ਕੋਠੀ ''ਚ ਕੁੱਕ ਨੇ ਸ਼ੱਕੀ ਹਾਲਾਤ ''ਚ ਲਿਆ ਫਾਹਾ

Thursday, Feb 11, 2021 - 12:15 PM (IST)

ਕੋਠੀ ''ਚ ਕੁੱਕ ਨੇ ਸ਼ੱਕੀ ਹਾਲਾਤ ''ਚ ਲਿਆ ਫਾਹਾ

ਚੰਡੀਗੜ੍ਹ (ਸੁਸ਼ੀਲ) : ਇੱਥੇ ਸੈਕਟਰ-20 ਸਥਿਤ ਕੋਠੀ ਦੀ ਉੱਪਰਲੀ ਮੰਜ਼ਿਲ ’ਤੇ ਕੁੱਕ ਨੇ ਸ਼ੱਕੀ ਹਾਲਾਤ 'ਚ ਫਾਹਾ ਲਾ ਲਿਆ। ਪੁਲਸ ਨੇ ਦਰਵਾਜ਼ਾ ਤੋੜ ਕੇ ਨੌਜਵਾਨ ਨੂੰ ਫਾਹੇ ਤੋਂ ਉਤਾਰਿਆ ਅਤੇ  ਜੀ. ਐੱਮ. ਐੱਸ. ਐੱਚ.-16 ਪਹੁੰਚਾਇਆ। ਇੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਦੱਸਿਆ। ਮ੍ਰਿਤਕ ਦੀ ਪਛਾਣ ਮੋਹਿਤ (19) ਦੇ ਰੂਪ 'ਚ ਹੋਈ ਹੈ। ਪੁਲਸ ਨੂੰ ਉਸ ਕੋਲੋਂ ਕੋਈ ਖ਼ੁਦਕੁਸ਼ੀ ਨੋਟ ਨਹੀਂ ਮਿਲਿਆ। ਮ੍ਰਿਤਕ ਮੂਲ ਰੂਪ ਤੋਂ ਯੂ. ਪੀ. ਦੇ ਜ਼ਿਲ੍ਹਾ ਗੌਂਡਾ ਦਾ ਰਹਿਣ ਵਾਲਾ ਸੀ।

ਪੁਲਸ ਨੇ ਮ੍ਰਿਤਕ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਹੈ। ਪਰਿਵਾਰ ਦੇ ਆਉਣ ਤੋਂ ਬਾਅਦ ਪੁਲਸ ਕਾਰਵਾਈ ਕਰੇਗੀ। ਸੈਕਟਰ-19 ਥਾਣਾ ਇੰਚਾਰਜ ਮਲਕੀਤ ਸਿੰਘ ਨੂੰ ਬੁੱਧਵਾਰ ਸ਼ਾਮ ਨੂੰ ਕਰੀਬ 4.30 ਵਜੇ ਸੂਚਨਾ ਮਿਲੀ ਕਿ ਸੈਕਟਰ-20 ਦੀ ਕੋਠੀ 'ਚ ਰਹਿਣ ਵਾਲਾ ਨੌਜਵਾਨ ਦਰਵਾਜ਼ਾ ਖੜਕਾਉਣ ਦੇ ਬਾਵਜੂਦ ਨਹੀਂ ਖੋਲ੍ਹ ਰਿਹਾ ਹੈ। ਸੂਚਨਾ ਤੋਂ ਬਾਅਦ ਪਹੁੰਚੀ ਪੁਲਸ ਨੇ ਦਰਵਾਜ਼ਾ ਤੋੜਿਆ ਤਾਂ ਵੇਖਿਆ ਕਿ ਕੁੱਕ ਦਾ ਕੰਮ ਕਰਨ ਵਾਲੇ ਨੌਜਵਾਨ ਨੇ ਮਫ਼ਲਰ ਨਾਲ ਫਾਹਾ ਲਾਇਆ ਹੋਇਆ ਸੀ।


 


author

Babita

Content Editor

Related News