ਕੋਰੋਨਾ ਕਾਲ ਦੌਰਾਨ ਦੇਸ਼ ਭਰ ''ਚ ਸ਼ੁਰੂ ਹੋਈ ਜੇ.ਈ.ਈ. ਦੀ ਪ੍ਰੀਖਿਆ

Tuesday, Sep 01, 2020 - 03:51 PM (IST)

ਬਠਿੰਡਾ (ਕੁਨਾਲ ਬਾਂਸਲ): ਕੋਰੋਨਾ ਕਾਲ ਦੌਰਾਨ ਅੱਜ ਦੇਸ਼ ਭਰ 'ਚ ਜੇ.ਈ.ਈ. ਮੇਨ ਦੀ ਪ੍ਰੀਖਿਆ ਸ਼ੁਰੂ ਹੋ ਗਈ ਹੈ, ਜੋ 6 ਸਤੰਬਰ ਤੱਕ ਚੱਲੇਗੀ। ਬਠਿੰਡਾ 'ਚ ਵੀ ਜੇ.ਈ.ਈ. ਮੇਨ ਦੇ ਵਿਦਿਆਰਥੀ ਵੱਖ-ਵੱਖ ਜ਼ਿਲ੍ਹਿਆ ਤੋਂ ਪ੍ਰੀਖਿਆ ਦੇਣ ਪਹੁੰਚੇ। ਜਾਣਕਾਰੀ ਮੁਤਾਬਕ ਸਰਕਾਰ ਦੇ ਦਿਸ਼ਾ-ਨਿਰਦੇਸ਼ ਦੇ ਚੱਲਦੇ ਹਰ ਵਿਦਿਆਰਥੀ ਦੇ ਮੂੰਹ 'ਤੇ ਮਾਸਕ ਲੱਗੇ ਹੋਏ ਸਨ ਅਤੇ ਸੈਨੇਟਾਈਜ਼ ਵੀ ਹਰ ਕਿਸੇ ਦੇ ਕੋਲ ਉਪਲੱਬਧ ਸੀ। ਸਮਾਜਿਕ ਦੂਰੀ ਦਾ ਵੀ ਖਿਆਲ ਰੱਖਦੇ ਹੋਏ ਪ੍ਰੀਖਿਆ ਕਰਵਾਈ ਗਈ।

ਇਹ ਵੀ ਪੜ੍ਹੋ: ਬੀ.ਟੈੱਕ ਇੰਜੀਨੀਅਰਿੰਗ ਕਰਨ ਦੇ ਬਾਵਜੂਦ ਫਾਸਟ-ਫੂਡ ਦੀ ਰੇਹੜੀ ਲਗਾ ਰਿਹੈ ਹਰਿੰਦਰ ਸਿੰਘ

ਵਿਦਿਆਰਥੀਆਂ ਦੇ ਮੁਤਾਬਕ ਇਨ੍ਹਾਂ ਪ੍ਰੀਖਿਆ ਨੂੰ ਲੈ ਕੇ ਵਿਰੋਧ ਵੀ ਹੋ ਰਿਹਾ ਹੈ ਪਰ ਉਹ ਖ਼ੁਸ਼ ਹਨ ਕਿ ਉਨ੍ਹਾਂ ਦੇ ਪੇਪਰ ਹੋ ਰਹੇ ਹਨ ਕਿਉਂਕਿ ਉਹ ਪੇਪਰ ਦੀ ਤਿਆਰੀ ਵੀ ਲਗਾਤਾਰ ਕਰ ਰਹੇ ਸਨ। ਵਿਦਿਆਰਥੀਆਂ ਨੇ ਕਿਹਾ ਕਿ ਕੋਰੋਨਾ ਦਾ ਪਤਾ ਨਹੀਂ ਕਦੋਂ ਤੱਕ ਚੱਲਦਾ ਰਹੇਗਾ ਪਰ ਇਸ ਦੇ ਕਾਰਨ ਪ੍ਰੀਖਿਆ ਲੇਟ ਹੋ ਰਹੀ ਸੀ, ਜਿਸ ਕਾਰਨ ਸਮਾਂ ਵੀ ਬਰਬਾਦ ਹੋ ਰਿਹਾ ਸੀ। ਪ੍ਰੀਖਿਆ ਵਧਿਆ ਤਰ੍ਹਾਂ ਹੋ ਹੀ ਹੈ, ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੋ ਰਹੀ। ਕੋਰੋਨਾ ਨੂੰ ਲੈ ਕੇ ਪੁੱਖਤਾ ਪ੍ਰਬੰਧ ਕੀਤੇ ਗਏ ਹਨ। ਸਮਾਜਿਕ ਦੂਰੀ ਬਣਾ ਕੇ ਹੀ ਪ੍ਰੀਖਿਆ ਕਰਵਾਈ ਗਈ ਹੈ। 

ਇਹ ਵੀ ਪੜ੍ਹੋ: ਭਗਤਾਂ ਦੀ ਆਸਥਾ ਅੱਗੇ ਫਿੱਕਾ ਪਿਆ ਕੋਰੋਨਾ, ਬਾਬਾ ਸੋਢਲ ਮੰਦਰ 'ਚ ਲੱਗੀਆਂ ਰੌਣਕਾਂ


Shyna

Content Editor

Related News