10 ਕਿਲੋ ਭੁੱਕੀ ਸਣੇ 1 ਕਾਬੂ

Friday, Feb 23, 2018 - 02:26 AM (IST)

10 ਕਿਲੋ ਭੁੱਕੀ ਸਣੇ 1 ਕਾਬੂ

ਬਟਾਲਾ/ਕਲਾਨੌਰ/ਗੁਰਦਾਸਪੁਰ,   (ਬੇਰੀ, ਮਨਮੋਹਨ, ਜ. ਬ.)-  ਥਾਣਾ ਕਲਾਨੌਰ ਦੀ ਪੁਲਸ ਵੱਲੋਂ ਇਕ ਵਿਅਕਤੀ ਨੂੰ 10 ਕਿਲੋ ਭੁੱਕੀ ਸਮੇਤ ਕਾਬੂ ਕੀਤਾ ਗਿਆ ਹੈ।
ਐੱਸ. ਐੱਚ. ਓ. ਨਿਰਮਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤਾ ਸੂਚਨਾ ਮਿਲੀ, ਜਿਸ 'ਤੇ ਏ. ਐੱਸ. ਆਈ. ਸਤਨਾਮ ਸਿੰਘ ਵੱਲੋਂ ਪੁਲਸ ਪਾਰਟੀ ਸਮੇਤ ਕਲਾਨੌਰ ਦੇ ਮੁਹੱਲਾ ਨਵਾਂ ਕੱਟੜਾ ਵਿਖੇ ਕੀਤੀ ਗਈ ਰੇਡ ਦੌਰਾਨ ਇਕ ਵਿਅਕਤੀ ਸਿਰ 'ਤੇ ਬੋਰੀ ਚੁੱਕ ਕੇ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ, ਨੂੰ ਪੁਲਸ ਮੁਲਾਜ਼ਮਾਂ ਨੇ ਕਾਬੂ ਕਰ ਕੇ ਉਸ ਦੀ ਤਲਾਸ਼ੀ ਲਈ ਤਾਂ ਬੋਰੀ 'ਚੋਂ 10 ਕਿਲੋ ਭੁੱਕੀ (ਚੂਰਾ ਪੋਸਤ) ਬਰਾਮਦ ਹੋਈ। ਐੱਸ. ਐੱਚ. ਓ. ਨਿਰਮਲ ਸਿੰਘ ਨੇ ਅੱਗੇ ਦੱਸਿਆ ਕਿ ਫੜੇ ਗਏ ਵਿਅਕਤੀ ਦੀ ਪਛਾਣ ਗੁਰਦੀਪ ਸਿੰਘ ਵਾਸੀ ਨਵਾਂ ਕੱਟੜਾ ਕਲਾਨੌਰ ਵਜੋਂ ਹੋਈ ਹੈ ਅਤੇ ਉਕਤ ਦੇ ਖਿਲਾਫ ਨਸ਼ਾ ਵਿਰੋਧੀ ਐਕਟ ਤਹਿਤ ਮੁਕੱਦਮਾ ਦਰਜ ਕਰ ਕੇ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਹੈ।


Related News