ਇਕੋ ਰਾਤ ਢਾਬੇ ਤੇ ਸੁਵਿਧਾ ਕੇਂਦਰ ’ਚੋਂ ਚੋਰੀ

08/30/2018 5:27:15 AM

ਫਗਵਾੜਾ,   (ਹਰਜੋਤ)-  ਬੀਤੀ ਰਾਤ ਫਗਵਾੜਾ 'ਚ ਚੋਰਾਂ ਨੇ ਦੋ ਵੱਖ-ਵੱਖ ਥਾਵਾਂ ਨੂੰ ਨਿਸ਼ਾਨਾ ਬਣਾਇਆ। ਇਥੇ ਮਾਡਲ ਟਾਊਨ 'ਚ ਸਥਿਤ ਜੀ. ਕੇ. ਢਾਬੇ 'ਤੇ ਚੋਰਾਂ ਨੇ ਚੋਰੀ ਕਰਨ ਮੌਕੇ ਢਾਬੇ ਦੀ ਆਈਸ ਕਰੀਮ ਖਾ ਕੇ ਕਰੀਬ 20 ਹਜ਼ਾਰ ਰੁਪਏ ਦੀ ਨਕਦੀ ਲੈ ਗਏ।  ਘਟਨਾ ਦੀ ਸੂਚਨਾ ਮਿਲਦੇ ਸਾਰ ਜਾਂਚ ਅਧਿਕਾਰੀ ਸੁਖਵਿੰਦਰ ਸਿੰਘ ਮੌਕੇ 'ਤੇ ਪੁੱਜੇ ਅਤੇ ਘਟਨਾ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਚੋਰ ਜਾਂਦੇ ਸਮੇਂ ਆਲੇ ਦੁਆਲੇ ਦੀਆਂ ਦੁਕਾਨਾਂ ਦੇ ਕੈਮਰੇ ਵੀ ਤੋੜ ਗਏ। ਚੋਰੀ ਦੀ ਘਟਨਾ ਸਮੇਂ ਢਾਬੇ ਦਾ ਸਟਾਫ਼ ਵੀ ਕੋਠੇ ਉੱਪਰ ਸੁੱਤਾ ਪਿਆ ਸੀ। ਉਨ੍ਹਾਂ ਦੱਸਿਆ ਕਿ ਪੁਲਸ ਨੇ ਇਸ ਸਬੰਧੀ ਕੇਸ ਦਰਜ ਕਰ ਲਿਆ ਹੈ। ਇਸੇ ਤਰ੍ਹਾਂ ਚੋਰਾਂ ਨੇ ਬੀਤੀ ਰਾਤ ਬਾਬਾ ਗਧੀਆ 'ਚ ਸਥਿਤ ਸੁਵਿਧਾ ਕੇਂਦਰ ਦੇ ਸ਼ੀਸ਼ੇ ਭੰਨ ਦਿੱਤੇ ਅਤੇ ਚੋਰ ਜਾਂਦੇ ਸਮੇਂ ਜਨਰੇਟਰ ਦਾ ਇਨਵਰਟਰ ਲੈ ਗਏ। ਪੁਲਸ ਨੂੰ ਇਸ ਸਬੰਧੀ ਸੂਚਨਾ ਦੇ ਦਿੱਤੀ ਗਈ ਹੈ।
 


Related News