ਪਤਨੀ ਤੋਂ ਦੁਖੀ ਪੰਜਾਬ ਪੁਲਸ ਦੇ ਜਵਾਨ ਨੇ ਵੀਡੀਓ ਬਣਾ ਕੇ ਪੀਤਾ ਜ਼ਹਿਰ

Sunday, Jun 30, 2019 - 06:45 PM (IST)

ਪਤਨੀ ਤੋਂ ਦੁਖੀ ਪੰਜਾਬ ਪੁਲਸ ਦੇ ਜਵਾਨ ਨੇ ਵੀਡੀਓ ਬਣਾ ਕੇ ਪੀਤਾ ਜ਼ਹਿਰ

ਟਾਂਡਾ (ਵਰਿੰਦਰ ਪੰਡਿਤ) : ਪਤਨੀ ਤੋਂ ਦੁਖੀ ਪੰਜਾਬ ਪੁਲਸ ਦੇ ਇਕ ਜਵਾਨ ਵਲੋਂ ਵੀਡੀਓ ਬਣਾ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਗੰਭੀਰ ਹਾਲਤ ਵਿਚ ਪਹਿਲਾਂ ਟਾਂਡਾ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿਥੇ ਉਸ ਨੂੰ ਮੁੱਢਲੀ ਡਾਕਟਰੀ ਸਹਾਇਤਾ ਦੇਣ ਤੋਂ ਬਾਅਦ ਹੁਸ਼ਿਆਰਪੁਰ ਵਿਖੇ ਰੈਫਰ ਕਰ ਦਿੱਤਾ ਗਿਆ। ਉਕਤ ਜਵਾਨ ਦੀ ਪਛਾਣ ਪ੍ਰਛੋਤਮ ਲਾਲ ਵਾਸੀ ਪਿੰਡ ਜੋੜਾ ਵਜੋਂ ਹੋਈ ਹੈ। ਪ੍ਰਛੋਤਮ ਲਾਲ ਪੰਜਾਬ ਵਿਚ ਕਾਂਸਟੇਬਲ ਵਜੋਂ ਤਾਇਨਾਤ ਹੈ। 

ਵੀਡੀਓ ਵਿਚ ਕਾਂਸਟੇਬਲ ਪ੍ਰਛੋਤਮ ਨੇ ਇਸ ਕਦਮ ਪਿੱਛੇ ਆਪਣੀ ਪਤਨੀ, ਸੱਸ, ਮਾਸੀ ਸੱਸ ਅਤੇ ਮਾਮਾ ਸਹੁਰੇ ਨੂੰ ਜ਼ਿੰਮੇਵਾਰ ਦੱਸਿਆ ਹੈ। ਪ੍ਰਛੋਤਮ ਨੇ ਕਿਹਾ ਕਿ ਉਸ ਦੇ ਵਿਆਹ ਨੂੰ 7 ਸਾਲ ਹੋ ਚੁੱਕੇ ਹਨ, ਇਸ ਦਰਮਿਆਨ ਸਹੁਰਾ ਪਰਿਵਾਰ ਵਲੋਂ ਉਸ ਨੂੰ ਮਾਨਸਿਕ ਤੌਰ 'ਤੇ ਬਹੁਤ ਪ੍ਰੇਸ਼ਾਨ ਕੀਤਾ ਗਿਆ। ਜਿਸ ਕਾਰਨ ਹੁਣ ਖੁਦਕੁਸ਼ੀ ਵਰਗਾ ਕਦਮ ਚੁੱਕਣ ਜਾ ਰਿਹਾ ਹੈ। ਫਿਲਹਾਲ ਡਾਕਟਰਾਂ ਵਲੋਂ ਪ੍ਰਛੋਤਮ ਦੀ ਹਾਲਤ ਸਥਿਤ ਦੱਸੀ ਜਾ ਰਹੀ ਹੈ।


author

Gurminder Singh

Content Editor

Related News