30 ਗ੍ਰਾਮ ਹੈਰੋਇਨ ਸਣੇ 3 ਕਾਬੂ

06/13/2017 7:57:03 AM

ਫਗਵਾੜਾ, (ਜਲੋਟਾ)- ਪੁਲਸ ਚੌਕੀ ਚਹੇੜੂ ਦੀ ਟੀਮ ਨੇ ਮੋਟਰਸਾਈਕਲ ਸਵਾਰ 3 ਦੋਸ਼ੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 30 ਗ੍ਰਾਮ ਹੈਰੋਇਨ ਬਰਾਮਦ ਕਰਨ ਦੀ ਸੂਚਨਾ ਮਿਲੀ ਹੈ।
'ਜਗ ਬਾਣੀ' ਨਾਲ ਗੱਲਬਾਤ ਦੌਰਾਨ ਐੱਸ. ਪੀ. ਫਗਵਾੜਾ ਹਰਵਿੰਦਰ ਸਿੰਘ ਨੇ ਐੱਸ. ਐੱਚ. ਓ. ਸਦਰ ਲਖਵੀਰ ਸਿੰਘ ਦੀ ਮੌਜੂਦਗੀ 'ਚ ਦੱਸਿਆ ਕਿ ਪੁਲਸ ਚੌਕੀ ਚਹੇੜੂ ਦੇ ਇੰਚਾਰਜ ਯੋਗੇਸ਼ ਕੁਮਾਰ ਦੀ ਮਿਲੀ ਸੂਚਨਾ ਦੇ ਆਧਾਰ 'ਤੇ ਕਰਵਾਈ ਕਰਦੇ ਹੋਏ ਸਥਾਨਕ ਨੈਸ਼ਨਲ ਹਾਈਵੇ ਨੰਬਰ-1 'ਤੇ  ਸਥਿਤ ਲੀਓ ਪੰਪ ਤੋਂ ਲਾ ਗੇਟ ਕਾਲੋਨੀ ਦੇ ਵੱਲ ਜਾਂਦੇ ਰਸਤੇ 'ਤੇ 3 ਦੋਸ਼ੀਆਂ, ਜਿਨ੍ਹਾਂ ਦੀ ਪਛਾਣ ਮਨਵੀਰ ਸਿੰਘ ਮਨੂੰ ਪੁੱਤਰ ਹਰਜੀਤ ਸਿੰਘ ਵਾਸੀ ਬਾਜ਼ਾਰ ਸ਼ੇਖਾਂ ਪੁਲਸ ਥਾਣਾ ਡਵੀਜ਼ਨ ਨੰਬਰ-2 ਜਲੰਧਰ, ਪਾਲ ਲੁਬਿੰਗਾ ਪੁੱਤਰ ਪਾਈਵੀਸ ਲੁਬਿੰਗ ਜਾਂਬਿਆ ਐੱਨ. ਡੀ. ਐੱਲ. ਓ. ਟਾਮ ਏ. ਆਈ. ਵੀ. ਟਾਊਨ ਹਾਲ ਵਾਸੀ ਬੈਸਟ ਪੀ. ਜੀ. ਲਾ ਗੇਟ ਤੇ ਈਸ਼ਵਰ ਨਾਇਡੂ ਪੁੱਤਰ ਵਿਸ਼ਵੇਸ਼ਵਰ ਨਾਇਡੂ ਵਾਸੀ ਨਿਰੋਲੀ ਆਧਰਾਂ ਪ੍ਰਦੇਸ਼ ਵਾਸੀ ਪਿੰਡ ਮਹੇੜੂ ਜੋ ਮੋਟਰਸਾਈਕਲ 'ਤੇ ਸਵਾਰ ਸਨ, ਨੂੰ ਰੋਕ ਕੇ ਜਦੋਂ Îਇਨ੍ਹਾਂ ਦੀ ਤਲਾਸ਼ੀ ਲਈ ਤਾਂ ਇਨ੍ਹਾਂ ਦੇ ਹਵਾਲੇ ਤੋਂ 30 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਸ ਨੇ ਦੋਸ਼ੀਆਂ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ। 


Related News