ਡੇਰਾਬੱਸੀ ''ਚ ਦਿਲ ਕੰਬਾਊ ਵਾਰਦਾਤ, ਦਿਲ ਦੇ ਆਰ-ਪਾਰ ਚਾਕੂ ਖੋਭ ''ਕੁੱਕ'' ਦਾ ਕੀਤਾ ਕਤਲ

Wednesday, Aug 12, 2020 - 02:49 PM (IST)

ਡੇਰਾਬੱਸੀ ''ਚ ਦਿਲ ਕੰਬਾਊ ਵਾਰਦਾਤ, ਦਿਲ ਦੇ ਆਰ-ਪਾਰ ਚਾਕੂ ਖੋਭ ''ਕੁੱਕ'' ਦਾ ਕੀਤਾ ਕਤਲ

ਡੇਰਾਬੱਸੀ : ਇੱਥੇ ਬੀਤੀ ਰਾਤ ਇਕ ਦਿਲ ਕੰਬਾਊ ਵਾਰਦਾਤ ਉਸ ਸਮੇਂ ਸਾਹਮਣੇ ਆਈ, ਜਦੋਂ ਇਕ ਹੈਲਪਰ ਨੇ ਰਸੋਈ ਦੇ ਕੰਮ ਦੇ ਝਗੜੇ ਨੂੰ ਲੈ ਕੇ ਕੁੱਕ ਦਾ ਬੇਰਿਹਮੀ ਨਾਲ ਕਤਲ ਕਰ ਦਿੱਤਾ। ਜਾਣਕਾਰੀ ਮੁਤਾਬਕ ਇੱਥੇ ਸ਼ੰਕਰ (28) ਪੁੱਤਰ ਨਾਰ ਸਿੰਘ ਵਾਸੀ ਗੰਗਟਾਨ, ਨੇਪਾਲ ਅਤੇ ਦਿਲੀਪ (48) ਪੁੱਤਰ ਦੰਡੀ ਬੜਾ, ਆਸਾਮ ਸਿੰਹਪੁਰ ਮੋਡ 'ਤੇ ਕਿਰਾਏ ਦੇ ਕਮਰੇ 'ਚ ਰਹਿੰਦੇ ਸਨ ਅਤੇ ਖਾਣਾ ਬਣਾਉਣ ਦਾ ਕੰਮ ਕਰਦੇ ਸਨ।

ਇਹ ਵੀ ਪੜ੍ਹੋ : ਡੋਪ ਟੈਸਟ ਦੇਣ ਗਏ ਨੌਜਵਾਨ ਨੇ ਮਾਰੀ ਚਲਾਕੀ, ਪਿਸ਼ਾਬ ਦੀ ਥਾਂ ਦੇ ਗਿਆ ਪਾਣੀ, ਦੁਬਾਰਾ ਜੋ ਰਿਪੋਰਟ ਆਈ...

ਮਕਾਨ 'ਚ ਰਹਿਣ ਵਾਲੇ ਜਗਰੂਪ ਸਿੰਘ ਪੁੱਤਰ ਸੁਖਦੇਵ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਲਈ ਖਾਣਾ ਬਣਾਉਣ ਵਾਲੇ ਕੁੱਕ ਸ਼ੰਕਰ ਅਤੇ ਹੈਲਪਰ ਦਿਲੀਪ ਬੀਤੀ ਰਾਤ ਨਸ਼ੇ 'ਚ ਸਨ। ਰਾਤ ਨੂੰ ਸ਼ੰਕਰ ਆਪਣੇ ਕਮਰੇ 'ਚੋਂ ਨਿਕਲ ਕੇ ਸੜਕ ਵੱਲ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਉਸ ਦਾ ਪਿੱਛਾ ਕਰ ਰਹੇ ਦਿਲੀਪ ਨੇ ਉਸ ਨੂੰ ਚਾਕੂ ਮਾਰ ਦਿੱਤਾ, ਜੋ ਕਿ ਉਸ ਦੇ ਦਿਲ ਦੇ ਆਰ-ਪਾਰ ਹੋ ਗਿਆ ਅਤੇ ਸ਼ੰਕਰ ਦੀ ਉੱਥੇ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ : ਪੁਲਸ ਦੇ ਤਸ਼ੱਦਦ ਨੇ ਖੋਹ ਲਿਆ 'ਜਿਗਰ ਦਾ ਟੋਟਾ', ਵੈਣ ਪਾਉਂਦੀ ਮਾਂ ਨੂੰ ਦੇਖ ਹਰ ਕਿਸੇ ਦਾ ਭਰਿਆ ਮਨ

ਫਿਲਹਾਲ ਪੁਲਸ ਨੇ ਦੋਸ਼ੀ ਦਿਲੀਪ 'ਤੇ ਮੁਕੱਦਮਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੇ ਨਾਲ ਹੀ ਕਤਲ 'ਚ ਇਸਤੇਮਾਲ ਕੀਤਾ ਗਿਆ ਚਾਕੂ ਵੀ ਬਰਾਮਦ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : 10 ਸਾਲਾਂ ਦੀ ਬੱਚੀ 'ਤੇ ਬੇਈਮਾਨ ਹੋਇਆ ਗੁਆਂਢੀ, ਅਮਰੂਦ ਤੋੜਨ ਬਹਾਨੇ ਲੈ ਗਿਆ ਤੇ ਫਿਰ...


author

Babita

Content Editor

Related News