ਕੋਰੋਨਾ ਜਾਂਚ ਲਈ ਨਮੂਨੇ ਲੈਣ ਪਹੁੰਚੀ ਟੀਮ ਨੂੰ ਬੋਲੇ ਲੋਕ, ਜੇ ਬਿਮਾਰ ਨਹੀਂ ਤਾਂ ਟੈਸਟ ਕਿਉਂ ਕਰਾਈਏ

Saturday, Sep 12, 2020 - 06:22 PM (IST)

ਕੋਰੋਨਾ ਜਾਂਚ ਲਈ ਨਮੂਨੇ ਲੈਣ ਪਹੁੰਚੀ ਟੀਮ ਨੂੰ ਬੋਲੇ ਲੋਕ, ਜੇ ਬਿਮਾਰ ਨਹੀਂ ਤਾਂ ਟੈਸਟ ਕਿਉਂ ਕਰਾਈਏ

ਸੰਗਰੂਰ (ਕੋਹਲੀ) : ਸੰਗਰੂਰ ਦੇ ਤੂਰ ਬੰਜਾਰਾ ਪਿੰਡ ਵਿਚ ਕੋਰੋਨਾ ਜਾਂਚ ਲਈ ਨਮੂਨੇ ਲੈਣ ਪਹੁੰਚੀ ਸਿਹਤ ਵਿਭਾਗ ਦੀ ਟੀਮ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ, ਜਿਸ ਤੋਂ ਬਾਅਦ ਟੀਮ ਨੂੰ ਬੇਰੰਗ ਹੀ ਪਰਤਣਾ ਪਿਆ। ਲੋਕਾਂ ਦਾ ਕਹਿਣਾ ਸੀ ਕਿ ਜਦੋਂ ਪਿੰਡ ਵਿਚ ਕੋਈ ਬਿਮਾਰੀ ਨਹੀਂ ਹੈ ਤਾਂ ਫਿਰ ਨਮੂਨੇ ਕਿਉਂ ਦੇਈਏ। ਪਿੰਡ ਦੇ ਲੋਕਾਂ ਦਾ ਕਹਿਣਾ ਸੀ ਕਿ ਪਿੰਡ ਵਿਚ ਸਾਰੇ ਠੀਕ ਹਨ, ਇਸ ਲਈ ਨਮੂਨੇ ਦੇਣ ਦਾ ਕੋਈ ਫਾਇਦਾ ਹੀ ਨਹੀਂ ਹੈ, ਜੇਕਰ ਕੋਈ ਬਿਮਾਰ ਹੋਵੇਗਾ ਤਾਂ ਉਹ ਖੁਦ ਜਾ ਕੇ ਆਪਣੇ ਨਮੂਨੇ ਜਾਂਚ ਲਈ ਦੇ ਆਉਣਗੇ। 

ਇਹ ਵੀ ਪੜ੍ਹੋ :  ਕੋਰੋਨਾ ਮ੍ਰਿਤਕ ਦਾ ਸਸਕਾਰ ਕਰਨ ਆਈ ਸਿਹਤ ਵਿਭਾਗ ਦੀ ਟੀਮ ਨੂੰ ਪਈਆਂ ਭਾਜੜਾਂ, ਹੈਰਾਨ ਕਰਨ ਵਾਲੀ ਹੈ ਘਟਨਾ

ਉਥੇ ਹੀ ਪਿੰਡ ਦੇ ਸਰਪੰਚ ਦਾ ਕਹਿਣਾ ਸੀ ਕਿ ਉਹ ਆਪਣੇ ਪਿੰਡ ਦੇ ਨਾਲ ਹੈ ਕਿਉਂਕਿ ਪਿੰਡ ਉਸ ਦਾ ਪਰਿਵਾਰ ਹੈ, ਜਿਵੇਂ ਪਿੰਡ ਦੇ ਲੋਕ ਚਾਹੁੰਦੇ ਹਨ ਉਂਝ ਹੀ ਹੋਵੇਗਾ। ਅਸੀਂ ਸਿਹਤ ਵਿਭਾਗ ਦੀ ਟੀਮ ਨੂੰ ਬੇਨਤੀ ਕੀਤੀ ਸੀ ਕਿ ਅਸੀਂ ਨਮੂਨੇ ਨਹੀਂ ਦੇਵਾਂਗੇ, ਜਦੋਂ ਪਿੰਡ ਦਾ ਕੋਈ ਵਿਅਕਤੀ ਬਿਮਾਰ ਹੋਵੇਗਾ ਜਾਂ ਕਿਸੇ ਵਿਚ ਕੋਰੋਨਾ ਦੇ ਲੱਛਣ ਹੋਣਗੇ ਤਾਂ ਉਹ ਆਪ ਆ ਕੇ ਆਪਣੀ ਜਾਂਚ ਕਰਵਾ ਲਵੇਗਾ। 

ਇਹ ਵੀ ਪੜ੍ਹੋ :  ਵਿਆਹ ਤੋਂ ਡੇਢ ਸਾਲ ਬਾਅਦ ਸਹੁਰਿਆਂ ਨੇ ਵਿਖਾਏ ਰੰਗ, ਅੱਕੀ ਅਧਿਆਪਕਾ ਨੇ ਉਹ ਕੀਤਾ ਜੋ ਸੋਚਿਆ ਨਾ ਸੀ

ਕੀ ਕਹਿਣਾ ਹੈ ਸਿਹਤ ਕਾਮੇ ਦਾ
ਉਂਧਰ ਸੈਂਪਲ ਲੈਣ ਆਈ ਸਿਹਤ ਵਿਭਾਗ ਦੀ ਟੀਮ ਦੇ ਸੁਪਰਵਾਈਜ਼ਰ ਗੁਰਜੰਟ ਸਿੰਘ ਦਾ ਕਹਿਣ ਹੈ ਕਿ ਉਨ੍ਹਾਂ ਦੀ ਟੀਮ ਪਿੰਡ ਦੇ ਸੈਂਪਲ ਲੈਣ ਗਈ ਸੀ, ਜਿਸ 'ਤੇ ਪਿੰਡ ਦੇ ਲੋਕ ਇਕੱਠੇ ਹੋ ਗਏ ਅਤੇ ਉਨ੍ਹਾਂ ਸੈਂਪਲ ਦੇਣ ਤੋਂ ਇਨਕਾਰ ਕਰ ਦਿੱਤਾ। ਗੁਰਜੰਟ ਨੇ ਕਿਹਾ ਕਿ ਪਿੰਡ ਵਾਸੀਆਂ ਦੇ ਵਿਰੋਧ ਕਰਨ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਵਾਪਸ ਪਰਤ ਆਈ।

ਇਹ ਵੀ ਪੜ੍ਹੋ :  ਵੀਡੀਓ 'ਚ ਕੈਦ ਹੋਈ ਪੁਲਸ ਮੁਲਾਜ਼ਮਾਂ ਦੀ ਕਰਤੂਤ, ਰਾਤ ਢਾਈ ਕੀਤੇ ਕਾਰਨਾਮੇ ਨੇ ਉਡਾਏ ਸਭ ਦੇ ਹੋਸ਼

 


author

Gurminder Singh

Content Editor

Related News