ਕੋਰੋਨਾ ਨਾਲ ਨੂਰਪੁਰਬੇਦੀ ਸ਼ਹਿਰ ''ਚ ਪਹਿਲੀ ਮੌਤ ਹੋਈ
Sunday, Sep 20, 2020 - 03:47 PM (IST)
ਨੂਰਪੁਰਬੇਦੀ (ਭੰਡਾਰੀ) : ਨੂਰਪੁਰਬੇਦੀ ਖੇਤਰ 'ਚ ਕੋਰੋਨਾ ਮਰੀਜ਼ਾਂ ਦਾ ਅੰਕੜਾ ਲਗਾਤਾਰ ਵੱਧਦਾ ਜਾ ਰਿਹਾ ਹੈ ਅਤੇ ਕੋਰੋਨਾ ਮਹਾਮਾਰੀ ਕਾਰਣ ਨੂਰਪੁਰਬੇਦੀ ਸ਼ਹਿਰ 'ਚ ਪਹਿਲੀ ਮੌਤ ਦਰਜ ਹੋਈ ਹੈ। ਜ਼ਿਕਰਯੋਗ ਹੈ ਖੇਤਰ ਦੇ ਪਿੰਡ ਗੜ੍ਹਬਾਗਾ ਦੇ ਇਕ ਪੁਰਸ਼ ਜਦਕਿ ਪਿੰਡ ਲਸਾੜੀ ਦੀ ਇਕ ਔਰਤ ਕੋਰੋਨਾ ਕਾਰਣ ਜਾਨ ਗਵਾ ਚੁੱਕੀ ਹੈ ਜਿਸਦੇ ਚੱਲਦਿਆਂ ਉਕਤ ਮੌਤ ਹੋ ਜਾਣ ਕਾਰਣ ਸਮੁੱਚੇ ਨੂਰਪੁਰਬੇਦੀ ਬਲਾਕ 'ਚ ਕੋਰੋਨਾ ਮਹਾਮਾਰੀ ਨਾਲ ਮਰਨ ਵਾਲਿਆਂ ਦਾ ਅੰਕੜਾ 3 ਹੋ ਗਿਆ ਹੈ। ਸਿਹਤ ਵਿਭਾਗ ਤੋਂ ਪ੍ਰਾਪਤ ਰਿਪੋਰਟ ਮੁਤਾਬਕ ਨੂਰਪੁਰਬੇਦੀ ਸ਼ਹਿਰ ਦਾ 71 ਸਾਲਾ ਵਿਅਕਤੀ ਰਮੇਸ਼ ਲਾਲ ਪੁਰੀ ਪੁੱਤਰ ਰੂਪ ਲਾਲ ਕੁਝ ਦਿਨਾਂ ਤੋਂ ਬੀਮਾਰ ਚੱਲ ਰਿਹਾ ਸੀ ਤੇ ਜਿਸਦੀ ਰਿਪੋਰਟ ਪਾਜ਼ੇਟਿਵ ਆਉਣ ਕਾਰਣ ਉਸਦਾ ਇਕ ਨਿਜੀ ਕਲੀਨਿਕ 'ਚ ਇਲਾਜ ਕਰਵਾਇਆ ਜਾ ਰਿਹਾ ਸੀ ਪਰ ਰਾਤ ਕਰੀਬ 8 ਵਜੇ ਉਕਤ ਵਿਅਕਤੀ ਦੀ ਮੌਤ ਹੋ ਗਈ।
ਮ੍ਰਿਤਕ ਦੀ ਲਾਸ਼ ਨੂੰ ਕੋਰੋਨਾ ਕਾਰਣ ਸਿਹਤ ਵਿਭਾਗ ਦੀ ਟੀਮ ਵੱਲੋਂ ਰਾਤ ਸਮੇਂ ਲਈ ਐਂਬੂਲੈਂਸ ਰਾਹੀਂ ਅਨੰਦਪੁਰ ਸਾਹਿਬ ਦੀ ਮੋਰਚਰੀ 'ਚ ਰੱਖਿਆ ਗਿਆ। ਇਸ ਸਬੰਧੀ ਐੱਸ.ਐੱਮ.ਓ. ਨੂਰਪੁਰਬੇਦੀ ਡਾ. ਸ਼ਿਵ ਕੁਮਾਰ ਨੇ ਦੱਸਿਆ ਕਿ ਉਕਤ ਵਿਅਕਤੀ ਦਾ ਅੱਜ ਪਿੰਡ ਦੇ ਸ਼ਮਸ਼ਾਨਘਾਟ ਵਿਖੇ ਸਿਹਤ ਵਿÎਭਾਗ ਦੀ ਟੀਮ ਦੀ ਨਿਗਰਾਨੀ ਹੇਠ ਪੀ.ਪੀ.ਈ. ਕਿੱਟਾਂ ਪਹਿਨ ਕੇ ਪਰਿਵਾਰਕ ਮੈਂਬਰਾਂ ਵੱਲੋਂ ਸਸਕਾਰ ਕਰ ਦਿੱਤਾ ਗਿਆ। ਉਨ੍ਹਾਂ ਲੋਕਾਂ ਨੂੰ ਕੋਰੋਨਾ ਤੋਂ ਬਚਾਅ ਲਈ ਸਰਕਾਰੀ ਗਾਈਡਲਾਈਨਜ਼ ਦੀ ਪਾਲਣਾ ਕਰਨ ਦੀ ਅਪੀਲ ਕੀਤੀ।