ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਅਰਥੀ ਫੂਕ ਪ੍ਰਦਰਸ਼ਨ

08/21/2018 1:23:30 AM

 ਬਟਾਲਾ,   (ਬੇਰੀ)-  ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ  ਗੁਰਦਾਸਪੁਰ ਵੱਲੋਂ ਜ਼ਿਲਾ ਪ੍ਰਧਾਨ ਸੁਰਜੀਤ ਸਿੰਘ ਹਸਨਪੁਰ ਕਲਾਂ ਦੀ ਪ੍ਰਧਾਨਗੀ ਹੇਠ ਸੂਬਾ ਕਮੇਟੀ ਦੇ ਸੱਦੇ ’ਤੇ ਮੰਡਲ ਇੰਜੀਨੀਅਰ ਦਫਤਰ ਅੱਗੇ ਰੋਸ ਰੈਲੀ ਕਰ ਕੇ ਵਿਭਾਗ ਦੇ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦੀ ਅਰਥੀ ਫੂਕੀ ਗਈ। 
ਰੈਲੀ ਨੂੰ ਸੂਬਾ ਜਨਰਲ ਸਕੱਤਰ ਕੁਲਦੀਪ ਸਿੰਘ ਬੁਢੇਵਾਲ, ਸੀਨੀਅਰ ਮੀਤ ਪ੍ਰਧਾਨ ਜਗਰੂਪ ਸਿੰਘ, ਹਰਦੀਪ ਸਿੰਘ ਨਾਨੋਵਾਲੀਏ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਜਲ ਸਪਲਾਈ ਵਿਭਾਗ ਵਿਚ ਲੰਮੇ ਸਮੇਂ ਤੋਂ ਇਨਲਿਸਟਮੈਂਟ, ਕੰਪਨੀਆਂ ਸੋਸਾਇਟੀਆਂ ਰਾਹੀਂ ਕੰਮ ਕਰਦੇ ਠੇਕਾ ਕਾਮਿਆਂ ਨੂੰ ਸਿੱਧੇ ਵਿਭਾਗ ਵਿਚ ਸ਼ਾਮਲ ਨਾ ਕਰਨਾ, ਕਿਰਤ ਕਾਨੂੰਨ ਅਨੁਸਾਰ ਉਜਰਤਾ ਲਾਗੂ ਨਾ ਕਰਨਾ, ਠੇਕਾ ਕਾਮਿਆਂ ਦੀਆਂ ਛੁੱਟੀਆਂ ਬੰਦ ਕਰਨ ਅਤੇ ਪੇਂਡੂ ਜਲ ਘਰਾਂ ਦਾ ਜਬਰੀ ਪੰਚਾਇਤੀਕਰਨ, ਨਿੱਜੀਕਰਨ ਵਿਰੁੱਧ, ਪੰਜਾਬ ਸਰਕਾਰ ਦੀਆਂ ਠੇਕਾ ਕਾਮਿਆਂ ਦੀਆਂ ਨੀਤੀਆਂ ਵਿਰੁੱਧ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਦੀ ਅਰਥੀ ਫੂਕ ਕੇ ਰੋਸ ਪ੍ਰਗਟ ਕੀਤਾ। ਆਗੂਆਂ ਨੇ ਕਿਹਾ ਕਿ ਜ਼ਿਲਾ ਗੁਰਦਾਸਪੁਰ ਦੇ ਠੇਕਾ ਕਾਮਿਆਂ ਤੋਂ ਵਿਭਾਗ ਦੇ ਅਫਸਰਸ਼ਾਹੀ ਵੱਲੋਂ ਵਾਧੂ ਕੰਮ ਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਾਧੂ ਕੰਮ ਲੈਣਾ ਬੰਦ ਕੀਤਾ ਜਾਵੇ ਨਹੀਂ ਤਾਂ ਜਥੇਬੰਦੀ ਨੂੰ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪਵੇਗਾ।  ਉਕਤ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਮੰਤਰੀ ਨੇ ਮੰਨੀਆਂ ਮੰਗਾਂ ਲਾਗੂ ਨਾ ਕੀਤੀਆਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਗੁਰਦਿਆਲ ਸਿੰਘ ਸੋਹਲ, ਬ੍ਰਾਂਚ ਪ੍ਰਧਾਨ ਗੁਰਦਿਆਲ ਸਿੰਘ ਬਾਜਵਾ, ਬਿਜਲੀ ਬੋਰਡ ਦੇ ਜ਼ਿਲਾ ਪ੍ਰਧਾਨ ਪ੍ਰਮੋਦ ਕੁਮਾਰ, ਸੁਰਿੰਦਰ ਸਿੰਘ ਕਾਹਨੂੰਵਾਨ, ਬਲਜੀਤ ਸਿੰਘ ਵਿਰਕ ਬਟਾਲਾ, ਸਤਨਾਮ ਸਿੰਘ ਬ੍ਰਾਂਚ ਸਕੱਤਰ ਬਟਾਲਾ, ਅਜਮੇਰ ਸਿੰਘ ਬ੍ਰਾਂਚ ਪ੍ਰਧਾਨ ਗੁਰਦਾਸਪੁਰ, ਅਵਤਾਰ ਸਿੰਘ, ਜੱਜ ਸਿੰਘ, ਸੁੱਚਾ ਸਿੰਘ, ਲਸ਼ਕਰ ਸਿੰਘ, ਰਾਜਬੀਰ ਸਿੰਘ, ਲਵਪ੍ਰੀਤ ਸਿੰਘ, ਕੁਲਦੀਪ ਸਿੰਘ, ਹਰਜੀਤ ਸਿੰਘ, ਜਸਪਾਲ ਸਿੰਘ, ਪ੍ਰਗਟ ਸਿੰਘ, ਗੁਲਾਬ ਸਿੰਘ, ਨਿਸ਼ਾਨ ਸਿੰਘ ਬ੍ਰਾਂਚ ਪ੍ਰਧਾਨ ਬਟਾਲਾ, ਮਨਦੀਪ ਸਿੰਘ ਖੱਖ, ਸੰਦੀਪ ਸਿੰਘ, ਤਜਿੰਦਰ ਕੌਰ, ਸੁਖਬੀਰ ਕੌਰ, ਕੁਲਵਿੰਦਰ ਕੌਰ, ਸੋਨੀਆ, ਸਵਿੰਦਰ ਕੌਰ, ਕੁਲਜੀਤ ਕੌਰ ਆਦਿ ਹਾਜ਼ਰ ਸਨ। 
 


Related News