ਜ਼ਿਲ੍ਹੇ ''ਚ 81 ਪਾਜ਼ੇਟਿਵ ਮਰੀਜ਼ ਨਵੇਂ ਆਏ, ਗਿਣਤੀ 4690 ''ਤੇ ਪਹੁੰਚੀ

Saturday, Oct 03, 2020 - 06:18 PM (IST)

ਜ਼ਿਲ੍ਹੇ ''ਚ 81 ਪਾਜ਼ੇਟਿਵ ਮਰੀਜ਼ ਨਵੇਂ ਆਏ, ਗਿਣਤੀ 4690 ''ਤੇ ਪਹੁੰਚੀ

ਹੁਸ਼ਿਆਰਪੁਰ (ਘੁੰਮਣ) : ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਪ੍ਰਾਪਤ ਹੋਈ 2620 ਸੈਂਪਲਾਂ ਦੀ ਰਿਪੋਰਟ 'ਚ ਜ਼ਿਲ੍ਹੇ ਵਿਚ 81 ਪਾਜ਼ੇਟਿਵ ਮਾਮਲੇ ਨਵੇਂ ਆਏ ਹਨ। ਜਿਸ ਵਿਚ ਹੁਸ਼ਿਆਰਪੁਰ ਸ਼ਹਿਰ 20 ਮਾਮਲੇ ਸਬੰਧਤ ਹਨ ਜਦਕਿ ਪੀ. ਐੱਚ. ਸੀਜ਼. ਦੇ ਅਧੀਨ 61 ਪਾਜ਼ੇਟਿਵ ਮਰੀਜ਼ ਹਨ। ਇਸ ਤੋਂ ਬਾਅਦ ਜ਼ਿਲ੍ਹੇ 'ਚ ਕੁੱਲ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 4690 ਤੱਕ ਪਹੁੰਚ ਗਈ ਹੈ ਜਦਕਿ 3 ਮੌਤਾਂ ਹੋਈਆਂ ਹਨ। ਇਸ ਵਿਚ 65 ਸਾਲਾ ਵਿਅਕਤੀ ਵਾਸੀ ਕਮੇਟੀ ਬਾਜ਼ਾਰ ਹੁਸ਼ਿਆਰਪੁਰ ਦੀ ਮੌਤ ਨਿੱਜੀ ਹਸਪਤਾਲ ਜਲੰਧਰ ਵਿਖੇ ਹੋਈ, 40 ਸਾਲਾ ਔਰਤ ਵਾਸੀ ਬਹਾਲਾ (ਗੜ੍ਹਸ਼ੰਕਰ) ਦੀ ਮੌਤ ਨਿੱਜੀ ਹਸਪਤਾਲ ਪੰਚਕੂਲਾ ਵਿਖੇ ਅਤੇ 58 ਸਾਲਾ ਔਰਤ ਵਾਸੀ ਲਸਾੜਾ ਜੇਜੋਂ ਦੀ ਮੌਤ ਪੀ. ਜੀ. ਆਈ. ਚੰਡੀਗੜ੍ਹ ਵਿਖੇ ਹੋਈ। ਇਹ ਤਿੰਨੇ ਮਰੀਜ਼ ਕੋਰੋਨਾ ਪਾਜ਼ੇਟਿਵ ਸਨ। ਹੁਣ ਤੱਕ ਜ਼ਿਲ੍ਹੇ 'ਚ ਮ੍ਰਿਤਕਾਂ ਦੀ ਗਿਣਤੀ 167 ਹੋ ਗਈ ਹੈ।

ਉਨ੍ਹਾਂ ਦੱਸਿਆ ਕਿ ਅੱਜ ਫਲੂ ਵਰਗੇ ਸ਼ੱਕੀ ਲੱਛਣਾਂ ਵਾਲੇ 2002 ਨਵੇਂ ਸੈਂਪਲ ਲੈਣ ਤੋਂ ਬਾਅਦ ਹੁਣ ਤੱਕ ਲਏ ਗਏ ਕੁੱਲ ਨਮੂਨਿਆਂ ਦੀ ਗਿਣਤੀ 110287 ਹੋ ਗਈ ਹੈ ਅਤੇ ਲੈਬ ਤੋਂ ਪ੍ਰਾਪਤ ਰਿਪੋਰਟਾਂ ਅਨੁਸਾਰ 104853 ਨਮੂਨੇ ਨੈਗਟਿਵ, ਜਦਕਿ 1191 ਨਮੂਨਿਆਂ ਦੀ ਰਿਪੋਰਟ ਦਾ ਇੰਤਜ਼ਾਰ ਹੈ, 127 ਨਮੂਨੇ ਇਨਵੈਲਿਡ ਹਨ ਤੇ ਸਰਗਰਮ ਮਾਮਲਾਂ ਦੀ ਗਿਣਤੀ 456 ਹੈ ਜਦਕਿ 4067 ਮਰੀਜ਼ ਠੀਕ ਹੋ ਕੇ ਘਰ ਜਾ ਚੁੱਕੇ ਹਨ। ਸਿਵਲ ਸਰਜਨ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੋਵਿਡ-19 ਮਹਾਮਾਰੀ ਦੇ ਸਮਾਜਿਕ ਫੈਲਾਅ ਨੂੰ ਰੋਕਣ ਲਈ ਸਾਨੂੰ ਆਪਣੀ ਸੈਂਪਲਿੰਗ ਨਜ਼ਦੀਕੀ ਸਿਹਤ ਸੰਸਥਾ ਤੋਂ ਕਰਵਾਉਣੀ ਚਾਹੀਦੀ ਹੈ ਤਾਂ ਜੋ ਇਸ ਬੀਮਾਰੀ ਦਾ ਜਲਦ ਪਤਾ ਲੱਗਣ 'ਤੇ ਇਸ ਨੂੰ ਕੰਟਰੋਲ ਕੀਤਾ ਜਾ ਸਕੇ।


author

Gurminder Singh

Content Editor

Related News