ਸਰਕਾਰੀ ਕਾਲਜ ’ਚ ਪ੍ਰਧਾਨਗੀ ਚੋਣਾਂ ਨੂੰ ਲੈ ਕੇ ਵਿਵਾਦ : ਮੌਕੇ ’ਤੇ ਪੁਲਸ ਨੇ ਕੱਢੀ ਪਿਸਤੌਲ, ਦੋਸ਼ੀ ਭੱਜੇ

Thursday, Aug 22, 2024 - 02:28 PM (IST)

ਸਰਕਾਰੀ ਕਾਲਜ ’ਚ ਪ੍ਰਧਾਨਗੀ ਚੋਣਾਂ ਨੂੰ ਲੈ ਕੇ ਵਿਵਾਦ : ਮੌਕੇ ’ਤੇ ਪੁਲਸ ਨੇ ਕੱਢੀ ਪਿਸਤੌਲ, ਦੋਸ਼ੀ ਭੱਜੇ

ਫਾਜ਼ਿਲਕਾ- ਸ਼ਹਿਰ ’ਚ ਸਰਕਾਰੀ ਐੱਮ.ਆਰ. ਕਾਲਜ ’ਚ ਪ੍ਰਧਾਨਗੀ ਦੀਆਂ ਚੋਣਾਂ ਨੂੰ ਲੈ ਕੇ ਵਿਵਾਦ ਸਾਹਮਣੇ ਆਈ ਹੈ ਜਿਸ ਦੌਰਾਨ ਝਗੜਾ ਹੋਇਆ ਹੈ। ਹਾਲਾਂਕਿ ਪਤਾ ਲੱਗਣ ’ਤੇ ਮੌਕੇ ’ਤੇ ਪੁਲਸ ਮੁਲਾਜ਼ਮ ਪੁੱਜੇ ਤਾਂ ਦੇਖਿਆ ਕਿ 3-4 ਲੋਕਾਂ ਨੂੰ 30 ਤੋਂ 35 ਲੋਕ ਕੁੱਟ-ਮਾਰ ਕਰ ਰਹੇ ਹਨ ਜਿਸ ’ਤੇ ਪੁਲਸ ਨੇ ਪਿਸਤੌਲ ਕੱਢੀ ਤਾਂ ਦੋਸ਼ੀ ਮੌਕੇ ਤੋਂ ਭੱਜ ਗਏ। ਜਦਕਿ ਜ਼ਖਮੀਆਂ ਨੂੰ ਇਲਾਜ ਲਈ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਦਿੰਦਿਆਂ ਹਰਪਾਲ ਸਿੰਘ, ਗੁਰਪਾਲ ਨੇ ਦੱਸਿਆ ਕਿ ਕਾਲਜ ’ਚ ਵਾਈਸ ਪ੍ਰਧਾਨ ਬਣਾਉਣ ਨੂੰ ਲੈ ਕੇ ਉਹ ਇਕੱਠੇ ਹੋਏ ਸੀ ਕਿ ਵਾਈਸ ਪ੍ਰਧਾਨ ਬਣਾ ਕੇ ਉਹ ਬਾਹਰ ਨਿਕਲ ਰਹੇ ਸਨ। ਉਦੋਂ ਅਚਾਨਕ ਵੱਡੀ ਗਿਣਤੀ ’ਚ ਨੌਜਵਾਨ ਆ ਗਏ ਅਤੇ ਉਨ੍ਹਾਂ ਨੇ ਹਮਲਾ ਕਰ ਦਿੱਤਾ।

ਤੇਜ਼ਧਾਰ ਹਥਿਆਰਾਂ ਦੇ ਜ਼ੋਰ ’ਤੇ ਲਗਭਗ 3 ਲੋਕਾਂ ਨੂੰ ਜ਼ਖਮੀ ਕਰ ਦਿੱਤਾ। ਸੂਚਨਾ ਮਿਲਦੇ ਹੀ ਮੌਕੇ ’ਤੇ ਪੁਲਸ ਨੇ ਪੁੱਜ ਕੇ ਉਨ੍ਹਾਂ ਨੂੰ ਬਚਾਇਆ। ਉਨ੍ਹਾਂ ਦੱਸਿਆ ਕਿ ਕਾਲਜ ’ਚ ਗੁੰਡਾਗਰਦੀ ਕੀਤੀ ਜਾ ਰਹੀ ਹੈ ਅਤੇ ਇਸ ਦੌਰਾਨ ਵਿਸ਼ਾਲ , ਪਵਨ ਅਤੇ ਵਾਈਸ ਪ੍ਰਧਾਨ ਹਰਮਿੰਦਰ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਇਲਾਜ ਲਈ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜੇਕਰ ਮੌਕੇ ’ਤੇ ਪੁਲਸ ਮੁਲਾਜ਼ਮ ਜੂਲੀਅਸ ਨਾ ਪੁੱਜਦੇ ਤਾਂ ਸ਼ਾਇਦ ਉਨ੍ਹਾਂ ’ਚੋਂ ਇਕ ਨੂੰ ਉਨ੍ਹਾਂ ਲੋਕਾਂ ਨੇ ਮਾਰ ਹੀ ਦੇਣਾ ਸੀ। ਓਧਰ ਜਾਣਕਾਰੀ ਦਿੰਦਿਆਂ ਪੁਲਸ ਮੁਲਾਜ਼ਮ ਜੂਲੀਅਸ ਨੇ ਦੱਸਿਆ ਕਿ ਉਹ ਕਿਸੇ ਮਾਮਲੇ ’ਚ ਅਦਾਲਤ ’ਚ ਸਨ।

ਉਨ੍ਹਾਂ ਨੂੰ ਸੂਚਨਾ ਮਿਲੀ ਕਿ ਕਾਲਜ ਦੇ ਬਾਹਰ ਝਗੜਾ ਹੋਇਆ ਹੈ ਤਾਂ ਉਦੋਂ ਉਹ ਮੌਕੇ ’ਤੇ ਪੁੱਜੇ ਤਾਂ ਉਨ੍ਹਾਂ ਨੇ ਦੇਖਿਆ ਕਿ 3 ਤੋਂ 4 ਨੌਜਵਾਨਾਂ ਨੂੰ 30 ਤੋਂ 35 ਨੌਜਵਾਨ ਕੁੱਟ ਰਹੇ ਹਨ ਜਿਨ੍ਹਾਂ ਕੋਲ ਤੇਜ਼ਧਾਰ ਹਥਿਆਰ ਵੀ ਸਨ। ਹਾਲਾਂਕਿ ਉਨ੍ਹਾਂ ਨਾਲ ਪੁਲਸ ਫੋਰਸ ਨਾ ਹੋਣ ਕਾਰਨ ਮੌਕੇ ’ਤੇ ਉਨ੍ਹਾਂ ਨੇ ਪਿਸਤੌਲ ਕੱਢ ਲਈ। ਤਾਂ ਉਕਤ ਨੌਜਵਾਨ ਮੌਕੇ ’ਤੇ ਭੱਜ ਗਏ ਜਿਸ ਦੇ ਬਾਅਦ ਜ਼ਖਮੀ ਹੋਏ 3 ਲੋਕਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਹਸਪਤਾਲ ’ਚ ਪੁੱਜੇ ਐੱਸ.ਐੱਚ.ਓ. ਮਨਜੀਤ ਸਿੰਘ ਦਾ ਕਹਿਣਾ ਹੈ ਕਿ ਉਹ ਹਸਪਤਾਲ ’ਚ ਜ਼ਖਮੀਆਂ ਦੇ ਬਿਆਨ ਕਲਮਬੱਧ ਕਰ ਕੇ ਮਾਮਲੇ ’ਚ ਜਾਂਚ ਕਰ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।


 


author

Sunaina

Content Editor

Related News