ਮਾਛੀਵਾੜਾ ਤੋਂ ਰਾਹਤ ਭਰੀ ਖਬਰ, ਕੋਰੋਨਾ ਪਾਜ਼ੇਟਿਵ ਲੁਟੇਰੇ ਨੂੰ ਫੜ੍ਹਨ ਵਾਲੇ ਹੌਲਦਾਰ ਦੀ ਆਈ ਰਿਪੋਰਟ
Monday, Apr 13, 2020 - 01:48 PM (IST)
ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਸ਼ਹਿਰ ਦੇ ਲੋਕਾਂ ਲਈ ਸੋਮਵਾਰ ਨੂੰ ਉਸ ਸਮੇਂ ਰਾਹਤ ਭਰੀ ਖਬਰ ਆਈ, ਜਦੋਂ ਹੌਲਦਾਰ ਜਸਵਿੰਦਰ ਸਿੰਘ ਦੀ ਕੋਰੋਨਾ ਵਾਇਰਸ ਸਬੰਧੀ ਰਿਪੋਰਟ ਨੈਗੇਟਿਵ ਆਈ। ਹੌਲਦਾਰ ਜਸਵਿੰਦਰ ਸਿੰਘ ਫੋਕਲ ਪੁਆਇੰਟ, ਲੁਧਿਆਣਾ ਵਿਖੇ ਤਾਇਨਾਤ ਹੈ ਅਤੇ ਬੀਤੇ ਦਿਨੀਂ ਉਸ ਨੇ ਇਕ ਲੁਟੇਰੇ ਨੂੰ ਫੜ੍ਹਿਆ ਸੀ, ਜਿਸ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ।
ਇਹ ਵੀ ਪੜ੍ਹੋ : ਕੋਰੋਨਾ ਪਾਜ਼ੇਟਿਵ ਮੁਲਜ਼ਮ ਕਿਵੇਂ ਆਇਆ ਕੋਰਨਾ ਦੀ ਲਪੇਟ 'ਚ
ਉਸ ਤੋਂ ਬਾਅਦ ਹੌਲਦਾਰ ਜਸਵਿੰਦਰ ਸਿੰਘ ਸਮੇਤ ਸਾਰੇ ਹੀ ਸਬੰਧਤ ਪੁਲਿਸ ਮੁਲਾਜ਼ਮਾਂ ਦੀ ਕੋਰੋਨਾ ਵਾਇਰਸ ਦੀ ਜਾਂਚ ਕੀਤੀ ਗਈ। ਅੱਜ ਹੌਲਦਾਰ ਜਸਵਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅੱਜ ਜੋ ਰਿਪੋਰਟ ਆਈ ਹੈ, ਉਹ ਨੈਗਟਿਵ ਆਈ ਹੈ।
ਇਹ ਵੀ ਪੜ੍ਹੋ : ਲੁਧਿਆਣਾ 'ਚ ਗ੍ਰਿਫਤਾਰ ਕੀਤੇ ਨੌਜਵਾਨ ਨੂੰ 'ਕੋਰੋਨਾ', SHO ਸਮੇਤ 7 ਮੁਲਾਜ਼ਮ ਹੋਮ ਕੁਆਰੰਟਾਈਨ
ਇਹ ਖਬਰ ਆਉਣ ਤੋਂ ਬਾਅਦ ਮਾਛੀਵਾੜਾ ਦੇ ਲੋਕਾਂ ਨੇ ਬਹੁਤ ਵੱਡੀ ਰਾਹਤ ਮਹਿਸੂਸ ਕੀਤੀ ਹੈ ਕਿ ਜੇਕਰ ਇਕ ਸ਼ੰਕਾ ਦੇ ਤੌਰ 'ਤੇ ਗੱਲ ਉੱਭਰੀ ਸੀ ਉਹ ਵੀ ਖਤਮ ਹੋ ਗਈ ਹੈ। ਬੇਸ਼ੱਕ ਜਾਂਚ 'ਚ ਰਿਪੋਰਟ ਨੈਗਟਿਵ ਆਈ ਹੈ ਪਰ ਫਿਰ ਵੀ ਹੌਲਦਾਰ ਜਸਵਿੰਦਰ ਸਿੰਘ ਅਤੇ ਉਸ ਦੇ ਪਰਿਵਾਰ ਨੂੰ ਸਿਹਤ ਵਿਭਾਗ ਨੇ 14 ਦਿਨ ਲਈ ਇਕਾਂਤਵਾਸ 'ਚ ਰਹਿਣ ਲਈ ਕਿਹਾ ਹੈ।
ਇਹ ਵੀ ਪੜ੍ਹੋ : ਵੱਡੀ ਖਬਰ : ਲੁਧਿਆਣਾ ਦੇ ACP ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ, ਕਈ SHO ਹੋਮ ਕੁਆਰੰਟਾਈਨ