ਖਪਤਕਾਰਾਂ ਨੂੰ ਬਿਜਲੀ ਸਬੰਧੀ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ : ਦਮਨਜੀਤ ਤੂਰ

Sunday, Sep 26, 2021 - 09:57 PM (IST)

ਖਪਤਕਾਰਾਂ ਨੂੰ ਬਿਜਲੀ ਸਬੰਧੀ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ : ਦਮਨਜੀਤ ਤੂਰ

ਝੋਕ ਹਰੀ ਹਰ(ਹਰਚਰਨ,ਬਿੱਟੂ)- ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮ. ਸਬ. ਡਵੀਜਨ ਝੋਕ ਹਰੀ ਹਰ ਵਿਖੇ ਇੰਜ. ਜੀਵਨ ਕਾਂਸਲ ਮੁੱਖ ਇੰਜ. ਬਠਿੰਡਾ ਅਤੇ ਇੰਜ. ਦਮਨਜੀਤ ਸਿੰਘ ਤੂਰ ਡਿਪਟੀ ਚੀਫ ਇੰਜ. ਹਲਕਾ ਫਿਰੋਜ਼ਪੁਰ ਦੀ ਅਗਾਈ ਹੇਠ ਬਿਜਲੀ ਪੰਚਾਇਤ ਕੀਤੀ ਗਈ । ਇਸ ਮੌਕੇ ਐਕਸੀਅਨ ਇੰਜ. ਭੁਪਿੰਦਰ ਸਿੰਘ ਐਕਸੀਅਨ ਸਬ. ਅਰਬਨ ਫਿਰੋਜ਼ਪੁਰ, ਇੰਜ. ਸਤਵਿੰਦਰ ਸਿੰਘ ਸੋਢੀ ਐਕਸੀਅਨ ਸਿਟੀ ਫਿਰੋਜ਼ਪੁਰ, ਐਸ.ਡੀ.ਓ ਇੰਜ. ਰਾਜ ਕੁਮਾਰ ਝੋਕ ਹਰੀ ਹਰ, ਰਜਨੀਸ਼ ਕੁਮਾਰ ਜੇ. ਈ., ਗਿਆਨ ਸਿੰਘ ਜੇ. ਈ, ਗੁਰਮੇਲ ਸਿੰਘ ਬਰਾੜ ਆਰ. ਏ ਅਤੇ ਜਿਸ ਇਲਾਕੇ ਦੇ ਸਰਪੰਚਾਂ ਅਤੇ ਪਿੰਡ ਦੇ ਮੋਹਤਬਾਰ ਬੰਦਿਆ ਨੇ ਇਸ ਪੰਚਾਇਤ ਵਿਚ ਵੱਡੀ ਸ਼ਿਰਕਤ ਕੀਤੀ । ਇਸ ਮੌਕੇ ਝੋਕ ਹਰੀ ਹਰ ਅਧੀਨ ਆਉਂਦੇ ਪਿੰਡਾਂ ਦੇ ਬਿਜਲੀ ਖਪਤਕਾਰਾਂ ਦੀਆਂ ਮੁਸ਼ਕਲਾ ਸੁਣੀਆਂ ਗਈਆਂ ਹਲ ਕੀਤੀਆਂ ਗਈਆਂ। ਸ. ਦਮਨਜੀਤ ਸਿੰਘ ਤੂਰ ਨੇ ਕਿਹਾ ਕਿ ਖਪਤਕਾਰ ਨੂੰ ਬਿਜਲੀ ਸਬੰਧੀ ਕਿਸੇ ਤਰ੍ਹਾ ਦੀ ਕੋਈ ਮੁਸ਼ਕਿਲ ਨਹੀਂ ਆਉਣ ਦਿਤੀ ਜਾਵੇਗੀ। ਜੇਕਰ ਕਿਸੇ ਖਪਤਕਾਰ ਨੂੰ ਕੋਈ ਮੁਸ਼ਕਲ ਆਉਂਦੀ ਹੈ। ਉਹ ਬਿਨ੍ਹਾ ਕਿਸੇ ਝਿਜਕ ਦੇ ਐਸ.ਡੀ.ਓ ਜਾਂ ਉਚ ਅਧਿਕਾਰੀਆਂ ਨਾਲ ਸੰਪ੍ਰਕ ਕਰ ਸਕਦਾ ਹੈ ਤਾਂ ਜੋ ਹਰ ਇਕ ਦੀ ਮੁਸ਼ਕਲ ਦਾ ਹਲ ਪਹਿਲ ਦੇ ਅਧਾਰ 'ਤੇ ਕੀਤਾ ਜਾਵੇ। ਜਿਥੇ ਅੱਜ ਐਤਵਾਰ ਸਾਰੇ ਵਿਭਾਗਾਂ ਦੇ ਕਰਮਚਾਰੀ ਛੁੱਟੀ 'ਤੇ ਹਨ ਉਥੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮ. ਦੇ ਉਚ ਅਧਿਆਰੀ ਸਮੇਤ ਸਟਾਫ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਲਈ ਕੈਂਪ ਲਗਾ ਰਹੇ ਹਨ। ਜੋ ਕਿ ਵੱਡਾ ਸਲਾਘਾਯੋਗ ਕਦਮ ਹੈ । ਇਸ ਮੌਕੇ ਪਿੰਡ ਝੋਕ ਹਰੀ ਹਰ ਦੇ ਸਰਪੰਚ ਮਲਕੀਤ ਸਿੰਘ ਸੰਧੂ, ਗੁਰਮੀਤ ਸਿੰਘ ਉਪਲ ਝੋਕ ਹਰੀ ਹਰ, ਭਗਵਾਨ ਸਿੰਘ ਨੰਬਰਦਾਰ ਨੂਰਪੁਰ ਸੇਠਾਂ , ਸੁਖਚੈਨ ਸਿੰਘ, ਗੁਰਬਖਸ ਸਿੰਘ ਸਰੰਪਚ ਭਾਵੜਾ,  ਨਿਰਮਲ ਸਿੰਘ ਝੋਕ ਹਰੀ ਹਰ, ਹੀਰਾ ਸਿੰਘ ਸਰਪੰਚ ਬਸਤੀ ਜੀਆ ਬੱਗਾ, ਗੁਰਮੀਤ ਸਿੰਘ ਮੱਲੂ ਵਾਲਾ , ਜਸਬੀਰ ਸਿੰਘ ਸਰਪੰਚ ਮੱਲੂ ਵਾਲਾ,ਜਸਵਿੰਦਰ ਸਿੰਘ ਸੰਧੂ ਪ੍ਰਧਾਨ ਕੋਪਰੇਟਿਵ ਸੋਸਾਇਟੀ ਝੋਕ ਹਰੀ ਹਰ, ਸ਼ਵਿੰਦਰ ਸਿੰਘ ਸਾਬਕਾ ਸਰਪੰਚ ਚੱਕ ਰੋੜਾਂ ਵਾਲਾ, ਨਿਸ਼ਾਨ ਸਿੰਘ ਸਰਪੰਚ ਚੱਕ ਰੋੜਾਂ ਵਾਲਾ, ਬਲਦੇਵ ਸਿੰਘ ਨਸੀਰਾ ਖਲਚੀਆਂ, ਗੁਰਪੀ੍ਰਤ ਸਿੰਘ ਸੰਧੂ, ਤੋਂ ਇਲਾਵਾ ਸਮੂੰਹ ਪਾਵਰ ਕਾਰਪੋਰੇਸ਼ਨ ਦਾ ਸਟਾਫ ਹਾਜਰ ਸੀ। ਇਸ ਮੌਕੇ ਪਿੰਡ ਦੇ ਸਰੰਪਚ ਜਥੇਦਾਰ ਮਲਕੀਤ ਸਿੰਘ ਨੇ ਮੁਸ਼ਕਲਾਂ ਸੁਣਨ ਆਏ ਉਚ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ।


author

Bharat Thapa

Content Editor

Related News