ਹੌਲਦਾਰ ਨੇ ਜਨਾਨੀਆਂ ਨਾਲ ਮਿਲ ਬਣਾਈ ਗੈਂਗ, ਹੱਦ ਤਾਂ ਉਦੋ ਹੋ ਗਈ ਜਦੋਂ ਬਜ਼ੁਰਗ ਦੀ ਬਣਾਈ ਅਸ਼ਲੀਲ ਵੀਡੀਓ
Sunday, Sep 13, 2020 - 06:46 PM (IST)
ਮੁੱਲਾਂਪੁਰ ਦਾਖਾ (ਕਾਲੀਆ) : ਪੰਜਾਬ ਪੁਲਸ ਦੇ ਕੁਝ ਮੁਲਾਜ਼ਮ ਹਮੇਸ਼ਾ ਆਪਣੇ ਕਾਰਨਾਮਿਆਂ ਕਰਕੇ ਸੁਰਖੀਆਂ ਵਿਚ ਰਹਿੰਦੇ ਹੈ, ਜਿਸ ਦੀ ਤਾਜ਼ਾ ਉਦਾਹਰਣ ਉਦੋਂ ਮਿਲੀ ਜਦੋਂ ਇਕ ਪੁਲਸ ਮੁਲਾਜ਼ਮ ਨਾਇਬ ਕੋਰਟ ਹੌਲਦਾਰ ਕੁਲਵੰਤ ਸਿੰਘ ਨੇ ਪੁਲਸ ਦੀ ਵਰਦੀ (ਖਾਕੀ) ਨੂੰ ਦਾਗਦਾਰ ਕਰਦਿਆਂ ਇਕ ਔਰਤ ਗੁਰਦੇਵ ਕੌਰ ਉਰਫ ਜੋਤੀ ਨਾਲ ਮਿਲ ਕੇ ਇਕ ਗੈਂਗ ਬਣਾ ਭੋਲੇ-ਭਾਲੇ ਲੋਕਾਂ ਨੂੰ ਪਿਆਰ ਦੇ ਜਾਲ ਵਿਚ ਫਸਾ ਕੇ ਉਨ੍ਹਾਂ ਨਾਲ ਤਸਵੀਰਾਂ ਅਤੇ ਵੀਡੀਓ ਬਣਾਉਣ ਉਪਰੰਤ ਉਨ੍ਹਾਂ ਨੂੰ ਬਲੈਕਮੇਲ ਕਰ ਕੇ ਲੱਖਾਂ ਰੁਪਏ ਬਟੋਰਨ ਵਾਲੇ ਗੈਂਗ ਦਾ ਦਾਖਾ ਪੁਲਸ ਨੇ ਪਰਦਾਫਾਸ਼ ਕੀਤਾ। ਥਾਣਾ ਦਾਖਾ ਦੀ ਪੁਲਸ ਨੇ ਭਗਵੰਤ ਸਿੰਘ ਪੁੱਤਰ ਹਰੀ ਸਿੰਘ ਵਾਸੀ ਪਿੰਡ ਨਾਰੰਗਵਾਲ ਦੇ ਬਿਆਨਾਂ 'ਤੇ ਗੁਰਦੇਵ ਕੌਰ ਉਰਫ ਜੋਤੀ ਪਿੰਡ ਮੋਹੀ, ਹੌਲਦਾਰ ਕੁਲਵੰਤ ਸਿੰਘ ਭੋਡੀਵਾਲ ਥਾਣਾ ਧਰਮਕੋਟ, ਪਵਨ ਸਿੰਘ ਵਾਸੀ ਕੋਕਰੀ ਕਲਾਂ, ਅੰਮ੍ਰਿਤ ਅਤੇ ਇਕ ਨਾਮਾਲੂਮ ਵਿਅਕਤੀ ਵਿਰੁੱਧ ਧੋਖਾਦੇਹੀ, ਲੁੱਟਖੋਹ, ਅਗਵਾ ਕਰਨ ਅਤੇ ਬਲੈਕਮੇਲਿੰਗ ਕਰਨ ਦੇ ਦੋਸ਼ ਵਿਚ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਹੌਲਦਾਰ ਕੁਲਵੰਤ ਸਿੰਘ ਅਤੇ ਉਸਦੇ ਸਾਥੀ ਪਵਨ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ ਬਾਕੀ ਅਜੇ ਪੁਲਸ ਦੀ ਗ੍ਰਿਫਤ ਤੋਂ ਬਾਹਰ ਹਨ, ਜਿਨ੍ਹਾਂ ਨੂੰ ਫੜਨ ਲਈ ਪੁਲਸ ਵੱਲੋਂ ਛਾਪੇਮਾਰੀ ਜਾਰੀ ਹੈ।
ਇਹ ਵੀ ਪੜ੍ਹੋ : ਕੋਰੋਨਾ ਮ੍ਰਿਤਕ ਦਾ ਸਸਕਾਰ ਕਰਨ ਆਈ ਸਿਹਤ ਵਿਭਾਗ ਦੀ ਟੀਮ ਨੂੰ ਪਈਆਂ ਭਾਜੜਾਂ, ਹੈਰਾਨ ਕਰਨ ਵਾਲੀ ਹੈ ਘਟਨਾ
ਸ਼ਿਕਾਇਤਕਰਤਾ ਭਗਵੰਤ ਸਿੰਘ ਨੇ ਪੁਲਸ ਨੂੰ ਦਿੱਤੀ ਦਰਖਾਸਤ ਵਿਚ ਦੋਸ਼ ਲਾਇਆ ਕਿ 9 ਸਤੰਬਰ ਨੂੰ ਮੈਨੂੰ ਗੁਰਦੇਵ ਕੌਰ ਨੇ ਮਿਲਣ ਲਈ ਬੁਲਾਇਆ ਅਤੇ ਜੋ ਮੈਨੂੰ ਕਿਰਾਏ 'ਤੇ ਲਏ ਕਮਰੇ ਵਿਚ ਲੈ ਗਈ। ਕੁਝ ਸਮੇਂ ਬਾਅਦ ਹੀ ਗੁਰਦੇਵ ਕੌਰ ਨੇ ਕਿਸੇ ਨਾਲ ਮੋਬਾਇਲ 'ਤੇ ਗੱਲਬਾਤ ਕੀਤੀ। ਕੁਝ ਦੇਰ ਬਾਅਦ ਇਕ ਸਕਾਰਪੀਓ ਗੱਡੀ ਰੰਗ ਕਾਲਾ ਨੰਬਰ ਡੀ. ਐੱਲ-3 ਸੀ. ਏ. ਐੱਸ. 1625 ਵਿਚ ਚਾਰ ਵਿਅਕਤੀ ਕਮਰੇ ਵਿਚ ਆ ਗਏ, ਜਿਨ੍ਹਾਂ ਵਿਚੋਂ ਇਕ ਵਿਅਕਤੀ ਨੇ ਪੰਜਾਬ ਪੁਲਸ ਹੌਲਦਾਰ ਦੀ ਵਰਦੀ ਪਾਈ ਹੋਈ ਸੀ, ਜਿਸ ਨੂੰ ਸਭ ਐੱਸ. ਐੱਚ. ਓ. ਸਾਹਿਬ ਕਹਿ ਰਹੇ ਸਨ ਅਤੇ ਇਕ ਵਿਅਕਤੀ ਸਿਵਲ ਕੱਪੜਿਆਂ ਵਿਚ ਸੀ। ਇਹ ਆਪਸ ਵਿਚ ਇਕ-ਦੂਜੇ ਨੂੰ ਅੰਮ੍ਰਿਤ, ਪਵਨ ਅਤੇ ਹੌਲਦਾਰ ਵਾਲੇ ਨੂੰ ਕੁਲਵੰਤ ਸਿੰਘ ਕਹਿ ਕੇ ਬੁਲਾਉਂਦੇ ਸਨ, ਜਿਨ੍ਹਾਂ ਨੇ ਕਮਰੇ ਵਿਚ ਅੰਦਰ ਆਉਂਦੇ ਸਾਰ ਹੀ ਮੇਰੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਮੈਨੂੰ ਕਹਿਣ ਲੱਗੇ ਕਿ ਤੂੰ ਗੈਰ ਕਾਨੂੰਨੀ ਕੰਮ ਕਰ ਰਿਹਾ ਹੈ ਅਤੇ ਮੈਨੂੰ ਮੁਕੱਦਮਾ ਦਰਜ ਕਰਨ ਦਾ ਡਰਾਵਾ ਦੇ ਕੇ ਮੇਰੀ ਜੇਬ ਵਿਚੋਂ 13, 200 ਰੁਪਏ, ਮੇਰਾ ਮੋਬਾਇਲ ਫੋਨ ਮਾਰਕਾ (ਓਪੋ ਮਾਡਲ ਏ-20) ਅਤੇ ਮੇਰਾ ਪੀ. ਐੱਨ. ਬੀ. ਬੈਂਕ ਦਾ ਇਕ ਡੈਬਿਟ ਕਾਰਡ ਖੋਹ ਲਏ ਅਤੇ ਮੈਨੂੰ ਕਮਰੇ ਅੰਦਰ ਬੰਦੀ ਬਣਾ ਕੇ ਗੁਰਦੇਵ ਕੌਰ ਨਾਲ ਜਬਰੀ ਬਿਠਾ ਕੇ ਮੇਰੀਆਂ ਆਪਣੇ ਮੋਬਾਇਲ ਫੋਨ ਵਿਚ ਤਸਵੀਰਾਂ ਖਿੱਚ ਲਈਆਂ ਅਤੇ ਤਸਵੀਰਾਂ ਜਨਤਕ ਕਰਨ ਦੀ ਧਮਕੀ ਦੇ ਕੇ ਇਕ ਲੱਖ ਰੁਪਏ ਹੋਰ ਮੰਗਣ ਲੱਗੇ।
ਇਹ ਵੀ ਪੜ੍ਹੋ : ਵਿਆਹ ਤੋਂ ਡੇਢ ਸਾਲ ਬਾਅਦ ਸਹੁਰਿਆਂ ਨੇ ਵਿਖਾਏ ਰੰਗ, ਅੱਕੀ ਅਧਿਆਪਕਾ ਨੇ ਉਹ ਕੀਤਾ ਜੋ ਸੋਚਿਆ ਨਾ ਸੀ
ਉਸ ਨੇ ਦੱਸਿਆ ਕਿ ਬਦਨਾਮੀ ਦੇ ਡਰੋਂ ਮੈਂ ਉਨ੍ਹਾਂ ਦੀਆਂ ਮਿੰਨਤਾਂ ਕੀਤੀਆਂ ਕਿ ਮੇਰੇ ਕੋਲ ਇੰਨੇ ਪੈਸੇ ਨਹੀਂ ਹਨ। ਉਨ੍ਹਾਂ ਨੇ ਮੋਟਰਸਾਈਕਲ ਵੇਚ ਕੇ ਪੈਸੇ ਦੇਣ ਦੀ ਗੱਲ ਕਹੀ। ਮੁਲਜ਼ਮਾਂ ਨੇ ਮੈਨੂੰ ਡਰਾ ਕੇ ਜ਼ਬਰਦਸਤੀ ਸਕਾਰਪੀਓ ਗੱਡੀ ਵਿਚ ਬਿਠਾ ਲਿਆ ਅਤੇ ਇਕ ਵਿਅਕਤੀ ਨੇ ਮੇਰਾ ਮੋਟਰਸਾਈਕਲ ਨੰਬਰੀ ਪੀ. ਬੀ. 10 ਜੀ ਕੇ 7665 ਮਾਰਕਾ ਹੀਰੋ ਗੱਡੀ ਦੇ ਪਿੱਛੇ ਲਾ ਲਿਆ। ਉਕਤ ਲੋਕਾਂ ਨੇ ਜ਼ਬਰਦਸਤੀ ਕਰਕੇ ਏਜੰਸੀ ਮਨਸੂਰਾਂ ਲੈ ਗਏ ਅਤੇ ਆਪਣਾ ਮੋਟਰਸਾਈਕਲ ਵੇਚ ਕੇ ਪੈਸੇ ਦੇਣ ਨੂੰ ਕਿਹਾ। ਮੌਕਾ ਦੇਖ ਕੇ ਉਹ ਏਜੰਸੀ ਅੰਦਰ ਚਲਾ ਗਿਆ ਅਤੇ ਮੌਕਾ ਦੇਖ ਕੇ ਉਥੋਂ ਫਰਾਰ ਹੋ ਗਿਆ। ਸ਼ਿਕਾਇਤਕਰਤਾ ਨੇ ਦੱਸਿਆ ਕਿ ਅੱਜ ਉਹ ਆਪਣੇ ਜ਼ਰੂਰੀ ਕੰਮਕਾਰ ਸਬੰਧੀ ਮੋਹੀ ਤੋਂ ਮੁੱਲਾਂਪੁਰ ਆ ਰਿਹਾ ਸੀ ਤਾਂ ਸ਼ਾਮ ਕਰੀਬ 6 ਵਜੇ ਸ਼ਾਮ ਮੋਹੀ ਤੋਂ ਕਰੀਬ ਅੱਧਾ ਕਿਲੋਮੀਟਰ ਜਾਂਗਪੁਰ ਸਾਈਡ ਪੁੱਜਾ ਤਾਂ ਦੇਖਿਆ ਕਿ ਇਹੀ ਵਿਅਕਤੀ ਗੁਰਦੇਵ ਕੌਰ ਨਾਲ ਇਕ ਹੋਰ ਲੜਕੀ ਅਤੇ ਬਜ਼ੁਰਗ ਵਿਅਕਤੀ ਨੂੰ ਘੇਰ ਕੇ ਖੜ੍ਹੇ ਸਨ ਅਤੇ ਮੈਨੂੰ ਯਕੀਨ ਹੋ ਗਿਆ ਕਿ ਇਹ ਇਸ ਬਜ਼ੁਰਗ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ ਤਾਂ ਇਨ੍ਹਾਂ ਦੀਆਂ ਕਰਤੂਤਾਂ ਨੂੰ ਉਜਾਗਰ ਕਰਨ ਲਈ ਉਸ ਨੇ ਥਾਣਾ ਦਾਖਾ ਦੀ ਪੁਲਸ ਨੂੰ ਸੂਚਿਤ ਕੀਤਾ ਤਾਂ ਪੁਲਸ ਨੇ ਮੌਕੇ 'ਤੇ ਪੁੱਜ ਕੇ ਬਜ਼ੁਰਗ ਜ਼ੋਰਾ ਸਿੰਘ ਜਿਸ ਦੀ ਇਕ ਮੋਟਰ 'ਤੇ ਅਸ਼ਲੀਲ ਵੀਡੀਓ ਬਣਾਈ ਸੀ, ਕੋਲੋਂ ਇਕ ਲੱਖ ਰੁਪਏ ਬਟੋਰਨ ਦੀ ਤਾਕ ਵਿਚ ਮੁਲਜ਼ਮ ਉਸਦੇ ਘਰ ਜਾ ਰਹੇ ਸਨ, ਦੇ ਬਿਆਨਾਂ ਦੇ ਆਧਾਰ 'ਤੇ ਪੁਲਸ ਨੇ ਹੌਲਦਾਰ ਕੁਲਵੰਤ ਸਿੰਘ ਅਤੇ ਉਸਦੇ ਸਾਥੀ ਪਵਨ ਸਿੰਘ ਨੂੰ ਗ੍ਰਿਫਤਾਰ ਕਰ ਲਿਆ।
ਇਹ ਵੀ ਪੜ੍ਹੋ : ਵੀਡੀਓ 'ਚ ਕੈਦ ਹੋਈ ਪੁਲਸ ਮੁਲਾਜ਼ਮਾਂ ਦੀ ਕਰਤੂਤ, ਰਾਤ ਢਾਈ ਵਜੇ ਕੀਤੇ ਕਾਰਨਾਮੇ ਨੇ ਉਡਾਏ ਸਭ ਦੇ ਹੋਸ਼
ਪਹਿਲਾਂ ਵੀ ਦਰਜ ਹਨ ਮਾਮਲੇ
ਇਸ ਸਾਰੇ ਮਾਮਲੇ ਦੀ ਜਾਂਚ ਸਬ-ਇੰਸਪੈਕਟਰ ਕਿਰਨਦੀਪ ਕੌਰ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਤੋਂ ਇਕ ਸਕਾਰਪੀਓ, ਮੋਬਾਇਲ ਅਤੇ ਇਕ ਮੋਟਰਸਾਈਕਲ ਬਰਾਮਦ ਕੀਤਾ ਹੈ। ਗੈਂਗ ਦੀ ਮੁੱਖ ਸਰਗਨਾ ਗੁਰਦੇਵ ਕੌਰ ਉਰਫ ਜੋਤੀ, ਜਿਸ 'ਤੇ ਥਾਣਾ ਜੋਧਾਂ ਵਿਖੇ ਪਹਿਲਾਂ ਵੀ ਪਰਚਾ ਦਰਜ ਹੈ, ਨੂੰ ਗ੍ਰਿਫਤਾਰ ਕਰਨ ਉਪਰੰਤ ਸਾਰੇ ਮਾਮਲੇ ਦੀਆਂ ਪਰਤਾਂ ਖੁੱਲ੍ਹਣਗੀਆਂ ਕਿ ਗਿਰੋਹ ਨੇ ਕਿੰਨੇ ਵਿਅਕਤੀਆਂ ਨੂੰ ਹੁਣ ਤੱਕ ਸ਼ਿਕਾਰ ਬਣਾ ਕੇ ਲੁੱਟਿਆ ਹੈ। ਇਸੇ ਤਰ੍ਹਾਂ ਪਵਨ ਸਿੰਘ 'ਤੇ ਵੀ ਪਹਿਲਾਂ ਕੇਸ ਦਰਜ ਹੈ।
ਇਹ ਵੀ ਪੜ੍ਹੋ : ਬਟਾਲਾ 'ਚ ਅੱਧੀ ਰਾਤ ਵਾਪਰੀ ਵੱਡੀ ਵਾਰਦਾਤ, ਘਰ ਆ ਕੇ ਨੌਜਵਾਨ ਨੂੰ ਮਾਰੀਆਂ ਗੋਲ਼ੀਆਂ