ਕਮਾਨੀਦਾਰ ਚਾਕੂ ਸਣੇ ਕਾਬੂ
Thursday, Jul 26, 2018 - 01:13 AM (IST)

ਰੂਪਨਗਰ, (ਕੈਲਾਸ਼)- ਗੌਰਮਿੰਟ ਰੇਲਵੇ ਪੁਲਸ ਨੇ ਇਕ ਚੋਰ ਨੂੰ ਕਮਾਨੀਦਾਰ ਚਾਕੂ ਸਮੇਤ ਕਾਬੂ ਕੀਤਾ ਹੈ, ਜਿਸਨੂੰ ਅਦਾਲਤ ’ਚ ਪੇਸ਼ ਕਰਨ ਦੇ ਬਾਅਦ ਜੇਲ ਭੇਜ ਦਿੱਤਾ ਗਿਆ ਹੈ। ਇਸ ਸਬੰਧ ’ਚ ਜੀ.ਆਰ.ਪੀ. ਦੇ ਇੰਚਾਰਜ ਸੁਗਰੀਵ ਚੰਦ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੀ ਟੀਮ ਰੇਲਵੇ ਸਟੇਸ਼ਨ ’ਤੇ ਗਸ਼ਤ ਕਰ ਰਹੀ ਸੀ ਤਾਂ ਉਨ੍ਹਾਂ ਨੂੰ ਰੇਲ ਗੱਡੀ ਦੇ ਯਾਤਰੀ ਡੱਬੇ ’ਚ ਬੈਠੇ ਇਕ ਵਿਅਕਤੀ ’ਤੇ ਸ਼ੱਕ ਹੋਇਆ। ਜਦੋਂ ਉਸ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਦੀ ਪਹਿਚਾਣ ਮੋਂਟੂ ਕੁਮਾਰ (26) ਪੁੱਤਰ ਠੁਮਰੀ ਕੁਮਾਰ ਨਿਵਾਸੀ ਪਿੰਡ ਬਰਵਾ ਟੋਲੂ ਥਾਣਾ ਕਪਤਾਨ ਗਜ (ਵੀਪੀ) ਜੋ ਮੌਜੂਦਾ ਸਮੇਂ ਬ੍ਰਾਹਮਣ ਮਾਜਰਾ, ਫਲਾਈਓਵਰ ਦੇ ਨੇਡ਼ੇ ਰਹਿ ਰਿਹਾ ਹੈ, ਵਜੋਂ ਹੋਈ। ਮੋਂਟੂ ਕੁਮਾਰ ਤੋਂ ਇਕ ਕਮਾਨੀਦਾਰ ਚਾਕੂ ਵੀ ਬਰਾਮਦ ਕੀਤਾ ਗਿਆ। ਸੁਗਰੀਵ ਚੰਦ ਨੇ ਦੱਸਿਆ ਕਿ ਉਕਤ ਵਿਰੁੱਧ ਮੋਬਾਇਲ ਚੋਰੀ ਦੇ ਮਾਮਲੇ ’ਚ ਪਹਿਲਾਂ ਵੀ ਸਹਾਰਨਪੁਰ ’ਚ ਮਾਮਲਾ 2015 ’ਚ ਦਰਜ ਹੋ ਚੁੱਕਿਆ ਹੈ।