ਕੋਰੋਨਾ ਵਾਇਰਸ ਦੀ ਤਾਲਾਬੰਦੀ ''ਚ ਰਿਕਾਰਡ ਤੋੜ ਵਧੀ ਮੋਬਾਈਲ ਫੋਨ ਦੀ ਵਰਤੋਂ (ਵੀਡੀਓ)
Saturday, Apr 18, 2020 - 06:53 PM (IST)
ਜਲੰਧਰ (ਬਿਊਰੋ) - ਕੋਰੋਨਾ ਵਾਇਰਸ ਦੇ ਕਾਰਨ ਹੋਈ ਤਾਲਾਬੰਦੀ ਨੇ ਦੇਸ਼ ਦੇ ਸਾਰੇ ਲੋਕਾਂ ਨੂੰ ਘਰ ’ਚ ਬਿਠਾਇਆ ਹੋਇਆ ਹੈ। ਲਾਕਡਾਊਨ ਦੇ ਇਗ ਦਿਨ ਕੱਟਣ ਦੇ ਲਈ ਲੋਕ ਮੋਬਾਈਲ ਫੋਨ ਦਾ ਸਹਾਰਾ ਲੈ ਕੇ ਢੰਗ ਟਪਾ ਰਹੇ ਹਨ। ਇਸ ਸਮੇਂ ਉਹ ਆਨਲਾਈਨ ਫਿਲਮਾਂ ਜਾਂ ਵੈੱਬ ਸੀਰੀਜ਼ ਦੇਖ ਰਹੇ ਹਨ। ਇਕ ਦੂਜੇ ਨੂੰ ਲੋਕਾਂ ਵਲੋਂ ਵੀਡੀਓ ਕਾਲ ਕੀਤੀਆਂ ਜਾ ਰਹੀਆਂ ਹਨ ਜਾਂ ਹੋਰ ਸੋਸ਼ਲ ਮੀਡੀਆ ਦੇ ਪਲੇਟ ਫਾਰਮ ’ਤੇ ਸਮਾਂ ਬਿਤਾਇਆ ਜਾ ਰਿਹਾ ਹੈ। ਲਾਕਡਾਊਨ ਦੇ ਕਰਕੇ ਮੋਬਾਈਲ ਫੋਨ ਦੀ ਵਰਤੋਂ ਏਨੀ ਜ਼ਿਆਦਾ ਵਧ ਗਈ ਹੈ ਕਿ ਰਿਕਾਰਡ ਤੋੜ ਅੰਕੜੇ ਸਾਹਮਣੇ ਆਏ ਹਨ। ਸੋਸ਼ਲ ਮੀਡੀਆ ’ਤੇ ਸਮਾਂ ਬਿਤਾਉਣ ਦੇ ਨਾਲ-ਨਾਲ ਆਨਲਾਈਨ ਸਟ੍ਰੀਮਿੰਗ ਐਪਸ 'ਤੇ ਫਿਲਮਾਂ ਅਤੇ ਵੈੱਬ ਸੀਰੀਜ਼ ਵੇਖਣ ਦਾ ਰੁਝਾਨ ਵੀ ਵਧਿਆ ਹੈ। ਕੁਝ ਐਪਸ ਨੇ ਤਾਂ ਦਰਸ਼ਕਾਂ ਨੂੰ ਖਿੱਚਣ ਲਈ ਗਾਹਕੀਆਂ ਵੀ ਮੁਫ਼ਤ ਕਰ ਦਿੱਤੀਆਂ ਹਨ।
ਇਸ ਲਈ ਮੋਬਾਈਲ ਫੋਨ ਦੀ ਵਰਤੋਂ ਵਿਚ 40 ਤੋਂ ਲੈ ਕੇ 71 ਫ਼ੀਸਦੀ ਤੱਕ ਦਾ ਵਾਧਾ ਹੋਇਆ ਹੈ। ਇਨ੍ਹਾਂ ਆਨਲਾਈਨ ਸਟ੍ਰੀਮਿੰਗ ਐਪਸ ਅਤੇ ਸੋਸ਼ਲ ਮੀਡੀਆ ਦੇ ਪਲੇਟਫਾਰਮ 'ਤੇ ਬਿਤਾਏ ਜਾਂਦੇ ਸਮੇਂ ਬਾਰੇ ਹੋਰ ਜਾਣਕਾਰੀ ਹਾਸਲ ਕਰਨ ਦੇ ਲਈ ਸੁਣੋ ਜਗਬਾਣੀ ਪੋਡਕਾਸਟ ਦੀ ਇਹ ਖਾਸ ਰਿਪੋਰਟ...
ਪੜ੍ਹੋ ਇਹ ਵੀ ਖਬਰ - ਵਿਸ਼ਵ ਵਿਰਾਸਤ ਦਿਹਾੜਾ : ਤਸਵੀਰਾਂ ਰਾਹੀਂ ਜਾਣੋ ਆਪਣੀ ਮਹਾਨ ਵਿਰਾਸਤ ਨੂੰ (ਤਸਵੀਰਾਂ)
ਪੰਜਾਬ ਖਿੜਕੀ 1 : ਲਹਿੰਦੇ ਪੰਜਾਬ ਦੀ ਸਿੱਖ ਵਿਰਾਸਤ (ਤਸਵੀਰਾਂ)