ਕੋਰੋਨਾ ਮਹਾਮਾਰੀ ਦਰਮਿਆਨ ਦਹਿਸ਼ਤ ਫ਼ੈਲਾਉਣ ਲੱਗਾ ਡੇਂਗੂ ਦਾ ਮੱਛਰ, ਸ਼ਹਿਰ ਦੀਆਂ 85 ਵਾਰਡਾਂ ’ਚ ਪਸਾਰ ਚੁੱਕੈ ਪੈਰ

Tuesday, Sep 14, 2021 - 11:29 AM (IST)

ਕੋਰੋਨਾ ਮਹਾਮਾਰੀ ਦਰਮਿਆਨ ਦਹਿਸ਼ਤ ਫ਼ੈਲਾਉਣ ਲੱਗਾ ਡੇਂਗੂ ਦਾ ਮੱਛਰ, ਸ਼ਹਿਰ ਦੀਆਂ 85 ਵਾਰਡਾਂ ’ਚ ਪਸਾਰ ਚੁੱਕੈ ਪੈਰ

ਅੰਮ੍ਰਿਤਸਰ (ਦਲਜੀਤ) - ਕੋਰੋਨਾ ਮਹਾਮਾਰੀ ਦਰਮਿਆਨ ਡੇਂਗੂ ਮੱਛਰ ਆਪਣੀ ਦਹਿਸ਼ਤ ਵਿਖਾ ਰਿਹਾ ਹੈ। ਸ਼ਹਿਰ ਦੀਆਂ 85 ਵਾਰਡਾਂ ’ਚ ਲਗਾਤਾਰ ਡੇਂਗੂ ਦੇ ਮਾਮਲੇ ਵੱਧਦੇ ਜਾ ਰਹੇ ਹਨ। ਬੀਤੇ 24 ਘੰਟਿਆਂ ’ਚ 15 ਮਾਮਲੇ ਸਾਹਮਣੇ ਆਉਣ ਦੇ ਬਾਅਦ ਗਿਣਤੀ 251 ਹੋ ਗਈ ਹੈ। ਮਾਮਲਿਆਂ ਨੂੰ ਵਧਦੇ ਵੇਖਦੇ ਹੋਏ ਪ੍ਰਸ਼ਾਸਨ ਵਲੋਂ ਡੇਂਗੂ ਟਾਸਕ ਫੋਰਸ ਦੀ ਅਗਲੀ ਮੀਟਿੰਗ ਕੀਤੀ ਗਈ ਅਤੇ ਲਾਰਵਾ ਮਿਲਣ ’ਤੇ ਸਬੰਧਤ ਵਿਭਾਗਾਂ ਦੀ ਜਵਾਬਦੇਹੀ ਤੈਅ ਕੀਤੀ ਗਈ ਹੈ। ਰੋਜ਼ਾਨਾ ਵੱਧ ਰਹੇ ਮਾਮਲਿਆਂ ਨੇ ਪ੍ਰਸ਼ਾਸਨ ਦੇ ਮੱਥੇ ’ਤੇ ਚਿੰਤਾ ਦੀਆਂ ਲਕੀਰਾਂ ਖਿੱਚ ਦਿੱਤੀਆਂ ਹਨ।

ਪੜ੍ਹੋ ਇਹ ਵੀ ਖ਼ਬਰ - ਭੈਣ ਦੀ ਕੁੱਟਮਾਰ ਕਰਦੇ ਹੋਏ ਭਰਾ ਨੇ ਕੀਤੀਆਂ ਸ਼ਰਮਨਾਕ ਹਰਕਤਾਂ, ਵੀਡੀਓ ’ਚ ਦੇਖੋ ਪੂਰਾ ਮਾਮਲਾ

ਜਾਣਕਾਰੀ ਅਨੁਸਾਰ 85 ਵਾਰਡਾਂ ’ਚ ਡੇਂਗੂ ਇਨਫ਼ੈਕਟਿਡ ਮਰੀਜ਼ ਲਗਾਤਾਰ ਰਿਪੋਰਟ ਹੋ ਰਹੇ ਹਨ। ਜੂਨ ਮਹੀਨੇ ਤੋਂ ਹੁਣ ਤੱਕ ਕੁਲ 251 ਡੇਂਗੂ ਇਨਫ਼ੈਕਟਿਡ ਮਿਲ ਚੁੱਕੇ ਹਨ। ਡੇਂਗੂ ਮਹਾਮਾਰੀ ਦਰਮਿਆਨ ਸਿਹਤ ਵਿਭਾਗ ਪ੍ਰਭਾਵਿਤ ਇਲਾਕਿਆਂ ’ਚ ਮੱਛਰ ਮਾਰ ਦਵਾਈ ਦਾ ਛਿੜਕਾਅ ਕਰ ਰਿਹਾ ਹੈ। ਨਗਰ ਨਿਗਮ ਦੀ ਫਾਗਿੰਗ ਮਸ਼ੀਨਾਂ ਸ਼ਹਿਰ ’ਚ ਉਤਰੀਆਂ ਹਨ। ਸਿਵਲ ਸਰਜਨ ਡਾ. ਚਰਨਜੀਤ ਸਿੰਘ ਨੇ ਨਿਗਮ ਕਮਿਸ਼ਨਰ ਮਲਵਿੰਦਰ ਸਿੰਘ ਜੱਗੀ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਉਹ ਸਾਰੀਆਂ 85 ਵਾਰਡਾਂ ’ਚ ਫਾਗਿੰਗ ਸਪਰੇਅ ਕਰਵਾਉਣ ਤਾਂ ਕਿ ਮਹਾਮਾਰੀ ਦੇ ਕਹਿਰ ਨੂੰ ਰੋਕਿਆ ਜਾ ਸਕੇ।

ਪੜ੍ਹੋ ਇਹ ਵੀ ਖ਼ਬਰ - ਮਾਮਾ-ਭਾਣਜੀ ਦੇ ਰਿਸ਼ਤੇ ਹੋਏ ਤਾਰ-ਤਾਰ, ਪ੍ਰੇਮ ਵਿਆਹ ਕਰਾਉਣ ਮਗਰੋਂ ਕੀਤੀ ਖ਼ੁਦਕੁਸ਼ੀ (ਵੀਡੀਓ)

ਸੋਮਵਾਰ ਨੂੰ ਸਿਹਤ ਵਿਭਾਗ ਦੀਆਂ ਟੀਮਾਂ ਸੁਲਤਾਨਵਿੰਡ ਰੋਡ ਅਤੇ ਕੋਟ ਖਾਲਸਾ ਆਦਿ ਪ੍ਰਭਾਵਿਤ ਇਲਾਕਿਆਂ ’ਚ ਪੁੱਜੀਆਂ। ਜ਼ਿਲ੍ਹਾ ਮਹਾਮਾਰੀ ਅਧਿਕਾਰੀ ਡਾ. ਮਦਨ ਮੋਹਨ ਦੀ ਅਗਵਾਈ ’ਚ ਟੀਮ ਨੇ ਸੁਲਤਾਨਵਿੰਡ ਰੋਡ ਦੇ ਘਰਾਂ ’ਚ ਕੂਲਰ ’ਚ ਡੇਂਗੂ ਦਾ ਲਾਰਵਾ ਪਾਇਆ ਗਿਆ। ਟੀਮ ਨੇ ਮਕਾਨ ਮਾਲਕ ਸੁਖਜੀਤ ਸਿੰਘ ਨੂੰ ਤਾੜਨਾ ਕੀਤੀ ਤਾਂ ਉਨ੍ਹਾਂ ਕਿਹਾ ਕਿ ਗਰਮੀ ਘੱਟ ਹੋਣ ਦੀ ਵਜ੍ਹਾ ਨਾਲ ਹੁਣ ਕੂਲਰ ਦਾ ਇਸਤੇਮਾਲ ਬੰਦ ਕਰ ਦਿੱਤਾ ਹੈ। ਟੀਮ ਨੇ 500 ਰੁਪਏ ਦਾ ਚਲਾਨ ਉਸ ਨੂੰ ਫ਼ੜਾਇਆ। ਇਸ ਦੇ ਇਲਾਵਾ ਗਮਲਿਆਂ ਅਤੇ ਪਾਣੀ ਦੀਆਂ ਟੈਂਕੀਆਂ ਦੀ ਟੀਮ ਨੇ ਜਾਂਚ ਕੀਤੀ। ਇਕ ਘਰ ’ਚ ਪਾਣੀ ਦੀ ਟੈਂਕੀ ’ਚ ਡੇਂਗੂ ਦਾ ਲਾਰਵਾ ਵੇਖਣ ’ਤੇ ਮਕਾਨ ਮਾਲਕ ਨੇ ਕਿਹਾ ਕਿ ਕਈ ਮਹੀਨਿਆਂ ਤੋਂ ਟੈਂਕੀ ਦੀ ਸਫਾਈ ਨਹੀਂ ਕੀਤੀ ਗਈ। ਇਸ ਦਾ ਟੀਮ ਨੇ ਚਲਾਨ ਕੱਟਿਆ। ਜੂਨ ਮਹੀਨੇ ’ਚ ਸ਼ੁਰੂ ਹੋਇਆ ਮੱਛਰ ਸਤੰਬਰ ’ਚ ਹਮਲਾਵਰ ਹੋ ਚੁੱਕਿਆ ਹੈ। ਸਤੰਬਰ ਦੇ 12 ਦਿਨਾਂ ’ਚ ਹੀ 134 ਮਰੀਜ਼ ਰਿਪੋਰਟ ਹੋਏ ਹਨ ।

ਪੜ੍ਹੋ ਇਹ ਵੀ ਖ਼ਬਰ - ਥਾਣਾ ਮਜੀਠਾ ਦੇ ASI ਦਾ ਕਾਰਨਾਮਾ : ਗੱਲ ਸੁਨਣ ਦੀ ਥਾਂ ਨੌਜਵਾਨ ਨਾਲ ਖਹਿਬੜਿਆ, ਜੜਿਆ ਥੱਪੜ (ਤਸਵੀਰਾਂ)

ਸ਼ਹਿਰ ਭਰ ’ਚ ਮੱਛਰ ਦਾ ਲਾਰਵਾ ਹੋ ਰਿਹਾ ਤਿਆਰ
ਕੋਰੋਨਾ ਦੀ ਦੂਜੀ ਲਹਿਰ ਨਾਲ ਜੂਝਣ ਦੇ ਬਾਅਦ ਤੀਜੀ ਲਹਿਰ ਨਾਲ ਨਜਿੱਠਣ ਦੀ ਤਿਆਰੀ ’ਚ ਲੱਗੇ ਸਿਹਤ ਵਿਭਾਗ ਲਈ ਡੇਂਗੂ ਮੱਛਰ ਨੇ ਚੁਣੌਤੀ ਖੜ੍ਹੀ ਕਰ ਦਿੱਤੀ ਹੈ। ਸ਼ਹਿਰ ਭਰ ’ਚ ਮੱਛਰ ਦਾ ਲਾਰਵਾ ਤਿਆਰ ਹੋ ਰਿਹਾ ਹੈ। ਜੇਕਰ ਬਰਸਾਤ ਦਾ ਪਾਣੀ 7 ਦਿਨਾਂ ਤੱਕ ਜਮ੍ਹਾ ਰਿਹਾ ਤਾਂ ਡੇਂਗੂ ਦਾ ਲਾਰਵਾ ਪੈਦਾ ਹੋਵੇਗਾ ਤੇ ਕੋਨੇ ਕੋਨੇ ’ਚ ਫੈਲ ਜਾਵੇਗਾ।

ਇਹ ਰਹੇ ਅੰਕੜੇ

ਜੂਨ ’ਚ : 3 ਮਰੀਜ਼ ਮਿਲੇ
ਜੁਲਾਈ ’ਚ : 13
ਅਗਸਤ ’ਚ : 86
ਸਤੰਬਰ ’ਚ : 134

ਪੜ੍ਹੋ ਇਹ ਵੀ ਖ਼ਬਰ - ਮਾਂ-ਪਿਓ ਦੀ ਮੌਤ ਤੋਂ ਪ੍ਰੇਸ਼ਾਨ ਨੌਜਵਾਨ ਨੇ ਦਰਿਆ ’ਚ ਮਾਰੀ ਛਾਲ, ਲੋਕਾਂ ਨੇ ਇੰਝ ਬਚਾਈ ਜਾਨ

ਐਂਟੀ ਲਾਰਵਾ ਟੀਮਾਂ

6 ਸੈਨੇਟਰੀ ਇੰਸਪੈਕਟਰ
50 ਫੀਲਡ ਵਰਕਰ
2 ਐਸਿਸਟੈਂਟ ਮੈਡੀਕਲ ਅਫ਼ਸਰ

ਇਹ ਏਰੀਆ ਹਨ ਸਭ ਤੋਂ ਵੱਧ ਪ੍ਰਭਾਵਿਤ
ਸੁਲਤਾਨਵਿੰਡ ਰੋਡ, ਕੋਟ ਖਾਲਸਾ, ਰਣਜੀਤ ਐਵੇਨਿਊ, ਗ੍ਰੀਨ ਐਵੇਨਿਊ, ਊਧਮ ਸਿੰਘ ਨਗਰ, ਅੰਤਰਜਾਮੀ ਕਾਲੋਨੀ।

ਵਿਭਾਗ ਨੇ ਵੱਖ-ਵੱਖ ਹਸਪਤਾਲਾਂ ’ਚ 150 ਬੈਡਸ ਰੱਖੇ ਤਿਆਰ
ਡੇਂਗੂ ਇਨਫ਼ੈਕਟਿਡ ਮਰੀਜ਼ਾਂ ਲਈ ਸਿਵਲ ਹਸਪਤਾਲ ਅੰਮ੍ਰਿਤਸਰ, ਬਾਬਾ ਬਕਾਲਾ, ਅਜਨਾਲਾ, ਮਾਨਾਂਵਾਲਾ, ਮਜੀਠਾ ਸਮੇਤ ਗੁਰੂ ਨਾਨਕ ਦੇਵ ਹਸਪਤਾਲ ਅਤੇ ਪ੍ਰਾਇਮਰੀ ਹੈਲਥ ਸੈਂਟਰਾਂ ’ਚ 150 ਬੈੱਡਸ ਰਾਖਵੇਂ ਕੀਤੇ ਹਨ।

ਪੜ੍ਹੋ ਇਹ ਵੀ ਖ਼ਬਰ - ਸ਼ਰਾਬੀ ਨੌਜਵਾਨਾਂ ਨੂੰ ਧੀ ਨਾਲ ਛੇੜਛਾੜ ਕਰਨ ਤੋਂ ਰੋਕਣ ਦੀ ਇੰਸਪੈਕਟਰ ਪਿਓ ਨੂੰ ਮਿਲੀ ਸਜਾ, ਦਰਜ ਹੋਈ FIR (ਵੀਡੀਓ)

ਪਾਸ਼ ਏਰੀਆ ’ਚ ਲੋਕਾਂ ਦੀ ਅਣਦੇਖੀ, ਇਕ ਘਰ ’ਚ 50 ਗਮਲਿਆਂ ’ਚ ਭਰਿਆ ਮਿਲਿਆ ਪਾਣੀ
ਡਾ. ਚਰਨਜੀਤ ਸਿੰਘ ਅਨੁਸਾਰ ਡੇਂਗੂ ਦਾ ਕਹਿਰ ਰੋਕਣ ਲਈ ਮੈਨਪਾਵਰ ਵਧਾਈ ਹੈ। ਪਾਸ਼ ਏਰੀਆ ਰਣਜੀਤ ਅਤੇ ਗ੍ਰੀਨ ਐਵੇਨਿਊ ’ਚ ਡੇਂਗੂ ਦਾ ਲਾਰਵਾ ਮਿਲਣ ਬਾਅਦ ਲੋਕ ਵਿਭਾਗ ਦਾ ਸਹਿਯੋਗ ਨਹੀਂ ਕਰ ਰਹੇ। ਹਰੇਕ ਆਲੀਸ਼ਾਨ ਘਰ ’ਚ 50 ਤੋਂ ਜ਼ਿਆਦਾ ਗਮਲੇ ਰੱਖੇ ਸਨ, ਜਿਨ੍ਹਾਂ ’ਚ ਪਾਣੀ ਜਮ੍ਹਾਂ ਸੀ। ਮੱਛਰ ਦੇ ਸੋਰਸ ਭਾਵ ਲਾਰਵਾ ਨੂੰ ਖਤਮ ਕਰਨਾ ਜ਼ਰੂਰੀ ਹੈ। ਫਾਗਿੰਗ ਨਾਲ ਐਡਲਟ ਮੱਛਰ ਮਰਦਾ ਹੈ, ਜਦੋਂ ਕਿ ਲਾਰਵੇ ਦੇ ਖਾਤਮੇ ਲਈ ਐਂਟੀ ਲਾਰਵਾ ਸਪ੍ਰੇ ਕੀਤਾ ਜਾਂਦਾ ਹੈ। ਡਾ. ਮਦਨ ਮੋਹਨ ਦੀ ਅਗਵਾਈ ’ਚ ਐਂਟੀ ਲਾਰਵਾ ਟੀਮਾਂ ਨੂੰ 9 ਵਜੇ ਫੀਲਡ ’ਚ ਉਤਾਰ ਦਿੱਤਾ ਜਾਂਦਾ ਹੈ।

ਜਿਸ ਵਿਭਾਗ ਤੋਂ ਮਿਲੇ ਲਾਰਵਾ ਉਸ ਦੀ ਜਵਾਬਦੇਹੀ ਹੋਵੇਗੀ ਤੈਅ
ਡੇਂਗੂ ਮਹਾਮਾਰੀ ਦੇ ਵੱਧਦੇ ਕਹਿਰ ਨੂੰ ਵੇਖਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਡੇਂਗੂ ਟਾਸਕ ਫੋਰਸ ਦੀ ਮੀਟਿੰਗ ਕੀਤੀ। ਮੀਟਿੰਗ ’ਚ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਦੀ ਅਗਵਾਈ ’ਚ ਹੋਏ ਡਿਪਟੀ ਕਮਿਸ਼ਨਰ ਨੇ ਸਪੱਸ਼ਟ ਕਿਹਾ ਕਿ ਜੇਕਰ ਹੁਣ ਕਿਸੇ ਵਿਭਾਗ ਦੇ ਕੰਪਲੈਕਸ ’ਚ ਲਾਰਵਾ ਪਾਇਆ ਜਾਂਦਾ ਹੈ ਤਾਂ ਸਬੰਧਤ ਵਿਭਾਗ ਜ਼ਿੰਮੇਵਾਰ ਹੋਵੇਗਾ।

ਪੜ੍ਹੋ ਇਹ ਵੀ ਖ਼ਬਰ - ਸਤੰਬਰ ਮਹੀਨੇ ’ਚ ਆਉਣ ਵਾਲੇ ਵਰਤ-ਤਿਉਹਾਰ ਜਾਣਨ ਲਈ ਜ਼ਰੂਰ ਪੜ੍ਹੋ ਇਹ ਖ਼ਬਰ

ਹੋਮਿਓਪੈਥਿਕ ਵਿਧੀ ਨਾਲ ਵੀ ਕੀਤਾ ਜਾਂਦਾ ਹੈ ਡੇਂਗੂ ਦਾ ਇਲਾਜ
ਪ੍ਰਸਿੱਧ ਹੋਮਿਓਪੈਥਿਕ ਡ. ਚੇਤਨ ਸਿੰਘ ਨੇ ਦੱਸਿਆ ਕਿ ਡੇਂਗੂ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ ਹੋਮਿਓਪੈਥਿਕ ਵਿਧੀ ਨਾਲ ਇਸ ਦਾ ਇਲਾਜ ਸੰਭਵ ਹੈ। ਲੋਕਾਂ ਨੂੰ ਸਵੇਰੇ ਪੂਰੀ ਬਾਂਹ ਦੇ ਕੱਪੜੇ ਪਾ ਕੇ ਘਰੋਂ ਬਾਹਰ ਨਿਕਲਣਾ ਚਾਹੀਦਾ ਹੈ ਅਤੇ ਘਰ ਦੇ ਆਸਪਾਸ ਪਾਣੀ ਜਮ੍ਹਾ ਨਹੀਂ ਹੋਣ ਦੇਣਾ ਚਾਹੀਦਾ ਹੈ। ਬੁਖਾਰ, ਸਰੀਰ ’ਚ ਜਕੜਨ ਆਦਿ ਲੱਛਣ ਹੋਣ ’ਤੇ ਤੁਰੰਤ ਨਜ਼ਦੀਕੀ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ ਅਤੇ ਵਿਭਾਗ ਦੀਆਂ ਹਦਾਇਤਾਂ ਦੀ ਵੀ ਲੋਕਾਂ ਨੂੰ ਪਾਲਣਾ ਕਰਨੀ ਚਾਹੀਦੀ ਹੈ।


author

rajwinder kaur

Content Editor

Related News