ਹੈਰੋਇਨ ਸਣੇ 1 ਕਾਬੂ, ਇਕ ਫਰਾਰ

Monday, Feb 05, 2018 - 07:15 AM (IST)

ਹੈਰੋਇਨ ਸਣੇ 1 ਕਾਬੂ, ਇਕ ਫਰਾਰ

ਲੁਧਿਆਣਾ, (ਤਰੁਣ)- ਸੁੰਦਰ ਨਗਰ ਨੇੜੇ ਪੁਲਸ ਨਾਕਾ ਲੱਗਿਆ ਦੇਖ ਮੋਟਰਸਾਈਕਲ ਸਵਾਰ ਦੋ ਨੌਜਵਾਨ ਭੱਜਣ ਲੱਗੇ। ਪੁਲਸ ਨੇ ਪਿੱਛਾ ਕਰ ਕੇ 1 ਦੋਸ਼ੀ ਨੂੰ ਕਾਬੂ ਕਰ ਲਿਆ, ਜਦੋਂਕਿ ਦੂਜਾ ਫਰਾਰ ਹੋ ਗਿਆ। ਫੜੇ ਗਏ ਦੋਸ਼ੀ ਅਰਵਿੰਦਰ ਸਿੰਘ ਨਿਵਾਸੀ ਕੁਲਦੀਪ ਨਗਰ ਤੋਂ 5 ਗ੍ਰਾਮ ਹੈਰੋਇਨ ਬਰਾਮਦ ਹੋਈ। ਜਸਵਿੰਦਰ ਸਿੰਘ ਉਰਫ ਜੱਸੀ ਫਰਾਰ ਹੈ, ਜੋ ਕ੍ਰਿਸ਼ਨ ਨਗਰ ਰਾਹੋਂ ਰੋਡ ਦਾ ਰਹਿਣ ਵਾਲਾ ਹੈ।  ਜਾਂਚ ਅਧਿਕਾਰੀ ਗੁਰਜੀਤ ਸਿੰਘ ਨੇ ਦੱਸਿਆ ਕਿ ਦੋਵੇਂ ਦੋਸ਼ੀਆਂ ਦੀ ਉਮਰ 25 ਤੋਂ 28 ਸਾਲ ਦੇ ਵਿਚਕਾਰ ਹੈ। ਚਿੱਟੇ ਦੀ ਲਤ ਨੇ ਦੋਵਾਂ ਨੂੰ ਨਸ਼ਾ ਸਮੱਗਲਰ ਬਣਾ ਦਿੱਤਾ। ਪੁੱਛਗਿੱਛ ਦੌਰਾਨ ਪਤਾ ਲੱਗਿਆ ਕਿ ਫਰਾਰ ਦੋਸ਼ੀ ਤਲਵੰਡੀ ਤੋਂ ਸਸਤੇ ਮੁੱਲ 'ਤੇ ਹੈਰੋਇਨ ਖਰੀਦ ਕੇ ਲਿਆਉਂਦਾ ਹੈ। 
ਨਸ਼ੇ ਦੀ ਪੂਰਤੀ ਲਈ ਕਈ ਲੋਕਾਂ ਨੂੰ ਨਸ਼ੇ ਦੀ ਸਪਲਾਈ ਵੀ ਕਰਦੇ ਹਨ। ਦੋਸ਼ੀ ਕਿੱਥੋਂ ਨਸ਼ਾ ਖਰੀਦ ਕੇ ਲਿਆਉਂਦੇ ਹਨ, ਇਸ ਬਾਰੇ 'ਚ ਜਾਂਚ ਜਾਰੀ ਹੈ। ਪੁਲਸ ਫਰਾਰ ਦੋਸ਼ੀ ਜਸਵਿੰਦਰ ਦੀ ਤਲਾਸ਼ 'ਚ ਛਾਪਾਮਾਰੀ ਕਰ ਰਹੀ ਹੈ। ਫਿਲਹਾਲ ਥਾਣਾ ਦਰੇਸੀ 'ਚ ਦੋਵੇਂ ਦੋਸ਼ੀਆਂ ਖਿਲਾਫ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਦੋਸ਼ੀ ਨੂੰ ਅਦਾਲਤ 'ਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਹੈ।


Related News