ਇਸ ਕਾਂਸਟੇਬਲ ਦੀ ਕਰਤੂਤ ਉਡਾ ਦੇਵੇਗੀ ਹੋਸ਼, ਪ੍ਰੇਮਿਕਾ ਨਾਲ ਇਤਰਾਜ਼ਯੋਗ ਹਾਲਤ 'ਚ ਚੜ੍ਹਿਆ ਲੋਕਾਂ ਦੇ ਹੱਥੇ

Friday, Sep 01, 2017 - 04:59 PM (IST)

ਇਸ ਕਾਂਸਟੇਬਲ ਦੀ ਕਰਤੂਤ ਉਡਾ ਦੇਵੇਗੀ ਹੋਸ਼, ਪ੍ਰੇਮਿਕਾ ਨਾਲ ਇਤਰਾਜ਼ਯੋਗ ਹਾਲਤ 'ਚ ਚੜ੍ਹਿਆ ਲੋਕਾਂ ਦੇ ਹੱਥੇ

ਜਲੰਧਰ (ਸੋਨੂੰ) - ਵੀਰਵਾਰ ਰਾਤ ਜਲੰਧਰ ਦੇ ਨਿਊ ਰਤਨ ਨਗਰ 'ਚ ਕਾਰ 'ਚ ਪੀ. ਏ. ਪੀ. ਹੈੱਡ ਕਾਂਸਟੇਬਲ ਅਤੇ ਉਸ ਦੀ ਪ੍ਰੇਮਿਕਾ ਨੂੰ ਇਤਰਾਜ਼ਯੋਗ ਹਾਲਤ 'ਚ ਦੇਖ ਇਲਾਕਾ ਨਿਵਾਸੀਆਂ ਨੇ ਕਾਰ ਨੂੰ ਘੇਰ ਕੇ ਦੋਹਾਂ ਨੂੰ ਕਾਬੂ ਕਰ ਲਿਆ। 
ਜਾਣਕਾਰੀ ਦਿੰਦੇ ਹੋਏ ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਵੀਰਵਾਰ ਰਾਤ ਨਿਊ ਰਤਨ ਨਗਰ ਇਲਾਕੇ 'ਚ ਖੜੀ ਅਲਟੋ ਕਾਰ 'ਚ ਇਕ ਨੌਜਵਾਨ ਅਤੇ ਉਸੇ ਇਲਾਕੇ ਦੀ ਰਹਿਣ ਵਾਲੀ ਉਸ ਦੀ ਪ੍ਰੇਮਿਕਾ ਨੂੰ ਇਤਰਾਜ਼ਯੋਗ ਹਾਲਤ 'ਚ ਦੇਖਿਆ। ਉਨ੍ਹਾਂ ਨੇ ਪਹਿਲਾਂ ਉਨ੍ਹਾਂ ਨੂੰ ਉੱਥੋਂ ਜਾਣ ਨੂੰ ਕਿਹਾ ਪਰ ਉਹ ਨਾ ਮੰਨੇ ਤਾਂ ਇਲਾਕਾ ਨਿਵਾਸੀਆਂ ਨੇ ਹੰਗਾਮਾ ਕਰ ਦਿੱਤਾ ਅਤੇ ਉਨ੍ਹਾਂ ਨੂੰ ਕਾਬੂ ਕਰ ਲਿਆ। ਪੁਲਸ ਅਨੁਸਾਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਤੋਂ ਬਾਅਦ 'ਚ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ।


Related News