ਪਤੀ-ਪਤਨੀ ਨੂੰ ਲੁੱਟ ਕੇ ਭੱਜੇ ਲੁਟੇਰਿਆਂ ਦਾ ਪੁਲਸ ਨਾਲ ਮੁਕਾਬਲਾ, ਅੰਨ੍ਹੇਵਾਹ ਚੱਲੀਆਂ ਗੋਲ਼ੀਆਂ

Wednesday, Aug 30, 2023 - 06:41 PM (IST)

ਪਤੀ-ਪਤਨੀ ਨੂੰ ਲੁੱਟ ਕੇ ਭੱਜੇ ਲੁਟੇਰਿਆਂ ਦਾ ਪੁਲਸ ਨਾਲ ਮੁਕਾਬਲਾ, ਅੰਨ੍ਹੇਵਾਹ ਚੱਲੀਆਂ ਗੋਲ਼ੀਆਂ

ਤਰਨਤਾਰਨ (ਰਮਨ) : ਗੰਨ ਪੁਆਇੰਟ ’ਤੇ ਪਰਿਵਾਰ ਨੂੰ ਲੁੱਟ ਕੇ ਫਰਾਰ ਹੋਣ ਵਾਲੇ ਲੁਟੇਰਿਆਂ ਦਾ ਪਿੱਛਾ ਕਰਦੀ ਪੁਲਸ ਉੱਪਰ ਲੁਟੇਰਿਆਂ ਵੱਲੋਂ ਫਾਈਰਿੰਗ ਕਰ ਦਿੱਤੀ ਗਈ। ਫਿਲਮੀ ਅੰਦਾਜ਼ ਵਿਚ ਪੀ. ਸੀ. ਆਰ. ਕਰਮਚਾਰੀ ਵੱਲੋਂ ਜਵਾਬੀ ਫਾਈਰਿੰਗ ਦੌਰਾਨ ਮੋਟਰਸਾਈਕਲ ਸਵਾਰ ਇਕ ਲੁਟੇਰਾ ਜ਼ਖ਼ਮੀ ਹੋ ਗਿਆ। ਪੁਲਸ ਵੱਲੋ ਦੋਵਾਂ ਮੁਲਾਜ਼ਮਾਂ ਨੂੰ ਪਿਸਤੋਲ, ਖੋਹ ਕੀਤੀਆਂ ਸੋਨੇ ਦੀਆਂ ਵਾਲੀਆਂ ਅਤੇ ਕਾਰਤੂਸ ਬਰਾਮਦ ਕਰ ਲਈ ਗਈ। 

ਇਹ ਵੀ ਪੜ੍ਹੋ : ਪਟਵਾਰੀ, ਕਾਨੂੰਨਗੋ ਤੇ ਡੀ. ਸੀ. ਦਫ਼ਤਰ ਦੇ ਮੁਲਾਜ਼ਮਾਂ ਨੂੰ ਮੁੱਖ ਮੰਤਰੀ ਦੀ ਦੋ ਟੁੱਕ ’ਚ ਸਖ਼ਤ ਚਿਤਾਵਨੀ

ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਭਿੱਖੀਵਿੰਡ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਬਘੇਲ ਸਿੰਘ ਨਾਮਕ ਵਿਅਕਤੀ ਆਪਣੀ ਪਤਨੀ ਅਤੇ ਛੋਟੇ ਬੱਚੇ ਸਮੇਤ ਪੱਟੀ ਜਾ ਰਿਹਾ ਸੀ। ਜਿਨ੍ਹਾਂ ਨੂੰ ਰਸਤੇ ਵਿਚ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲੋਂ ਗੰਨ ਪੁਆਇੰਟ ’ਤੇ ਲੈਂਦੇ ਹੋਏ ਪਤਨੀ ਦੀਆਂ ਸੋਨੇ ਦੀਆਂ ਵਾਲੀਆਂ ਖੋਹ ਲਈਆਂ ਗਈਆਂ ਅਤੇ ਮੌਕੇ ਤੋਂ ਫਰਾਰ ਹੋ ਗਏ। ਇਸ ਦੀ ਸੂਚਨਾ ਪੀ. ਸੀ. ਆਰ. ਟੀਮ ਨੂੰ ਮਿਲਣ ਤੋਂ ਤੁਰੰਤ ਬਾਅਦ ਮੋਟਰਸਾਈਕਲ ਸਵਾਰ ਲੁਟੇਰਿਆਂ ਦਾ ਪਿੱਛਾ ਕੀਤਾ ਗਿਆ। ਪੁਲਸ ਵੱਲੋਂ ਪਿੱਛਾ ਕਰਦੇ ਵੇਖ ਮੁਲਜ਼ਮਾਂ ਨੇ ਪੁਲਸ ਟੀਮ ’ਤੇ ਗੋਲ਼ੀਆਂ ਚਲਾ ਦਿੱਤੀਆਂ। ਜਿਸ ਦੀ ਜਵਾਬੀ ਕਾਰਵਾਈ ਦੌਰਾਨ ਇਕ ਲੁਟੇਰਾ ਜ਼ਖ਼ਮੀ ਹੋ ਗਿਆ। 

ਇਹ ਵੀ ਪੜ੍ਹੋ : ਨਕੋਦਰ ’ਚ ਰੂਹ ਕੰਬਾਊ ਵਾਰਦਾਤ, ਕੈਨੇਡਾ ਤੋਂ ਆਏ ਪੁੱਤ ਨੇ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਪਿਓ

ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਦੋਵਾਂ ਮੁਲਜ਼ਮਾਂ ਨੂੰ ਸੋਨੇ ਦੀਆਂ ਵਾਲੀਆਂ, 315 ਬੋਰ ਪਿਸਤੌਲ, 3 ਰੌਂਦ ਅਤੇ ਮੋਟਰ ਸਾਈਕਲ ਬਰਾਮਦ ਕਰ ਲਿਆ ਹੈ। ਮੁਲਜ਼ਮਾਂ ਦੀ ਪਹਿਚਾਣ ਮਨਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਅਤੇ ਗੁਰਸਾਹਿਬ ਸਿੰਘ ਪੁੱਤਰ ਲਾਲ ਸਿੰਘ ਵਾਸੀ ਪੂਹਲਾ ਰੋਡ, ਪੱਟੀ ਵਜੋਂ ਹੋਈ ਹੈ। ਜ਼ਖਮੀ ਮੁਲਜ਼ਮ ਗੁਰ ਸਾਹਿਬ ਸਿੰਘ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਖਾਣਾ ਕੱਚਾ ਪੱਕਾ ਵਿਖੇ ਮਾਮਲਾ ਦਰਜ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਸ ਵੱਲੋਂ ਕੀਤੀ ਗਈ ਸਖ਼ਤ ਕਾਰਵਾਈ ਨੂੰ ਵੇਖ ਬਘੇਲ ਸਿੰਘ ਅਤੇ ਉਸਦੀ ਪਤਨੀ ਵੱਲੋਂ ਪੁਲਸ ਦੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਪਿਆਰ ਪ੍ਰਵਾਨ ਨਾ ਚੜ੍ਹਦਾ ਦੇਖ ਚਾਰ ਭੈਣਾਂ ਦੇ ਇਕਲੌਤੇ ਭਰਾ ਨੇ ਔਰਤ ਸਮੇਤ ਸਰੋਵਰ ’ਚ ਮਾਰੀ ਛਾਲ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Gurminder Singh

Content Editor

Related News