ਤੋਂ 1 ਤੇ ਘੁਮਿਆਰਾ ਤੋਂ 1 ਕੇਸ ਮਿਲਿਆ ਹੈ।

ਇਹ ਹੈ ਮੌਤਾਂ ਦੀ ਜਾਣਕਾਰੀ
ਅੱਜ ਜ਼ਿਲ੍ਹੇ ਅੰਦਰ ਕੋਰੋਨਾ ਕਰਕੇ ਤਿੰਨ ਹੋਰ ਮੌਤਾਂ ਹੋਈਆਂ ਹਨ। ਜਾਣਕਾਰੀ ਅਨੁਸਾਰ ਜ਼ਿਲ੍ਹੇ ਦੇ ਪਿੰਡ ਘੁਮਿਆਰਾ ਤੋਂ 75 ਸਾਲਾ ਔਰਤ, ਮਲੋਟ ਤੋਂ 65 ਸਾਲਾ ਵਿਅਕਤੀ ਤੇ ਸ੍ਰੀ ਮੁਕਤਸਰ ਸਾਹਿਬ ਤੋਂ 60 ਸਾਲਾ ਔਰਤ, ਜੋ ਕੋਰੋਨਾ ਪਾਜ਼ੇਟਿਵ ਸਨ ਤੇ ਇਲਾਜ ਲਈ ਫ਼ਰੀਦਕੋਟ ਵਿਖੇ ਦਾਖ਼ਲ ਸਨ, ਨੇ ਅੱਜ ਇਲਾਜ ਦੌਰਾਨ ਦਮ ਤੋੜ ਦਿੱਤਾ ਹੈ। ਵਰਣਨਯੋਗ ਹੈ ਕਿ ਜ਼ਿਲੇ ਅੰਦਰ ਕੋਰੋਨਾ ਕਰਕੇ ਹੁਣ ਤੱਕ ਕੁੱਲ 123 ਮੌਤਾਂ ਹੋ ਚੁੱਕੀਆਂ ਹਨ।


author

Shyna

Content Editor

Related News