ਚੀਮਾ ਕਲਾਂ ਦੇ ਪਾਠੀ ਦੀ ਸ਼ੱਕੀ ਹਾਲਤ 'ਚ ਮੌਤ, ਗੁਰਦੁਆਰਾ ਸਾਹਿਬ 'ਚ ਪਾਠ ਕਰਨ ਮਗਰੋਂ ਨਹੀਂ ਪਹੁੰਚਿਆ ਘਰ
Thursday, May 15, 2025 - 12:19 PM (IST)

ਸਰਾਏ ਅਮਾਨਤ ਖਾਂ(ਨਰਿੰਦਰ)- ਸਰਹੱਦੀ ਪਿੰਡ ਚੀਮਾਂ ਕਲਾਂ ਵਿਖੇ ਨੌਜਵਾਨ ਦੀ ਸ਼ੱਕੀ ਹਾਲਤ ’ਚ ਮਿਲੀ ਲਾਸ਼ ਸਬੰਧੀ ਜਾਣਕਾਰੀ ਹਾਸਲ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਗੁਰਦੇਵ ਸਿੰਘ ਉਰਫ ਘੋਗਾ ਪੁੱਤਰ ਪੂਰਨ ਸਿੰਘ (38 ਸਾਲ) ਦੀ ਲਾਸ਼ ਪਿੰਡ ਚੀਮਾ ਖੁਰਦ ਦੇ ਨਜ਼ਦੀਕ ਪੈਦੀ ਡ੍ਰੇਨ ਦੀ ਪਟੜੀ ਤੋਂ ਮਿਲੀ। ਥਾਣਾ ਸਰਾਏ ਅਮਾਨਤ ਖਾਂ ਦੀ ਪੁਲਸ ਨੂੰ ਸੂਚਨਾ ਮਿਲਣ ’ਤੇ ਪੁਲਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ- ਪੰਜਾਬ 'ਚ ਹੁਣ ਇਸ ਸਮੇਂ ’ਤੇ ਖੁੱਲ੍ਹਣਗੇ ਪ੍ਰਾਈਵੇਟ ਤੇ ਸਰਕਾਰੀ ਸਕੂਲ
ਥਾਣਾ ਸਰਾਏ ਅਮਾਨਤ ਖਾਂ ਦੇ ਮੁਖੀ ਸਬ-ਇੰਸ ਅਮਰੀਕ ਸਿੰਘ ਨੇ ਦੱਸਿਆ ਕਿ ਪਰਿਵਾਰ ਦੇ ਦੱਸਣ ਮੁਤਾਬਕ ਗੁਰਦੇਵ ਸਿੰਘ ਪਾਠੀ ਹੈ ਅਤੇ ਉਹ 20,25 ਦਿਨ ਪਹਿਲਾਂ ਹਰਿਆਣਾ ਨਾਨਕਸਰ ਗੁਰਦੁਆਰਾ ਵਿਖੇ ਅਖੰਡ ਪਾਠ ਸਾਹਿਬ ਕਰਨ ਗਿਆ ਸੀ ਜੋ ਘਰ ਵਾਪਸ ਨਹੀ ਆਇਆ ਉਨ੍ਹਾਂ ਦੱਸਿਆ ਅੱਜ ਤਕਰੀਬਨ 11:30 ਵਜੇ ਜੰਗਲ ਵਿਭਾਗ ਦੇ ਮੇਰਟ ਨੇ ਫੋਨ ਕਰਕੇ ਦੱਸਿਆ ਕਿ ਗੁਰਦੇਵ ਸਿੰਘ ਉਰਫ ਘੋਗਾ ਦੀ ਲਾਸ਼ ਚੀਮਾ ਖੁਰਦ ਦੀ ਡ੍ਰੇਨ ਤੇ ਪਈ ਹੈ ਜਿਸ ਤੋਂ ਬਾਅਦ ਜਦੋਂ ਲਾਸ਼ ਨੂੰ ਕਬਜੇ ਕਰਕੇ ਜਾਂਚ ਕੀਤੀ ਤਾਂ ਮ੍ਰਿਤਕ ਗੁਰਦੇਵ ਸਿੰਘ ਦੇ ਸਿਰ ਉਪਰ ਕਾਫੀ ਸੱਟਾਂ ਲੱਗੀਆਂ ਸਨ।
ਇਹ ਵੀ ਪੜ੍ਹੋ- 18 ਮਈ ਦੇ ਸਤਿਸੰਗ ਨੂੰ ਲੈ ਕੇ ਅਹਿਮ ਖ਼ਬਰ, ਰੇਲਵੇ ਵਿਭਾਗ ਨੇ ਲਿਆ ਵੱਡਾ ਫੈਸਲਾ
ਥਾਣਾ ਮੁਖੀ ਅਮਰੀਕ ਸਿੰਘ ਨੇ ਦੱਸਿਆ ਕਿ ਕਤਲ ਦੇ ਸ਼ੱਕ ਤੇ ਪਿੰਡ ਚੀਮਾ ਖੁਰਦ ਵਿਖੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਖੰਗਾਲੇ ਗਏ ਜਿਸ ’ਚ ਪਤਾ ਲੱਗਾ ਕਿ ਗੁਰਦੇਵ ਸਿੰਘ ਪਿੰਡ ਦੇ ਕਿਸੇ ਵਿਅਕਤੀ ਨਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਘਟਨਾ ਸਥਾਨ ਵੱਲ ਨੂੰ ਗਿਆ ਹੈ ਜਿਸ ’ਤੇ ਸ਼ੱਕੀ ਵਿਅਕਤੀ ਨੂੰ ਕਾਬੂ ਕਰਕੇ ਪੁੱਛ-ਗਿੱਛ ਕੀਤੀ ਜਾ ਰਹੀ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਉਨ੍ਹਾਂ ਕਿਹਾ ਕਿ ਮ੍ਰਿਤਕ ਦੀ ਪਤਨੀ ਦੇ ਬਿਆਨਾਂ ’ਤੇ ਪਰਚਾ ਦਰਜ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ-ਕੁੜੀ ਨੇ ਕੀਤੀ ਜੀਵਨਲੀਲਾ ਸਮਾਪਤ,ਪਰਿਵਾਰ ਨੂੰ ਹੱਡਬੀਤੀ ਸੁਣਾ ਚੁੱਕਿਆ ਕਦਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8