ਨਸ਼ੀਲੇ ਪਾਊਡਰ ਸਣੇ ਔਰਤ ਸਮੇਤ 2 ਕਾਬੂ

Sunday, Jun 11, 2017 - 01:47 AM (IST)

ਨਸ਼ੀਲੇ ਪਾਊਡਰ ਸਣੇ ਔਰਤ ਸਮੇਤ 2 ਕਾਬੂ

ਮੇਹਟੀਆਣਾ/ਕੋਟ ਫਤੂਹੀ, (ਸੰਜੀਵ, ਬਹਾਦਰ ਖਾਨ)- ਥਾਣਾ ਮੇਹਟੀਆਣਾ ਦੇ ਮੁੱਖ ਅਫ਼ਸਰ ਇੰਸਪੈਕਟਰ ਬਿਕਰਮਜੀਤ ਸਿੰਘ ਦੀ ਅਗਵਾਈ 'ਚ ਚੌਕੀ ਇੰਚਾਰਜ ਕੋਟ ਫਤੂਹੀ ਏ. ਐੱਸ. ਆਈ.² ਰਾਕੇਸ਼ ਕੁਮਾਰ ਨੇ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਅੱਡਾ ਈਸਪੁਰ ਦੇ ਕੋਲ ਪਚੰਗਲਾਂ ਪੁਲ ਨਹਿਰ 'ਤੇ ਇਕ ਔਰਤ ਕੋਲੋਂ 50 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ।
ਪੁਲਸ ਅਨੁਸਾਰ ਦੋਸ਼ੀ ਔਰਤ ਦੀ ਪਛਾਣ ਗੁਰਮੀਤ ਕੌਰ ਉਰਫ ਮੀਤੋ ਪਤਨੀ ਨਿਰੰਜਣ ਸਿੰਘ ਵਾਸੀ ਪਿੰਡ ਹਾਰਟਾ ਥਾਣਾ ਮੇਹਟੀਆਣਾ ਵਜੋਂ ਹੋਈ ਹੈ। ਪੁਲਸ ਨੇ ਉਕਤ ਔਰਤ ਖਿਲਾਫ਼ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸੇ ਤਰ੍ਹਾਂ ਥਾਣਾ ਮੇਹਟੀਆਣਾ ਦੇ ਏ. ਐੱਸ. ਆਈ. ਸਲਵਿੰਦਰ ਸਿੰਘ ਨੇ ਗਸ਼ਤ ਦੌਰਾਨ ਦਿਹਾਣਾ ਚੋਅ ਦੇ ਕੋਲ ਪੈਦਲ ਜਾ ਰਹੇ ਇਕ ਵਿਅਕਤੀ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਜਦੋਂ ਤਲਾਸ਼ੀ ਲਈ ਤਾਂ ਉਸ ਦੀ ਜੇਬ ਵਿਚੋਂ 45 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ। ਪੁਲਸ ਨੇ ਦੋਸ਼ੀ ਖਿਲਾਫ਼ ਨਸ਼ਾ ਵਿਰੋਧੀ ਐਕਟ ਤਹਿਤ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਅਨੁਸਾਰ ਦੋਸ਼ੀ ਦੀ ਪਛਾਣ ਪਰਮਦੀਪ ਸਿੰਘ ਪੁੱਤਰ ਕ੍ਰਿਪਾਲ ਸਿੰਘ ਵਾਸੀ ਪਿੰਡ ਦਿਹਾਣਾ ਥਾਣਾ ਮੇਹਟੀਆਣਾ ਵਜੋਂ ਹੋਈ ਹੈ।


Related News