36 ਬੋਤਲਾਂ ਸ਼ਰਾਬ ਸਮੇਤ 3 ਕਾਬੂ

Monday, Mar 05, 2018 - 02:39 AM (IST)

36 ਬੋਤਲਾਂ ਸ਼ਰਾਬ ਸਮੇਤ 3 ਕਾਬੂ

ਮੋਗਾ,  (ਆਜ਼ਾਦ)-  ਥਾਣਾ ਸਿਟੀ ਮੋਗਾ ਦੇ ਮੁੱਖ ਅਫਸਰ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜਦੋਂ ਹੌਲਦਾਰ ਸੁਰਜੀਤ ਸਿੰਘ ਪੁਲਸ ਪਾਰਟੀ ਸਮੇਤ ਇਲਾਕੇ 'ਚ ਗਸ਼ਤ ਕਰਦੇ ਹੋਏ ਨਵੀਂ ਦਾਣਾ ਮੰਡੀ ਦੀ ਐਕਸਚੇਂਜ ਕੋਲ ਪੁੱਜੇ ਤਾਂ ਸ਼ੱਕ ਦੇ ਆਧਾਰ 'ਤੇ ਮਨੋਜ ਕੁਮਾਰ ਨਿਵਾਸੀ ਮੰਗੂਪੁਰ ਨਵਾਂ ਸ਼ਹਿਰ ਤੇ ਅਮਰਜੀਤ ਸਿੰਘ ਨਿਵਾਸੀ ਸੇਡਕਲਾਂ (ਕਾਂਗੜਾ) ਹਿਮਾਚਲ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ ਕੁੱਲ 24 ਬੋਤਲਾਂ ਸ਼ਰਾਬ ਬਰਾਮਦ ਕੀਤੀ। ਇਸੇ ਤਰ੍ਹਾਂ ਫੋਕਲ ਪੁਆਇੰਟ ਪੁਲਸ ਚੌਕੀ ਦੇ ਇੰਚਾਰਜ ਜੈ ਪਾਲ ਸਿੰਘ ਅਤੇ ਹੌਲਦਾਰ ਵਿਪਨ ਕੁਮਾਰ ਨੇ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਮਹਿਮੇਵਾਲ ਰੋਡ ਮੋਗਾ ਤੋਂ ਅਮਿਤ ਯਾਦਵ ਉਰਫ ਅਜਿੰਦਰ ਨਿਵਾਸੀ ਪਿੰਡ ਨੋਲੀ ਫਖਰਾਬਾਦ ਯੂ. ਪੀ. ਹਾਲ ਮੋਗਾ ਨੂੰ 12 ਬੋਤਲਾਂ ਸ਼ਰਾਬ ਸਮੇਤ ਕਾਬੂ ਕੀਤਾ। ਉਕਤ ਵਿਅਕਤੀਆਂ ਖਿਲਾਫ ਮਾਮਲੇ ਦਰਜ ਕਰ ਲਏ ਗਏ ਹਨ, ਜਿਨ੍ਹਾਂ ਨੂੰ ਅੱਜ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਗਿਆ। ਅਦਾਲਤ ਨੇ  ਉਨ੍ਹਾਂ ਨੂੰ ਜੁਡੀਸ਼ੀਅਲ ਹਿਰਾਸਤ 'ਚ ਭੇਜਣ ਦਾ ਹੁਕਮ ਦਿੱਤਾ।


Related News