ਕੈਨੇਡਾ ਦੀ ਕੁੜੀ ਨਾਲ ਵਿਆਹ ਕਰਵਾ ਕੇ ਵੀ ਸੁਫ਼ਨਾ ਨਾ ਹੋਇਆ ਪੂਰਾ ਤਾਂ...
Saturday, Jul 25, 2020 - 11:13 AM (IST)
ਚੰਡੀਗੜ੍ਹ (ਹਾਂਡਾ) : ਮੋਗਾ ਦਾ ਇਕ ਪਰਿਵਾਰ ਆਪਣੇ ਪੁੱਤ ਨੂੰ ਕੈਨੇਡਾ 'ਚ ਸੈਟਲ ਕਰਨਾ ਚਾਹੁੰਦਾ ਸੀ, ਜਿਸ ਲਈ ਕੈਨੇਡਾ ਦੀ ਇਕ ਕੁੜੀ ਨਾਲ ਉਸ ਦਾ ਕਾਂਟਰੈਕਟ ਵਿਆਹ ਕਰਵਾਇਆ ਗਿਆ। ਦੋਹਾਂ ਵੱਲੋਂ ਵਿਆਹ ਦੇ ਸਮਝੌਤੇ 'ਚ ਸ਼ਰਤਾਂ ਨਿਰਧਾਰਿਤ ਹੋਈਆਂ ਸਨ। ਮੁੰਡੇ ਦੇ ਪਰਿਵਾਰ ਨੇ ਕੁੱਲ ਮਿਲਾ ਕੇ 30 ਲੱਖ ਖਰਚ ਕੀਤਾ। ਕਾਂਟਰੈਕਟ ਵਿਆਹ ਤੋਂ ਬਾਅਦ ਦੋਵੇਂ ਕੈਨੇਡਾ ਵੀ ਗਏ ਪਰ ਮੁੰਡੇ ਦਾ ਕੈਨੇਡਾ 'ਚ ਸੈੱਟ ਹੋਣ ਦਾ ਸੁਪਨਾ ਪੂਰਾ ਨਾ ਹੋ ਸਕਿਆ ਅਤੇ ਉਹ 2 ਸਾਲ ਬਾਅਦ ਹੀ ਉੱਥੋਂ ਦੀ ਪੀ. ਆਰ. ਨਾ ਮਿਲ ਸਕਣ ਕਾਰਨ ਵਾਪਸ ਪਰਤ ਆਇਆ ਅਤੇ ਇੱਥੇ ਆ ਕੇ ਕੁੜੀ ਵਾਲਿਆਂ ਖਿਲਾਫ ਮੁਕੱਦਮਾ ਦਰਜ ਕਰਵਾ ਦਿੱਤਾ।
ਇਹ ਵੀ ਪੜ੍ਹੋ : ਤੈਰਾਕੀ ਦੇ ਸ਼ੌਕੀਨਾਂ ਤੇ ਨੌਜਵਾਨਾਂ ਲਈ ਖ਼ੁਸ਼ਖ਼ਬਰੀ, ਪੂਰੀ ਹੋਣ ਨੇੜੇ ਖੁਆਇਸ਼
ਕੁੜੀ ਦੇ ਪਿਤਾ ਦਾ ਨਾਮ ਵੀ ਐੱਫ. ਆਈ. ਆਰ. 'ਚ ਸ਼ਾਮਲ ਹੈ, ਜੋ ਕਿ ਮਾਰਚ, 2020 'ਚ ਦਰਜ ਹੋਈ ਸੀ। ਪੰਜਾਬ ਸਰਕਾਰ ਨੇ ਇਸ ਤਰ੍ਹਾਂ ਦੇ ਕਾਂਟਰੈਕਟ ਵਿਆਹ ਕਰ ਕੇ ਵਿਦੇਸ਼ 'ਚ ਸੈਟਲ ਕਰਨ ਦੇ ਬਦਲੇ 'ਚ ਠੱਗੀ ਕਰਨ ਵਾਲਿਆਂ ’ਤੇ ਸਖਤ ਕਾਰਵਾਈ ਦੇ ਨਿਰਦੇਸ਼ ਦਿੱਤੇ ਹੋਏ ਹਨ, ਜਿਸ ਤਹਿਤ ਉਕਤ ਮੁਕੱਦਮਾ ਵੀ ਦਰਜ ਹੋਇਆ ਸੀ। ਲਾੜੀ ਦੇ ਪਿਤਾ ਨੇ ਹਾਈਕੋਰਟ 'ਚ ਇੰਟਰੀਸਪੇਟਰੀ ਬੇਲ ਲਈ ਪਟੀਸ਼ਨ ਦਾਖਲ ਕੀਤੀ ਸੀ।
ਇਹ ਵੀ ਪੜ੍ਹੋ : ਪੰਜਾਬ 'ਚ ਹੜ੍ਹਾਂ ਨੂੰ ਰੋਕਣ ਲਈ ਸਰਕਾਰ ਦੀ ਪੂਰੀ ਤਿਆਰੀ
ਪਟੀਸ਼ਨਰ ਪੱਖ ਵੱਲੋਂ ਕਿਹਾ ਗਿਆ ਕਿ ਉਨ੍ਹਾਂ ਦੀ ਧੀ ਵਿਆਹ ਤੋਂ ਬਾਅਦ ਸ਼ਿਕਾਇਤ ਕਰਤਾ ਨੂੰ ਆਪਣੇ ਨਾਲ ਕੈਨੇਡਾ ਲੈ ਗਈ ਸੀ ਪਰ ਦਸਤਾਵੇਜ਼ ਪੂਰੇ ਨਾ ਹੋਣ ਕਾਰਨ ਉਸ ਦੀ ਪੀ. ਆਰ. ਨਹੀਂ ਹੋ ਸਕੀ, ਇਸ 'ਚ ਉਨ੍ਹਾਂ ਦਾ ਕੋਈ ਕਸੂਰ ਨਹੀਂ ਹੈ। ਸਰਕਾਰ ਵੱਲੋਂ ਪੇਸ਼ ਹੋਏ ਕੌਂਸਲ ਨੇ ਪਟੀਸ਼ਨਰ ਦੀ ਦਲੀਲ਼ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਲੱਖਾਂ ਦੀ ਠੱਗੀ ਕਰ ਕੇ ਵਿਦੇਸ਼ 'ਚ ਸੈਟਲ ਕਰਵਾਉਣ ਦੀ ਗੱਲ ਕਹਿਣ ਵਾਲੇ ਸਾਰੇ ਮਾਮਲਿਆਂ 'ਚ ਠੱਗੀ ਹੀ ਸਾਹਮਣੇ ਆਈ ਹੈ, ਇਸ ਲਈ ਪਟੀਸ਼ਨਰ ਨੂੰ ਜ਼ਮਾਨਤ ਨਾ ਦਿੱਤੀ ਜਾਵੇ।
ਇਹ ਵੀ ਪੜ੍ਹੋ : ਖਰੜ 'ਚ ਪੁਲਸ ਮੁਕਾਬਲੇ ਦੌਰਾਨ ਖ਼ਤਰਨਾਕ ਗੈਂਗਸਟਰ ਜ਼ਖਮੀਂ, 4 ਸਾਥੀਆਂ ਸਣੇ ਗ੍ਰਿਫਤਾਰ
ਜੱਜ ਫਤਹਿਦੀਪ ਸਿੰਘ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕਿਹਾ ਕਿ ਅਦਾਲਤ ਅਜਿਹੇ ਮਾਮਲਿਆਂ 'ਚ ਅੱਖਾਂ ਬੰਦ ਨਹੀਂ ਕਰ ਸਕਦੀ, ਕਿਉਂਕਿ ਇਹ ਠੱਗੀ ਹੀ ਨਹੀਂ, ਸਗੋਂ ਵਿਆਹ ਦੇ ਰਿਸ਼ਤਿਆਂ ਦਾ ਸੌਦਾ ਵੀ ਹੈ, ਜੋ ਡਿਬੇਟ ਦਾ ਵਿਸ਼ਾ ਬਣ ਗਿਆ ਹੈ। ਇਹ ਕਹਿੰਦੇ ਹੋਏ ਅਦਾਲਤ ਨੇ ਪਟੀਸ਼ਨ ਖਾਰਿਜ ਕਰ ਦਿੱਤੀ।