ਠੇਕਾ ਮੁਲਾਜ਼ਮਾਂ ਨੇ ਲਾਇਆ ਮੁੱਖ ਮੰਤਰੀ ਚੰਨੀ ਦੇ ਸ਼ਹਿਰ ਮੋਰਿੰਡਾ ’ਚ ਪੱਕਾ ਮੋਰਚਾ

Sunday, Sep 26, 2021 - 03:21 AM (IST)

ਮੋਰਿੰਡਾ (ਅਰਨੌਲੀ, ਧੀਮਾਨ, ਖੁਰਾਣਾ)- ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਬੈਨਰ ਹੇਠ ਵੱਖ-ਵੱਖ ਵਿਭਾਗਾਂ ਦੇ ਠੇਕਾ ਮੁਲਾਜ਼ਮਾਂ ਨੇ ਆਪਣੇ ਪਰਿਵਾਰਾਂ ਸਮੇਤ 7 ਸਤੰਬਰ ਤੋਂ ਪਟਿਆਲਾ ਦੇ ਠੀਕਰੀ ਵਾਲਾ ਚੌਕ ’ਚ ਲਾਇਆ ਪੱਕਾ ਮੋਰਚਾ ਤਬਦੀਲ ਕਰਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸ਼ਹਿਰ ਮੋਰਿੰਡਾ ’ਚ ਸਰਹਿੰਦ ਬਾਈ ਪਾਸ ’ਤੇ ਲਗਾ ਦਿੱਤਾ ਹੈ।

ਇਹ ਵੀ ਪੜ੍ਹੋ- ਮੱਥਾ ਟੇਕਣ ਆਈ ਲੜਕੀ ਦੇ ਪਰਸ ’ਚੋਂ ਹਜ਼ਾਰਾਂ ਦੀ ਨਕਦੀ,ATM, ਆਧਾਰ ਤੇ ਪੈਨ ਕਾਰਡ ਚੋਰੀ
ਇਸ ਪੱਕੇ ਮੋਰਚੇ ਦੀ ਸ਼ੁਰੂਆਤ ਦੇ ਪਹਿਲੇ ਹੀ ਦਿਨ ਠੇਕਾ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਤੇ ਬੱਚਿਆਂ ਵੱਲੋਂ ਮਿਲ ਕੇ ਮੁੱਖ ਮੰਤਰੀ ਦੇ ਨਿਵਾਸ ਤਕ ਰੋਸ ਮਾਰਚ ਕਰਕੇ ਉਨ੍ਹਾਂ ਨੂੰ ਮੰਗ ਪੱਤਰ ਸੌਪਿਆ ਗਿਆ, ਜਿਸ ਵਿਚ ਮੰਗ ਕੀਤੀ ਗਈ ਕਿ ਵੱਖ-ਵੱਖ ਸਰਕਾਰੀ ਵਿਭਾਗ ਜਿਵੇਂ ਕਿ ਸਰਕਾਰੀ ਥਰਮਲ ਪਲਾਂਟਾਂ, ਜਲ ਸਪਲਾਈ ਅਤੇ ਸੈਨੀਟੇਸ਼ਨ, ਪਾਵਰਕਾਮ ਅਤੇ ਟ੍ਰਾਂਸਕੋ, ਪਾਵਰਕਾਮ ਜ਼ੋਨ ਬਠਿੰਡਾ, ਵਾਟਰ ਸਪਲਾਈ ਅਤੇ ਸੀਵਰੇਜ਼ ਬੋਰਡ, ਮਨਰੇਗਾ, ਬੀ. ਓ. ਸੀ.(ਕਿਰਤ ਵਿਭਾਗ) ’ਚ ਵੱਖ-ਵੱਖ ਕੈਟਾਗਰੀਆਂ ’ਚ ਵੰਡੇ ਜਿਵੇਂ ਕਿ ਇਨਲਿਸਟਮੈਂਟ, ਆਊਟ ਸੋਰਸ, ਠੇਕਾ ਪ੍ਰਣਾਲੀ, ਸਿੱਧੀ ਭਰਤੀ, ਸੁਸਾਇਟੀਆਂ, ਕੰਪਨੀਆਂ,ਟੈਂਪਰੇਰੀ, ਕੇਂਦਰੀ ਸਕੀਮਾਂ ਤਹਿਤ ਕੰਮ ਕਰਦੇ ਸਮੂਹ ਕੱਚੇ ਕਾਮਿਆਂ ਨੂੰ ਬਿਨਾ ਸ਼ਰਤ, ਬਿਨਾ ਭੇਦਭਾਵ ਦੇ ਤੁਰੰਤ ਸਭ ਨੂੰ ਰੈਗੂਲਰ ਕੀਤਾ ਜਾਵੇ, ਬਰਾਬਰ ਕੰਮ ਬਰਾਬਰ ਤਨਖਾਹ ਦਾ ਨਿਯਮ ਲਾਗੂ ਕੀਤਾ ਜਾਵੇ ਆਦਿ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਦੇ ਪੱਤਰ ਵਿਚ ਦਰਜ ਤਮਾਮ ਮੰਗਾਂ ਦਾ ਹੱਲ ਕੀਤਾ ਜਾਵੇ।

ਇਹ ਵੀ ਪੜ੍ਹੋ- ਕਾਲੇ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਵੱਲੋਂ 27 ਨੂੰ ਰੇਲ ਤੇ ਸੜਕੀ ਮਾਰਗ ਕੀਤੇ ਜਾਣਗੇ ਜਾਮ
ਆਗੂਆਂ ਨੇ ਕਿਹਾ ਕਿ 27 ਸਤੰਬਰ ਨੂੰ ਠੇਕਾ ਮੁਲਾਜ਼ਮ, ਭਾਰਤ ਬੰਦ ਦੇ ਸੱਦੇ ਲਈ ਆਪਣਾ ਭਰਪੂਰ ਸਮਰਥਨ ਜੁਟਾਉਣਗੇ। ਉਸ ਦਿਨ ਮੋਰਚੇ ਵਾਲੇ ਸਾਥੀ ਨੈਸ਼ਨਲ ਹਾਈਵੇ ਜਾਮ ਕਰਨਗੇ।


Bharat Thapa

Content Editor

Related News